ਜਿ਼ਲ੍ਹਾ ਅਦਾਲਤੀ ਕੰਪਲੈਕਸ ਵਿਖੇ ਭਾਰਤ ਦਾ ਸੰਵਿਧਾਨ ਦਿਵਸ ਮਨਾਇਆ

0
10
Constitution Day of India

ਪਟਿਆਲਾ, 26 ਨਵੰਬਰ 2025 : 26 ਨਵੰਬਰ 1949 ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ ਯਾਦ ਮਨਾਉਂਦੇ ਹੋਏ ਤੇ ਸੰਵਿਧਾਨ ਵਿੱਚ ਦਰਜ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਨਿਆਂਪਾਲਿਕਾ ਦੀ ਵਚਨਬੱਧਤਾ ਨੂੰ ਦੁਹਰਾਉਣ ਲਈ ਪਟਿਆਲਾ ਦੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਅਵਤਾਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਅਦਾਲਤੀ ਕੰਪਲੈਕਸ (District Court Complex) ਵਿਖੇ ਭਾਰਤ ਦਾ ਸੰਵਿਧਾਨ ਦਿਵਸ (Constitution Day of India) ਮਨਾਇਆ ਗਿਆ ।

ਲੋਕਾਂ ਦੀ ਨਿਆਂ ਤੱਕ ਪਹੁੰਚ ਮਜ਼ਬੂਤ ਬਣਾਉਣ ਲਈ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਵੱਲੋਂ ਜੁਡੀਸ਼ੀਅਲ ਅਧਿਕਾਰੀਆਂ ਨੂੰ ਪ੍ਰੇਰਣਾ

ਸੰਵਿਧਾਨ ਦੀ ਪ੍ਰਸਤਾਵਨਾ ਦੇ ਪੜ੍ਹਨ ਪੜ੍ਹ ਕੇ ਸਮਾਗਮ ਦੀ ਸ਼ੁਰੂਆਤ ਮੌਕੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ (District and Sessions Judge) ਅਵਤਾਰ ਸਿੰਘ ਨੇ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ । ਉਨ੍ਹਾਂ ਨੇ ਨਿਆਂ, ਆਜ਼ਾਦੀ, ਸਮਾਨਤਾ ਅਤੇ ਭਾਈਚਾਰੇ ਵਰਗੀਆਂ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਮਹੱਤਤਾ `ਤੇ ਜ਼ੋਰ ਦਿੰਦਿਆਂ ਸਾਰੇ ਜੁਡੀਸ਼ੀਅਲ ਅਧਿਕਾਰੀਆਂ ਤੇ ਸਟਾਫ ਮੈਂਬਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰਨ ਦੀ ਅਪੀਲ ਕੀਤੀ ।

ਪੱਛੜੇ ਤੇ ਸੰਵੇਦਨਸ਼ੀਲ ਵਰਗਾਂ ਵਿੱਚ ਸੰਵਿਧਾਨਕ ਚੇਤਨਾ ਵਧਾਉਣ ਉਤੇ ਜ਼ੋਰ

ਜਿ਼ਲ੍ਹਾ ਅਤੇ ਸੈਸ਼ਨਜ਼ ਜੱਜ ਨੇ ਪ੍ਰੇਰਿਤ ਕੀਤਾ ਕਿ ਉਹ ਨਾਗਰਿਕਾਂ ਖਾਸ ਕਰਕੇ ਪੱਛੜੇ ਅਤੇ ਸੰਵੇਦਨਸ਼ੀਲ ਵਰਗਾਂ ਵਿੱਚ ਸੰਵਿਧਾਨਕ ਚੇਤਨਾ ਵਧਾਉਣ, ਤਾਂ ਜੋ ਉਨ੍ਹਾਂ ਦੀ ਨਿਆਂ ਤੱਕ ਪਹੁੰਚ ਮਜ਼ਬੂਤ ਹੋ ਸਕੇ । ਉਹਨਾਂ ਨੇ ਸਮੂਹ ਜੁਡੀਸ਼ੀਅਲ ਅਧਿਕਾਰੀਆਂ (Judicial officers) ਨੂੰ 6 ਦਸੰਬਰ 2025 ਨੂੰ ਸ਼ੁਰੂ ਹੋਕੇ ਇੱਕ ਮਹੀਨੇ ਲਈ ਚੱਲਣ ਵਾਲੇ ਮਿਸ਼ਨ ਨਸ਼ਾ ਮੁਕਤ ਪੰਜਾਬ ਵਿੱਚ ਸਰਗਰਮ ਭਾਗੀਦਾਰੀ ਕਰਨ ਲਈ ਵੀ ਉਤਸ਼ਾਹਿਤ ਕੀਤਾ । ਇਹ ਪ੍ਰੋਗਰਾਮ ਸੰਵਿਧਾਨ ਨੂੰ ਕਾਇਮ ਰੱਖਣ (Uphold the Constitution) ਅਤੇ ਸਾਰਿਆਂ ਲਈ ਨਿਆਂ ਯਕੀਨੀ ਬਣਾਉਣ ਵਾਸਤੇ ਸਾਂਝੇ ਤੌਰ `ਤੇ ਕੰਮ ਕਰਨ ਦਾ ਵਚਨ ਲੈ ਕੇ ਸਮਾਪਤ ਹੋਇਆ । ਇਸ ਮੌਕੇ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਨੇ ਅਦਾਲਤੀ ਕੰਪਲੈਕਸ ਵਿੱਚ ਰੁੱਖ ਵੀ ਲਗਾਇਆ ਗਿਆ । ਸਮਾਰੋਹ ਮੌਕੇ ਜੁਡੀਸ਼ੀਅਲ ਅਧਿਕਾਰੀ ਤੇ ਹੋਰ ਅਮਲਾ ਮੌਜੂਦ ਰਿਹਾ ।

Read more : ਪੰਜਾਬ ਜੇਲ੍ਹ ਵਿਭਾਗ ਵੱਲੋਂ ਸ਼ਰਧਾਂਜਲੀ ਅਰਪਿਤ ਕਰਨ ਲਈ ਸਮਾਗਮ ਕਰਵਾਇਆ

LEAVE A REPLY

Please enter your comment!
Please enter your name here