ਮਨੁੱਖੀ ਤਸਕਰੀ ਅਪਰਾਧ ਦੀ ਰੋਕਥਾਮ ਲਈ ਸਲਾਹ-ਮਸ਼ਵਰਾ ਸ਼ੈਸ਼ਨ ਆਯੋਜਿਤ

0
11
State level consultation session

ਚੰਡੀਗੜ੍ਹ, 1 ਅਕਤੂਬਰ 2025 : ਪੰਜਾਬ ਪੁਲਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (Community Affairs Division of Punjab Police) (ਸੀ. ਏ. ਡੀ.) ਨੇ ਐਨ. ਜੀ. ਓ. ਜਸਟ ਰਾਈਟਸ ਫਾਰ ਚਿਲਡਰਨ ਦੇ ਸਹਿਯੋਗ ਨਾਲ ਅੱਜ ਇੱਥੇ ਸਟੇਟ ਜੁਡੀਸ਼ੀਅਲ ਅਕੈਡਮੀ ਵਿਖੇ ਮਨੁੱਖੀ ਤਸਕਰੀ (Human trafficking) ‘ਤੇ ਰਾਜ ਪੱਧਰੀ ਸਲਾਹ-ਮਸ਼ਵਰਾ ਸ਼ੈਸ਼ਨ ਕਰਵਾਇਆ ।

ਮਨੁੱਖੀ ਤਸਕਰੀ ਇੱਕ ਗੰਭੀਰ ਅਪਰਾਧ ਹੈ

ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ (Gaurav Yadav) ਨੇ ਉਦਘਾਟਨੀ ਭਾਸ਼ਣ ਦਿੰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਨੁੱਖੀ ਤਸਕਰੀ ਇੱਕ ਗੰਭੀਰ ਅਪਰਾਧ ਹੈ, ਜਿਸ ਵਿੱਚ ਵਿਸ਼ੇਸ਼ ਕਰਕੇ ਵਿੱਤੀ ਲਾਭ ਲਈ ਕਮਜ਼ੋਰ ਅਤੇ ਪਛੜੇ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ।  ਉਨ੍ਹਾਂ ਕਿਹਾ ਕਿ ਇਹ ਅਪਰਾਧ ਪੀੜਤਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੰਦਾ ਹੈ, ਜਿਸਦੇ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਲੰਬੇ ਸਮੇਂ ਦੇ ਪ੍ਰਭਾਵ ਪੈਂਦੇ ਹਨ ਅਤੇ ਇਸ ਦਿਸ਼ਾ ਵਿੱਚ ਠੋਸ ਕਾਰਵਾਈ ਦੀ ਲੋੜ ਹੈ ।

ਡੀ. ਜੀ. ਪੀ. ਗੌਰਵ ਯਾਦਵ ਨੇ ਮਨੁੱਖੀ ਤਸਕਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਅੰਤਰਰਾਜੀ ਅਤੇ ਅੰਤਰ-ਏਜੰਸੀ ਸਹਿਯੋਗ ਦੀ ਲੋੜ ‘ਤੇ ਦਿੱਤਾ ਜ਼ੋਰ

ਉਨ੍ਹਾਂ ਕਿਹਾ ਕਿ ਇੱਕ ਨਿਰੰਤਰ ਅੰਤਰਰਾਜੀ ਅਪਰਾਧ (Continuous interstate crime) ਹੋਣ ਕਰਕੇ ਇਸ ਨੂੰ ਪੁਲਿਸ ਅਤੇ ਹੋਰ ਸਰਕਾਰੀ ਸੰਸਥਾਵਾਂ, ਜਿੱਥੇ ਕਿਰਤ ਵਿਭਾਗ, ਮਹਿਲਾ ਤੇ ਬਾਲ ਵਿਕਾਸ ਵਿਭਾਗ ਅਤੇ ਵੱਖ-ਵੱਖ ਰਾਜਾਂ ਦੇ ਗੈਰ-ਸਰਕਾਰੀ ਸੰਗਠਨ ਇਕੱਠੇ ਕੰਮ ਕਰਦੇ ਹਨ, ਦੇ ਸਹਿਯੋਗ ਤੋਂ ਬਿਨਾਂ ਨਹੀਂ ਨਜਿੱਠਿਆ ਜਾ ਸਕਦਾ । ਡੀ. ਜੀ. ਪੀ. ਨੇ ਮਨੁੱਖੀ ਤਸਕਰੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕਣ ਲਈ ਅੰਤਰਰਾਜੀ ਅਤੇ ਅੰਤਰ-ਏਜੰਸੀ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੱਤਾ ।

ਸਲਾਹ-ਮਸ਼ਵਰਾ ਸ਼ੈਸ਼ਨ ਵਿੱਚ ਪੰਜਾਬ ਪੁਲਿਸ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਕਿਰਤ ਵਿਭਾਗ ਦੇ ਵੱਖ-ਵੱਖ ਨੁਮਾਇੰਦਿਆਂ ਨੇ ਹਿੱਸਾ ਲਿਆ

ਇਸ ਸਲਾਹ-ਮਸ਼ਵਰਾ ਸ਼ੈਸ਼ਨ ਵਿੱਚ ਪੰਜਾਬ ਪੁਲਿਸ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਅਤੇ ਕਿਰਤ ਵਿਭਾਗ ਦੇ ਵੱਖ-ਵੱਖ ਨੁਮਾਇੰਦਿਆਂ ਨੇ ਹਿੱਸਾ ਲਿਆ । ਸਪੈਸ਼ਲ ਡੀ. ਜੀ. ਪੀ. ਸੀ. ਏ. ਡੀ., ਪੰਜਾਬ ਗੁਰਪ੍ਰੀਤ ਦਿਓ ਨੇ ਕਿਹਾ ਕਿ ਭਾਰਤ ਹੁਣ ਮਨੁੱਖੀ ਤਸਕਰੀ ਵਿਰੁੱਧ ਸਭ ਤੋਂ ਮਜ਼ਬੂਤ ਕਾਨੂੰਨਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਭਾਰਤੀ ਨਿਆਂ ਸੰਹਿਤਾ ਰਾਹੀਂ ਇਨ੍ਹਾਂ ਕਾਨੂੰਨਾਂ ਨੂੰ ਹੋਰ ਮਜ਼ਬੂਤੀ ਮਿਲਦੀ ਹੈ ।

ਮਜ਼ਬੂਤ ਕਾਨੂੰਨਾਂ ਨੂੰ ਮਜ਼ਬੂਤ ਲਾਗੂ ਕਰਨ ਵਿਧੀ ਨਾਲ ਜੋੜਿਆ ਜਾਣਾ ਚਾਹੀਦਾ ਹੈ

ਉਨ੍ਹਾਂ ਕਿਹਾ ਕਿ ਮਜ਼ਬੂਤ ਕਾਨੂੰਨਾਂ ਨੂੰ ਮਜ਼ਬੂਤ ਲਾਗੂ ਕਰਨ ਵਿਧੀ ਨਾਲ ਜੋੜਿਆ ਜਾਣਾ ਚਾਹੀਦਾ ਹੈ ਕਿਉਂਕਿ ਇਕੱਲੇ ਕਾਨੂੰਨ ਆਪਣੇ ਆਪ ਵਿੱਚ ਇਸ ਅਪਰਾਧ ਨੂੰ ਖਤਮ ਨਹੀਂ ਕਰ ਸਕਦੇ । ਉਨ੍ਹਾਂ ਕਿਹਾ ਕਿ ਸਾਨੂੰ ਜਿਸ ਚੀਜ਼ ਦੀ ਤੁਰੰਤ ਲੋੜ ਹੈ ਉਨ੍ਹਾਂ ਵਿੱਚ ਲੋਕ ਜਾਗਰੂਕਤਾ, ਸਾਰੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਮਜ਼ਬੂਤ ਤਾਲਮੇਲ ਅਤੇ ਸਭ ਤੋਂ ਉੱਪਰ ਅਪਰਾਧੀਆਂ ਵਿਰੁੱਧ ਸਮੇਂ ਸਿਰ ਕਾਨੂੰਨੀ ਕਾਰਵਾਈ ਕਰਨਾ ਸ਼ਾਮਲ ਹੈ ।

ਸਪੈਸ਼ਲ ਡੀ. ਜੀ. ਪੀ. ਰੇਲਵੇ ਨੇ ਕੀਤੀ ਰੇਲਵੇ ਸੁਰੱਖਿਆ ਬਲ, ਗੈਰ-ਸਰਕਾਰੀ ਸੰਗਠਨਾਂ ਅਤੇ ਪੰਜਾਬ ਰਾਜ ਜੀ. ਆਰ. ਪੀ. ਦਰਮਿਆਨ ਸਹਿਯੋਗ ਦੀ ਰੂਪ-ਰੇਖਾ ਬਾਰੇ ਚਰਚਾ

ਸਮਾਗਮ ਦੌਰਾਨ ਸਪੈਸ਼ਲ ਡੀ. ਜੀ. ਪੀ. ਰੇਲਵੇ, ਸ਼ਸ਼ੀ ਪ੍ਰਭਾ, ਜਿਨ੍ਹਾਂ ਨਾਲ ਖੜਗਪੁਰ ਅਤੇ ਅੰਬਾਲਾ ਲਈ ਰੇਲਵੇ ਸੁਰੱਖਿਆ ਦੇ ਡਿਵੀਜ਼ਨਲ ਕਮਿਸ਼ਨਰ ਅਰੁਣ ਤ੍ਰਿਪਾਠੀ ਅਤੇ ਪ੍ਰਕਾਸ਼ ਕੁਮਾਰ ਪਾਂਡਾ ਵੀ ਮੌਡੂਦ ਸਨ ਨੇ ਰੇਲਵੇ ਸੁਰੱਖਿਆ ਬਲ, ਗੈਰ-ਸਰਕਾਰੀ ਸੰਗਠਨਾਂ ਅਤੇ ਪੰਜਾਬ ਰਾਜ ਜੀ. ਆਰ. ਪੀ. ਦਰਮਿਆਨ ਸਹਿਯੋਗ ਦੀ ਰੂਪ-ਰੇਖਾ ਬਾਰੇ ਚਰਚਾ ਕੀਤੀ ।

ਸਪੈਸ਼ਲ ਡੀ. ਜੀ. ਪੀ. ਵੀ ਨੀਰਜਾ ਨੇ ਕਰਵਾਇਆ ਭਾਗੀਦਾਰਾਂ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਨੂੰ ਠੱਲ੍ਹ ਪਾਉਣ ਲਈ ਵਿੱਚ ਸਾਈਬਰਸਪੇਸ ਦੀ ਭੂਮਿਕਾ ਅਤੇ ਵਰਤੋਂ ਤੋਂ ਜਾਣੂ

ਸਾਈਬਰ ਕ੍ਰਾਈਮ ਪੰਜਾਬ ਦੇ ਸਪੈਸ਼ਲ ਡੀ. ਜੀ. ਪੀ. ਵੀ ਨੀਰਜਾ ਨੇ ਭਾਗੀਦਾਰਾਂ ਨੂੰ ਮਨੁੱਖੀ ਤਸਕਰੀ ਦੇ ਅਪਰਾਧ ਨੂੰ ਠੱਲ੍ਹ ਪਾਉਣ ਲਈ ਵਿੱਚ ਸਾਈਬਰਸਪੇਸ ਦੀ ਭੂਮਿਕਾ ਅਤੇ ਵਰਤੋਂ ਤੋਂ ਜਾਣੂ ਕਰਵਾਇਆ । ਐਸ. ਪੀ. ਸਿਵਲ ਰਾਈਟਸ ਰਾਜਸਥਾਨ ਹਰਸ਼ ਵਰਧਨ ਅਗਰਵੱਲਾ ਨੇ ਰਾਜਸਥਾਨ ਵਿੱਚ ਮਨੁੱਖੀ ਤਸਕਰੀ ਨਾਲ ਨਜਿੱਠਣ ਲਈ ਅਪਨਾਏ ਜਾ ਰਹੇ ਬਿਹਤ ਅਭਿਆਸਾਂ ਬਾਰੇ ਪੇਸ਼ਕਾਰੀ ਦਿੱਤੀ । ਇਸ ਵਿਚਾਰ-ਵਟਾਂਦਰੇ ਵਿੱਚ ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼ ਅਤੇ ਯੂ. ਆਈ. ਡੀ. ਏ. ਆਈ. ਚੰਡੀਗੜ੍ਹ ਦੇ ਖੇਤਰੀ ਦਫ਼ਤਰ ਦੇ ਪੁਲਸ ਅਧਿਕਾਰੀਆਂ ਨੇ ਵੀ ਹਿੱਸਾ ਲਿਆ । ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਅਤੇ ਪੰਜਾਬ ਰਾਜ ਬਾਲ ਕਮਿਸ਼ਨ ਦੀ ਚੇਅਰਪਰਸਨ ਕੰਵਰਦੀਪ ਸਿੰਘ ਨੇ ਵੀ ਸਲਾਹ-ਮਸ਼ਵਰਾ ਸ਼ੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ ।

Read More : ਪੰਜਾਬ ਪੁਲਸ ਦੇ ਅਧਿਕਾਰੀ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪਦਕ ਨਾਲ ਸਨਮਾਨਤ

LEAVE A REPLY

Please enter your comment!
Please enter your name here