ਲੱਤ ਵਿਚ ਗੋਲੀ ਲੱਗਣ ਨਾਲ ਬਦਮਾਸ਼ ਹੋਇਆ ਜ਼ਖ਼ਮੀ

0
6
Police Encounter

ਗੁਰਦਾਸਪੁਰ, 22 ਜੁਲਾਈ 2025 : ਪੰਜਾਬ ਦੇ ਜਿ਼ਲਾ ਗੁਰਦਾਸਪੁਰ (Gurdaspur) ਵਿਖੇ ਐਨਕਾਊਂਟਰ ਵਿਚ ਚੱਲੀ ਗੋਲੀ ਦੌਰਾਨ ਇਕ ਬਦਮਾਸ਼ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਦੱਸਣਯੋਗ ਹੈ ਕਿ ਗੋਲੀ ਬਦਮਾਸ਼ ਦੀ ਲੱਤ ਵਿਚ ਵੱਜੀ ਹੈ ।

ਕਦੋਂ ਤੇ ਕਿਥੇ ਹੋਇਆ ਐਨਕਾਊਂਟਰ

ਗੁਰਦਾਸਪੁਰ ਵਿਖੇ ਹੋਇਆ ਐਨਕਾਊਂਟਰ ਸਵੇਰੇ-ਸਵੇਰੇ ਹੋਇਆ । ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਵਿਅਕਤੀ ਦਾ ਐਨਕਾਊਂਟਰ (Encounter) ਕੀਤਾ ਗਿਆ ਹੈ ਸ਼ਹਿਰ ਦੇ ਮਸ਼ਹੂਰ ਕੜੀਆਂ ਤੇ ਮੋਬਾਇਲ ਦੇ ਵਪਾਰੀ ਦੀ ਦੁਕਾਨ ਦੇ ਬਾਹਰ ਗੋਲੀਆਂ ਚਲਾਉਣ ਨਾਲ ਜੁੜਿਆ ਹੋਇਆ ਹੈ।ਪੁਲਸ ਅਧਿਕਾਰੀਆਂ ਮੁਤਾਬਕ ਜੋ ਦੁਕਾਨ ਦੇ ਬਾਹਰ ਗੋਲੀਆਂ ਚੱਲੀਆਂ ਸਨ ਦੇ ਮਾਮਲੇ ਵਿਚ ਸ਼ਾਮਲ ਦੋ ਨੌਜਵਾਨਾਂ ਵਿਚੋ਼ ਇਕ ਨੌਜਵਾਨ ਹੈ ।

ਪੁਲਸ ਦੀ ਨਾਕਾਬੰਦੀ ਦੇਖ ਨੌਜਵਾਨ ਨੇ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਗੋਲੀਆਂ

ਪੰਜਾਬ ਪੁਲਸ ਦੇ ਅਧਿਕਾਰੀਆਂ ਦੇ ਦੱਸਣ ਮੁਤਾਬਕ ਉਨ੍ਹਾਂ ਵਲੋਂ ਕੀਤੀ ਗਈ ਨਾਕਾਬੰਦੀ ਦੇ ਚਲਦਿਆਂ ਜਦੋਂ ਉਪਰੋਕਤ ਨੌਜਵਾਨ ਰੋਹਿਤ ਗਿੱਲ ਨੇ ਨਾਕਾ ਦੇਖਿਆ ਤਾਂ ਗੋਲੀਆਂ ਚਲਾਉਣੀਆਂ (Shooting) ਸ਼ੁਰੂ ਕਰ ਦਿੱਤੀਆਂ, ਜਿਸ ਦੇ ਜਵਾਬ ਵਿਚ ਜਦੋਂ ਪੁਲਸ ਨੇ ਫਾਇਰਿੰਗ ਸ਼ੁਰੂ ਕੀਤੀ ਤਾਂ ਗੋਲੀ ਨੌਜਵਾਨ ਦੀ ਲੱਤ ਵਿਚ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ, ਜਿਸਨੂੰ ਜਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ ।

Read More : ਗੁਰਦਾਸਪੁਰ ‘ਚ ਪੁਲਿਸ ਚੌਕੀ ‘ਤੇ ਬੰਬ ਸੁੱਟਣ ਵਾਲੇ 3 ਅੱਤਵਾਦੀਆਂ ਦਾ ਐਨਕਾਊਂਟਰ

LEAVE A REPLY

Please enter your comment!
Please enter your name here