Covid-19 ਦਾ ਵਧਿਆ ਖਤਰਾ ਅਗਸਤ ‘ਚ ਆਵੇਗੀ ਕੋਰੋਨਾ ਦੀ ਤੀਜੀ ਲਹਿਰ

0
68

ਕੋਰੋਨਾ ਮਹਾਂਮਾਰੀ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਪਰ ਕਿਹਾ ਜਾ ਰਿਹਾ ਹੈ ਕਿ ਦੇਸ਼ ‘ਚ ਕੋਰੋਨਾ ਦੀ ਦੂਜੀ ਲਹਿਰ ਕਮਜ਼ੋਰ ਪੈ ਗਈ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਅਜੇ ਇਹ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਇਸ ਦੌਰਾਨ SBI ਰਿਸਰਚ ਦੀ ਰਿਪੋਰਟ ‘ਚ ਅਗਸਤ ਵਿੱਚ ਤੀਜੀ ਲਹਿਰ ਆਉਣ ਦਾ ਦਾਅਵਾ ਕੀਤਾ ਗਿਆ ਹੈ। ‘ਕੋਵਿਡ-19: ਦ ਰੇਸ ਟੂ ਫਿਨਿਸ਼ਿੰਗ ਲਾਈਨ’ ਦੇ ਨਾਂ ਹੇਠ ਪ੍ਰਕਾਸ਼ਿਤ ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਤੀਜੀ ਲਹਿਰ ਦਾ ਪੀਕ ਸਤੰਬਰ ‘ਚ ਆਵੇਗਾ।

ਕੋਰੋਨਾ ਮਹਾਂਮਾਰੀ ਦੀ ਇਸ ਸਥਿਤੀ ਬਾਰੇ SBIਖੋਜ ਰਿਪੋਰਟ ‘ਚ ਇਹ ਕਿਹਾ ਗਿਆ ਸੀ ਕਿ ਦੂਜੀ ਲਹਿਰ ਦਾ ਪੀਕ ਮਈ ਦੇ ਤੀਜੇ ਹਫ਼ਤੇ ‘ਚ ਆਵੇਗਾ। ਜਦਕਿ 6 ਮਈ ਨੂੰ ਭਾਰਤ ‘ਚ ਲਾਗ ਦੇ ਲਗਪਗ 4,14,000 ਨਵੇਂ ਕੇਸ ਸਾਹਮਣੇ ਆਏ ਸਨ। ਮਹਾਂਮਾਰੀ ਦੌਰਾਨ ਇਹ ਇੱਕ ਦਿਨ ‘ਚ ਲਾਗ ਦੀ ਸਭ ਤੋਂ ਵੱਧ ਗਿਣਤੀ ਸੀ। ਇਸ ਦੌਰਾਨ ਦਿੱਲੀ, ਮਹਾਰਾਸ਼ਟਰ ਤੇ ਕੇਰਲ ਵਰਗੇ ਵੱਡੇ ਸੂਬਿਆਂ ‘ਚ ਹਾਲਾਤ ਬਹੁਤ ਖਰਾਬ ਹੋ ਗਏ ਸਨ। ਰਿਪੋਰਟ ਅਨੁਸਾਰ ਤੀਜੀ ਲਹਿਰ ਦਾ ਪੀਕ ਦੂਜੀ ਲਹਿਰ ਦੇ ਪੀਕ ਤੋਂ ਦੁੱਗਣਾ ਜਾਂ 1.7 ਗੁਣਾ ਵੱਧ ਹੋਵੇਗਾ।

ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੌਜੂਦਾ ਅੰਕੜਿਆਂ ਦੇ ਅਨੁਸਾਰ ਜੁਲਾਈ ਦੇ ਦੂਜੇ ਹਫ਼ਤੇ ਤਕ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 10 ਹਜ਼ਾਰ ਹੋ ਜਾਵੇਗੀ। ਇਹ ਅਗਸਤ ਦੇ ਦੂਜੇ ਪੰਦਰਵਾੜੇ ਤੋਂ ਫਿਰ ਵਧਣੀ ਸ਼ੁਰੂ ਹੋ ਜਾਵੇਗੀ। ਐਤਵਾਰ ਨੂੰ ਦੇਸ਼ ‘ਚ 40,111 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਈ। ਇਸ ਦੌਰਾਨ 42,322 ਲੋਕ ਵੀ ਠੀਕ ਹੋਏ।ਇਸ ਦੇ ਨਾਲ ਹੀ ਐਤਵਾਰ ਨੂੰ ਦੇਸ਼ ਦੇ 19 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ 10 ਤੋਂ ਘੱਟ ਲੋਕਾਂ ਦੀ ਮੌਤ ਹੋਈ ਸੀ। ਮਤਲਬ ਇੱਥੇ ਮੌਤਾਂ ਦੀ ਗਿਣਤੀ 10 ਤੋਂ ਘੱਟ ਸੀ। ਉੱਥੇ ਹੀ 7 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਕੋਰੋਨਾ ਕਾਰਨ ਇਕ ਵੀ ਮੌਤ ਨਹੀਂ ਹੋਈ।

 

LEAVE A REPLY

Please enter your comment!
Please enter your name here