ਜਲੰਧਰ, 25 ਨਵੰਬਰ 2025 : ਪੰਜਾਬ ਦੇ ਸ਼ਹਿਰ ਜਲੰਧਰ (Jalandhar) ਦੀ ਵਸਨੀਕ 13 ਸਾਲਾ ਮਾਸੂਮ ਬੱਚੀ ਨਾਲ ਰੇਪ ਤੇ ਕਤਲ (Rape and murder) ਕੀਤੇ ਜਾਣ ਦੇ ਮਾਮਲੇ ਵਿਚ ਸ਼ਾਮਲ ਵਿਅਕਤੀ ਨੂੰ ਮਾਨਯੋਗ ਅਦਾਲਤ ਨੇ 9 ਦਿਨਾਂ ਦੇ ਪੁਲਸ ਰਿਮਾਂਡ (Police remand) ਤੇ ਭੇਜ ਦਿੱਤਾ ਹੈ । ਮੁਲਜ਼ਮ ਹਰਮਿੰਦਰ ਸਿੰਘ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ।
ਕੀ ਹੈ ਸਮੁੱਚਾ ਮਾਮਲਾ
ਜਲੰਧਰ ਦੀ ਰਹਿਣ ਵਾਲੀ ਜਿਸ ਬੱਚੀ ਨਾਲ ਪਹਿਲਾਂ ਰੇਪ ਤੇ ਫਿਰ ਉਸਦੀ ਹੱਤਿਆ ਕਰ ਦਿੱਤੀ ਗਈ ਸੀ । ਇਸ ਮਾਮਲੇ ਵਿਚ ਜਿਸ ਵਿਅਕਤੀ ਦੀ ਸ਼ਮੂਲੀਅਤ ਪਾਈ ਗਈ ਹੈ ਦੀ ਵੀ ਇੰਨੀ ਕੁ ਹੀ ਉਮਰ ਦੀ ਕੁੜੀ ਹੈ ਅਤੇ ਘਟਨਾ ਦਾ ਸਿ਼ਕਾਰ (Victim of the incident) ਹੋਈ ਕੁੜੀ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਕੁੜੀ ਦੀ ਸਹੇਲੀ ਵੀ ਹੈ । ਜਿਸ ਹਰਮਿੰਦਰ ਸਿੰਘ ਨਾਮ ਦੇ ਵਿਅਕਤੀ ਵਲੋਂ ਅਜਿਹਾ ਕਾਰਾ ਕੀਤਾ ਗਿਆ ਨੂੰ ਪਹਿਲਾਂ ਘਟਨਾਕ੍ਰਮ ਹੋਣ ਤੇ ਲੋਕਾਂ ਵਲੋਂ ਆਪਣੇ ਵਲੋਂ ਜੰਮ ਕੇ ਸਜ਼ਾ ਦਿੱਤੀ ਗਈ ਅਤੇ ਫਿਰ ਪੁਲਸ ਨੂੰ ਸੂਚਨਾ ਮਿਲਣ ਤੇ ਉਸਦੇ ਹਵਾਲੇ ਕੀਤਾ ਗਿਆ । ਜਿਸ ਤੇ ਹੁਣ ਲਗਾਤਾਰ ਚੱਲ ਰਹੀ ਪੁਲਸ ਕਾਰਵਾਈ ਦੇ ਚਲਦਿਆਂ ਪੁਲਸ ਨੇ ਅਦਾਲਤ ਤੋਂ ਮੁਲਜਮ ਦਾ 9 ਦਿਨਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ।
Read More : ਨਾਬਾਲਗ ਲੜਕੀ ਨਾਲ ਸਾਥੀਆਂ ਨੇ ਕੀਤਾ ਗੈਂਗਰੇਪ









