ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਆਈ ਸਾਹਮਣੇ ਅਪਡੇਟ, ਜ਼ਿਆਦਾਤਰ ਨਾੜੀਆਂ ਬਲਾਕ

0
20
Speaking on the Supreme Court's decision, farmer leader Dallewal said this

ਡੱਲੇਵਾਲ ਦੀ ਸਿਹਤ ਸਬੰਧੀ ਵੱਡੀ ਆਈ ਸਾਹਮਣੇ ਅਪਡੇਟ, ਜ਼ਿਆਦਾਤਰ ਨਾੜੀਆਂ ਬਲਾਕ

– ਲੱਤਾਂ ਵਿੱਚ ਡ੍ਰਿੱਪ ਲਾਉਣ ਦੀ ਕੋਸ਼ਿਸ਼

ਖਨੌਰੀ, 9 ਫਰਵਰੀ 2025 – ਖਨੌਰੀ ਬਾਰਡਰ ’ਤੇ 26 ਨਵੰਬਰ 2024 ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਹੱਕੀਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤ ਦੇ 75ਵੇਂ ਦਿਨ ’ਚ ਪੁੱਜੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਮੁੜ ਨਾਜ਼ੁਕ ਬਣਦੀ ਜਾ ਰਹੀ ਹੈ। ਪਿਛਲੇ 5 ਦਿਨਾਂ ਤੋਂ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦੇਣ ’ਚ ਮੁਸ਼ਕਲ ਆ ਰਹੀ ਹੈ ਕਿਉਂਕਿ ਡਾਕਟਰਾਂ ਨੂੰ ਡਰਿੱਪ ਲਗਾਉਣ ਲਈ ਨਾੜ ਨਹੀਂ ਦਿਖ ਰਹੀ ਹੈ ਅਤੇ ਉਨ੍ਹਾਂ ਦਾ ਇਲਾਜ ਨਾ ਦੇ ਬਰਾਬਰ ਚੱਲ ਰਿਹਾ ਹੈ।

ਡੱਲੇਵਾਲ ਦੇ ਹੱਥਾਂ ਦੀਆਂ ਜ਼ਿਆਦਾਤਰ ਨਾੜਾਂ ਬੰਦ ਹੋ ਗਈਆਂ ਹਨ। ਡਾਕਟਰ ਉਨ੍ਹਾਂ ਨੂੰ ਲੱਤਾਂ ਦੀਆਂ ਨਾੜੀਆਂ ਰਾਹੀਂ ਡਰਿੱਪ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਮੌਕੇ ਕਿਸਾਨ ਨੇਤਾ ਕਾਕਾ ਸਿੰਘ ਕੋਟੜਾ, ਜਸਵੀਰ ਸਿੰਘ ਸਿੱਧੂਪੁਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਕਿਸਾਨ ਦੇ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇ।

ਇਹ ਵੀ ਪੜ੍ਹੋ: ਟਰੰਪ ਨੇ ਬਿਡੇਨ ‘ਤੇ ਗੁਪਤ ਅਮਰੀਕੀ ਫਾਈਲਾਂ ਦੇਖਣ ‘ਤੇ ਲਾਈ ਪਾਬੰਦੀ, ਪੜ੍ਹੋ ਵੇਰਵਾ

ਕਿਸਾਨਾਂ ਵੱਲੋਂ ਖ਼ਨੌਰੀ ਬਾਰਡਰ ’ਤੇ ਜ਼ੋਰਦਾਰ ਰੋਸ ਰੈਲੀ ਕੀਤੀ ਗਈ ਅਤੇ 11, 12 ਅਤੇ 13 ਤਾਰੀਖ਼ ਦੀਆਂ ਮਹਾਪੰਚਾਇਤਾਂ ਲਈ ਤਿਆਰੀਆਂ ਕੀਤੀਆਂ ਗਈਆਂ। ਕਿਸਾਨਾਂ ਦਾ ਕਹਿਣਾਂ ਹੈ ਕਿ ਮੋਦੀ ਨੂੰ ਝੁਕਣ ਲਈ ਮਜਬੂਰ ਹੋਣਾ ਪਵੇਗਾ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਪੈਣਗੀਆਂ। ਇਸ ਮੌਕੇ ਪਵਿੱਤਰ ਜਲ ਯਾਤਰਾ ਦੇ ਚੌਥੇ ਪੜਾਅ ਤਹਿਤ ਹਰਿਆਣਾ ਦੇ ਕਿਸਾਨ ਆਪਣੇ ਖੇਤਾਂ ਦੇ ਟਿਊਬਵੈੱਲਾਂ ਤੋਂ ਪਾਣੀ ਲੈ ਕੇ 10 ਫਰਵਰੀ ਨੂੰ ਦਾਤਾ ਸਿੰਘ ਵਾਲਾ ਖਨੌਰੀ ਕਿਸਾਨ ਮੋਰਚਾ ਵਿਖੇ ਪਹੁੰਚਣਗੇ।

LEAVE A REPLY

Please enter your comment!
Please enter your name here