CM ਮਾਨ ਅੱਜ ਰੂਪਨਗਰ ‘ਚ ਕੱਢਣਗੇ ਰੋਡ ਸ਼ੋਅ || News of Punjab
ਲੋਕ ਸਭ ਚੋਣਾਂ ਦੇ ਚੱਲਦਿਆਂ ਆਮ ਆਦਮੀ ਪਾਰਟੀ ਵੱਲੋਂ ਆਪਣੇ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ | ਚੋਣਾਂ ਦੇ ਮੱਦੇਨਜਰ ਹਰ ਪਾਰਟੀ ਵੱਲੋਂ ਤਿਆਰੀਆਂ ਜ਼ੋਰਾਂ ਸ਼ੋਰਾਂ ‘ਤੇ ਹਨ | ਇਸ ਦੇ ਤਹਿਤ ਆਪ ਪਾਰਟੀ ਵੀ ਆਪਣਾ ਪੂਰਾ ਜ਼ੋਰ ਲਗਾਉਂਦੀ ਹੋਈ ਨਜ਼ਰ ਆ ਰਹੀ ਹੈ | ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਚੋਣਾਂ ਦੀ ਕਮਾਨ ਸੰਭਾਲੀ ਹੋਈ ਹੈ | ਉਹ ਪੰਜਾਬ ਦੇ ਹਰ ਸੂਬੇ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰੋਡ ਸ਼ੋਅ ਕੱਢ ਰਹੇ ਹਨ | ਇਸ ਦੇ ਚੱਲਦਿਆਂ ਹੀ CM ਮਾਨ ਅੱਜ (ਸੋਮਵਾਰ) ਸ਼ਾਮ ਨੂੰ ਰੂਪਨਗਰ ਪਹੁੰਚਣਗੇ। ਜਿੱਥੇ ਉਹ ਪਾਰਟੀ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਰੋਡ ਸ਼ੋਅ ਕਰਨਗੇ।
CM ਮਾਨ ਪਾਰਟੀ ਦੇ ਬਣੇ ਸਟਾਰ ਪ੍ਰਚਾਰਕ
ਇਸ ਸਮੇ CM ਮਾਨ ਪਾਰਟੀ ਦੇ ਸਟਾਰ ਪ੍ਰਚਾਰਕ ਬਣੇ ਹੋਏ ਹਨ ਕਿਉਂਕਿ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੇਲ੍ਹ ਵਿੱਚ ਬੰਦ ਹਨ ਜਿਸ ਕਰਕੇ ਪਾਰਟੀ ਦੀ ਕਮਾਨ ਭਗਵੰਤ ਮਾਨ ਨੇ ਸੰਭਾਲੀ ਹੋਈ ਹੈ | ਦੱਸ ਦਈਏ ਕਿ CM ਮਾਨ ਦਾ ਮਾਲਵਿੰਦਰ ਸਿੰਘ ਕੰਗ ਦੇ ਹੱਕ ਵਿੱਚ ਇਹ ਪਹਿਲਾ ਪ੍ਰਦਰਸ਼ਨ ਹੈ। ਇਹ ਰੋਡ ਸ਼ੋਅ ਬੇਲਾ ਚੌਕ ਰੂਪਨਗਰ ਵਿਖੇ ਹੋਵੇਗਾ।
ਲਗਾਤਾਰ ਚਾਰ ਦਿਨਾਂ ਤੋਂ ਕਰ ਰਹੇ ਰੋਡ ਸ਼ੋਅ
ਲਗਾਤਾਰ ਚਾਰ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਦੇ ਵੱਖ-ਵੱਖ ਸਰਕਲਾਂ ਵਿੱਚ ਜਨਤਕ ਮੀਟਿੰਗਾਂ ਅਤੇ ਰੋਡ ਸ਼ੋਅ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨ ਹੀ CM ਮਾਨ ਵੱਲੋਂ ਲੁਧਿਆਣਾ ‘ਚ ਰੋਡ ਸ਼ੋਅ ਕੱਢਿਆ ਗਿਆ ਸੀ ਜਿਸ ਵਿੱਚ ਉਹਨਾਂ ਨੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਲੋਕਾਂ ਵਿੱਚ ਪ੍ਰਚਾਰ ਕਰਨ ਪਹੁੰਚੇ ਸਨ |