Corona Fear : Tokyo Olympics ਉਦਘਾਟਨ ਸਮਾਗਮ ‘ਚ 44 ਭਾਰਤੀ ਖਿਡਾਰੀ ਹੀ ਲੈਣਗੇ ਹਿੱਸਾ

0
69

ਟੋਕੀਓ : ਕੋਰੋਨਾ ਮਹਾਂਮਾਰੀ ਦੇ ‘ਚ ਸ਼ੁੱਕਰਵਾਰ ਨੂੰ ਓਲੰਪਿਕ ਦੇ ਉਦਘਾਟਨ ਸਮਾਗਮ ‘ਚ ਭਾਰਤ ਦੇ ਕਰੀਬ 44 ਖਿਡਾਰੀ ਹੀ ਹਿੱਸਾ ਲੈਣਗੇ। ਜਿਨ੍ਹਾਂ ਖਿਡਾਰੀਆਂ ਦੇ ਅਗਲੇ ਦਿਨ ਮੁਕਾਬਲੇ ਹਨ, ਉਨ੍ਹਾਂ ਨੂੰ ਪਹਿਲਾਂ ਹੀ ਸਮਾਗਮ ਤੋਂ ਪਰੇ ਰਹਿਣ ਲਈ ਕਹਿ ਦਿੱਤਾ ਗਿਆ ਹੈ। 6 ਅਧਿਕਾਰੀਆਂ ਦੇ ਨਾਲ ਭਾਰਤ ਦਾ 50 ਮੈਂਬਰੀ ਦਲ ਹੀ ਉਦਘਾਟਨ ਸਮਾਗਮ ‘ਚ ਹੋਵੇਗਾ। ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਕਿਹਾ, ‘‘ਅਸੀ ਅਜਿਹੀ ਹਾਲਤ ਪੈਦਾ ਕਰਨਾ ਨਹੀਂ ਚਾਹੁੰਦੇ ਕਿ ਸਾਡੇ ਖਿਡਾਰੀਆਂ ਦੇ ਸੰਕਰਮਿਤ ਹੋਣ ਦਾ ਡਰ ਹੋਵੇ। ਇਸ ਵਜ੍ਹਾ ਨਾਲ ਉਦਘਾਟਨ ਸਮਾਗਮ ‘ਚ ਖਿਡਾਰੀਆਂ ਅਤੇ ਅਧਿਕਾਰੀਆਂ ਦੀ ਗਿਣਤੀ 50 ਰੱਖਣ ਦਾ ਹੀ ਫੈਸਲਾ ਕੀਤਾ ਗਿਆ ਹੈ।’’

ਕੋਚਾਂ ਤੇ ਦਲ ਪ੍ਰਮੁੱਖ ਨਾਲ ਮੁਲਾਕਾਤ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ। ਭਾਰਤ ਦੇ 125 ਤੋਂ ਵੱਧ ਖਿਡਾਰੀ ਟੋਕੀਓ ਓਲੰਪਕ ’ਚ ਹਿੱਸਾ ਲੈ ਰਹੇ ਹਨ ਤੇ ਭਾਰਤੀ ਦਲ ’ਚ 228 ਮੈਂਬਰ ਹਨ ਜਿਸ ’ਚ ਅਧਿਕਾਰੀ, ਕੋਚ, ਸਹਿਯੋਗੀ ਸਟਾਫ਼ ਤੇ ਬਦਲਵੇਂ ਖਿਡਾਰੀ ਸ਼ਾਮਲ ਹਨ। ਭਾਰਤੀ ਦਲ ਦੇ ਉਪ ਪ੍ਰਮੁੱਖ ਪ੍ਰੇਮ ਕੁਮਾਰ ਵਰਮਾ ਨੇ ਬੁੱਧਵਾਰ ਨੂੰ ਕਿਹਾ, ‘‘ਹਰ ਦੇਸ਼ ਦੇ 6 ਅਧਿਕਾਰੀਆਂ ਨੂੰ ਸਮਾਰੋਹ ’ਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਖਿਡਾਰੀਆਂ ਦੀ ਗਿਣਤੀ ’ਤੇ ਰੋਕ ਨਹੀਂ ਹੈ।’’ ਨਿਸ਼ਾਨੇਬਾਜ਼ ਸੌਰਭ ਚੌਧਰੀ, ਅਭਿਸ਼ੇਕ ਵਰਮਾ, ਇਲਾਵੇਨਿਲ ਵਾਲਾਰਿਵਾਨ, ਅਪੂਰਵੀ ਚੰਦੇਲਾ ਦੇ ਪਹਿਲੇ ਦਿਨ ਮੁਕਾਬਲਾ ਹੈ ਜੋ ਉਦਘਾਟਨ ਸਮਾਗਮ ਦਾ ਹਿੱਸਾ ਨਹੀਂ ਹੋਣਗੇ। ਪਹਿਲੇ ਦਿਨ ਮੁੱਕੇਬਾਜ਼ਾਂ, ਤੀਰਅੰਦਾਜ਼ਾਂ ਤੇ ਮਹਿਲਾ ਤੇ ਪੁਰਸ਼ ਹਾਕੀ ਟੀਮ ਦੇ ਵੀ ਮੁਕਾਬਲੇ ਹਨ।

LEAVE A REPLY

Please enter your comment!
Please enter your name here