ਚੰਡੀਗੜ੍ਹ, 17 ਅਕਤੂੂਬਰ 2025 : ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (Central Bureau of Investigation) (ਸੀ. ਬੀ. ਆਈ.) ਵਲੋਂ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦੀ ਸਿ਼ਕਾਇਤ ਸੀ. ਬੀ. ਆਈ. ਨੂੰ ਕਰਨ ਵਾਲੇ ਸਿ਼ਕਾਇਤਕਰਤਾ ਆਕਾਸ਼ ਬੱਤਾ (Complainant Akash Batta) ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ ।
ਕੀ ਆਖਿਆ ਆਕਾਸ਼ ਬੱਤਾ ਨੇ ਪਟੀਸ਼ਨ ਵਿਚ
ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ (Demand for security) ਕਰਨ ਵਾਲੇ ਪਟੀਸ਼ਨਕਰਤਾ ਆਕਾਸ਼ ਬੱਤਾ ਨੇ ਆਪਣੀ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਡੀ. ਆਈ. ਜੀ. ਭੁੱਲਰ (D. I. G. Bhullar) ਅਤੇ ਉਸਦੇ ਸਾਥੀਆਂ ਤੋਂ ਗੰਭੀਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸਦੇ ਚਲਦਿਆਂ ਹੋਇਆਂ ਹੀ ਉਸ ਨੇ ਅਦਾਲਤ ਨੂੰ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ ।
Read More : ਰੋਪੜ ਰੇਂਜ ਦੇ ਡੀ. ਆਈ. ਜੀ. ਭੁੱਲਰ ਘਰੋਂ ਕੀ ਕੀ ਮਿਲਿਆ ਸੀ. ਬੀ. ਆਈ. ਨੂੰ