ਨਗਰ ਕੌਂਸਲ ਨਾਭਾ ਦੀ ਪ੍ਰਧਾਨ ਖਿਲਾਫ ਕੌਂਸਲਰਾਂ ਨੇ ਲਿਖੀ ਈ. ਓ. ਨੂੰ ਚਿੱਠੀ

0
1
Nabha Municipal Council President

ਨਾਭਾ, 27 ਅਗਸਤ 2025 : ਨਗਰ ਕੌਂਸਲ ਨਾਭਾ (Municipal Council Nabha) ਦੀ ਪ੍ਰਧਾਨ ਸੁਜਾਤਾ ਚਾਵਲਾ ਦੀ ਪ੍ਰਧਾਨਗੀ ਦੇ ਖਿਲਾਫ 17 ਕੌਂਸਲਰਾਂ ਵੱਲੋਂ ਬੇਭਰੋਸਗੀ ਜਤਾਈ ਗਈ। ਕੌਂਸਲਰਾਂ ਨੇ ਕਾਰਜਸਾਧਕ ਅਫਸਰ ਨਾਭਾ ਦੇ ਨਾਮ ਤੇ ਲਿਖੀ ਚਿੱਠੀ ਵਿੱਚ ਬੇਭਰੋਸਗੀ ਜਤਾਉਂਦਿਆਂ ਲਿਖਿਆ ਕਿ ਸਾਨੂੰ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਸੁਜਾਤਾ ਚਾਵਲਾ (President Sujata Chawla) ਦੀ ਪ੍ਰਧਾਨਗੀ ਦੇ ਅਹੁਦੇ ਵਿੱਚ ਵਿਸ਼ਵਾਸ ਨਹੀਂ ਹੈ ਅਤੇ ਇਸ ਸਬੰਧੀ ਜਲਦੀ ਬੈਠਕ ਬੁਲਾਈ ਜਾਵੇ । ਵਰਣਨਯੋਗ ਹੈ ਕਿ ਬੀਤੇ ਦਿਨੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਥਾਣਾ ਕੋਤਵਾਲੀ ਨਾਭਾ ਵਿੱਚ ਸ਼ੰਭੂ ਬਾਰਡਰ ਤੋਂ ਚੋਰੀ ਹੋਈ ਟਰਾਲੀ ਸਬੰਧੀ ਡੀ. ਡੀ. ਆਰ. ਦਰਜ ਕਰਵਾਈ ਗਈ ਹੈ ।

ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ

ਕੌਂਸਲਰਾਂ (Councilors) ਨੇ ਕਿਹਾ ਉਹ ਨਾ ਤਾਂ ਕੌਂਸਲਰ ਹੈ ਅਤੇ ਨਾ ਹੀ ਨਗਰ ਕੌਂਸਲ ਨਾਭਾ ਦਾ ਕੋਈ ਕਰਮਚਾਰੀ ਹੈ ਪਰ ਫਿਰ ਵੀ ਉਹ ਪੂਰੇ ਸ਼ਹਿਰ ਦੇ ਕੰਮਾਂ ’ਚ ਦਖਲਅੰਦਾਜ਼ੀ ਕਰ ਰਿਹਾ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ’ਚ ਥਾਂ-ਥਾਂ ’ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿੱਥੋਂ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਹੈ । ਜ਼ਿਆਦਾਤਰ ਵਾਰਡਾਂ ’ਚ ਸਟਰੀਟ ਲਾਈਟਾਂ ਵੀ ਬੰਦ ਪਈਆਂ ਅਤੇ ਸ਼ਹਿਰ ’ਚੋਂ ਮਲਬਾ ਚੁੱਕਣਾ ਦਾ ਵੀ ਕੋਈ ਉਚਿਤ ਪ੍ਰਬੰਧ ਨਹੀਂ ।

Read More : ਜਗਰਾਉਂ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਦਫ਼ਤਰ ਦੇ ਬਾਹਰ ਦਿੱਤਾ ਧਰਨਾ

LEAVE A REPLY

Please enter your comment!
Please enter your name here