CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ, ਜਾਣੋ ਕਿਸਨੂੰ ਦਿੱਤੀ ਜਿੰਮੇਵਾਰੀ || News of Punjab

0
101
CM Mann will not take charge of the Jalandhar by-election campaign, know who has been given the responsibility

CM ਮਾਨ ਨਹੀਂ ਸੰਭਾਲਣਗੇ ਜਲੰਧਰ ਜ਼ਿਮਨੀ ਚੋਣ ਮੁਹਿੰਮ ਦੀ ਕਮਾਨ,  ਜਾਣੋ ਕਿਸਨੂੰ ਦਿੱਤੀ ਜਿੰਮੇਵਾਰੀ

CM ਮਾਨ  ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਉਪ ਚੋਣ ਮੁਹਿੰਮ ਦੀ ਕਮਾਨ ਨਹੀਂ ਸੰਭਾਲਣਗੇ। ਇਸ ਵਾਰ ਚੋਣ ਪ੍ਰਚਾਰ ਦੀ ਕਮਾਨ ਜਥੇਬੰਦੀ ਦੇ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਸੌਂਪੀ ਗਈ ਹੈ। ਹਾਲਾਂਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦਾ ਪ੍ਰਚਾਰ ਚਿਹਰਾ ਹੋਣਗੇ।

ਸੀਐਮ ਮਾਨ ਤੋਂ ਪਹਿਲਾਂ ਮਹਿੰਦਰ ਭਗਤ ਲਈ ਦੋ ਸੰਸਦ ਮੈਂਬਰਾਂ, ਚਾਰ ਮੰਤਰੀਆਂ ਅਤੇ ਵਿਧਾਇਕਾਂ ਸਮੇਤ 23 ਸੀਨੀਅਰ ਆਗੂ ਚੋਣ ਪ੍ਰਚਾਰ ਕਰਨ ਜਾ ਰਹੇ ਹਨ। ਸੀਐਮ ਆਖਰੀ ਗੇੜ ਵਿੱਚ ਚੋਣ ਪ੍ਰਚਾਰ ਲਈ ਪਹੁੰਚਣਗੇ। ਆਪ ਪਾਰਟੀ ਨੇ ਇਹ ਫੈਸਲਾ ਇਸ ਲਈ ਲਿਆ ਕਿਉਂਕਿ ਲੋਕ ਸਭਾ ਚੋਣਾਂ ‘ਚ 13 ‘ਚੋਂ 10 ਸੀਟਾਂ ‘ਤੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਦੀ ਕਮਾਨ ਪੂਰੀ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਵਿੱਚ ਸੀ। ਇਸ ਦੇ ਨਾਲ ਹੀ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਤਿਆਰ ਕੀਤੇ ਗਏ ਨਾਅਰੇ ਵਿੱਚ ਮੁੱਖ ਮੰਤਰੀ ਦਾ ਨਾਂ ਵੀ ਜੋੜਿਆ ਗਿਆ। ਚੋਣਾਂ ‘ਚ ਹਾਰ ਤੋਂ ਬਾਅਦ ਅਜਿਹੇ ਕਦਮ ਸੁਭਾਵਿਕ ਹਨ |

ਇਹ ਵੀ ਪੜ੍ਹੋ : ਪੰਜਾਬ ‘ਚ VVIP-VIP ਨੂੰ ਮੁਫ਼ਤ ‘ਚ ਨਹੀਂ ਮਿਲੇਗੀ ਪੁਲਿਸ ਸਕਿਊਰਿਟੀ, ਨਿਯਮਾਂ ‘ਚ ਹੋਇਆ ਬਦਲਾਅ

ਪਾਰਟੀ ਇਸ ਸੀਟ ਨੂੰ ਜਿੱਤਣ ਲਈ ਕਰ ਰਹੀ ਪੂਰੀ ਕੋਸ਼ਿਸ਼

ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਹੋਣ ਵਾਲੀ ਜ਼ਿਮਨੀ ਚੋਣਾਂ ‘ਚ ਆਪ ਪਾਰਟੀ ਲਈ ਜਿੱਤਣਾ ਬੇਹੱਦ ਜ਼ਰੂਰੀ ਬਣਿਆ ਹੋਇਆ ਹੈ | ਦੱਸ ਦਈਏ ਕਿ ਇਹ ਸੀਟ ਪਹਿਲਾਂ ਹੀ ਆਮ ਆਦਮੀ ਪਾਰਟੀ ਕੋਲ ਸੀ ਪਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਅਸਤੀਫਾ ਦੇ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ।  ਜਲੰਧਰ ਪੱਛਮੀ ‘ਚ ਪੈਂਦੇ 23 ਵਾਰਡਾਂ ਦੇ ਸੰਸਦ ਮੈਂਬਰਾਂ, ਮੰਤਰੀਆਂ ਤੇ ਵਿਧਾਇਕਾਂ ਸਮੇਤ 23 ਆਗੂਆਂ ਨੂੰ ਇੰਚਾਰਜ ਬਣਾਇਆ ਗਿਆ ਹੈ। ਇਸ ਮੁਹਿੰਮ ਦੀ ਅਗਵਾਈ ਕਰਨ ਲਈ ਚੁਣੇ ਗਏ ਮੰਤਰੀ ਕੁਲਦੀਪ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾਕਟਰ ਬਲਜੀਤ ਕੌਰ ਅਤੇ ਲਾਲ ਚੰਦ ਕਟਾਰੂਚੱਕ ਹਨ। ਇਨ੍ਹਾਂ ਤੋਂ ਇਲਾਵਾ ਨਵੇਂ ਚੁਣੇ ਗਏ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਮਲਵਿੰਦਰ ਕੰਗ ਵੀ ਇਸ ਟੀਮ ਦਾ ਹਿੱਸਾ ਹਨ। ਪਾਰਟੀ ਇਸ ਸੀਟ ਨੂੰ ਜਿੱਤਣ ਲਈ ਪੂਰੀ -ਪੂਰੀ ਕੋਸ਼ਿਸ਼ ਕਰ ਰਹੀ ਹੈ |

 

 

 

 

LEAVE A REPLY

Please enter your comment!
Please enter your name here