ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ।ਪਰ ਉਨ੍ਹਾਂ ਨੇ ਅੱਜ ਸਵੇਰੇ ਹੀ ਇੱਕ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ‘ਆਪ’ ਨੂੰ ਛੱਡ ਰਹੇ ਹਨ।ਜਿਸ ਕਾਰਨ ਉਨ੍ਹਾਂ ਦੇ ਹਰਪਾਲ ਚੀਮਾ ਨੇ ਟਵੀਟ ਕਰਕੇ ਉਨ੍ਹਾਂ ‘ਤੇ ਤੰਜ ਕੱਸਿਆ ਸੀ ਕਿ ਵੈਸੇ ਵੀ ਉਨ੍ਹਾਂ ਨੂੰ ‘ਆਪ’ ‘ਚ ਟਿਕਟ ਮਿਲਣੀ ਵੀ ਨਹੀਂ ਸੀ।
ਉਸ ਤੋਂ ਬਾਅਦ ਰੁਪਿੰਦਰ ਰੂਬੀ ਨੇ ਟਵੀਟ ਕਰਕੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ ਤੇ ਚੈਲੇਂਜ ਕੀਤਾ ਸੀ ਕਿ ਉਹ ਮੇਰੇ ਵਿਰੁੱਧ ਚੋਣ ਲੜ ਕੇ ਦਿਖਾਉਣ। ਦੱਸ ਦਈਏ ਕਿ ਪ੍ਰੈਸ ਕਾਨਫਰੰਸ ਕਰਕੇ ਸੀਐਮ ਚੰਨੀ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਉਨ੍ਹਾਂ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ।