CM ਮਾਨ ਅੱਜ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ , ਕੱਢਣਗੇ ਰੋਡ ਸ਼ੋਅ || Punjab News
ਲੋਕ ਸਭਾ ਚੋਣਾਂ ਦੇ ਚੱਲਦਿਆਂ ਹਰ ਪਾਰਟੀ ਵੱਲੋਂ ਤਿਆਰੀਆਂ ਜ਼ੋਰਾਂ -ਸ਼ੋਰਾ ‘ਤੇ ਹਨ | ਸੀਐੱਮ ਮਾਨ ਹਰ ਖੇਤਰ ਵਿਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟ ਮੰਗ ਰਹੇ ਹਨ। ਇਸ ਦੇ ਚੱਲਦਿਆਂ ਹੀ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚ ਰਹੇ ਹਨ | ਜਿੱਥੇ ਉਹ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਅੱਜ ਸੀਐੱਮ ਮਾਨ ਰੋਡ ਸ਼ੋਅ ਕਰਕੇ ਵੋਟ ਮੰਗਣਗੇ। ਇਹ ਰੋਡ ਸ਼ੋਅ ਅੱਜ ਦੁਪਹਿਰ ਲਗਭਗ ਸਾਢੇ 3 ਵਜੇ ਲਵਕੁਸ਼ ਚੌਕ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਭਗਤ ਸਿੰਘ ਚੌਕ ਕੋਲ ਖਤਮ ਹੋਵੇਗਾ।
ਬਾਕੀ ਨੇਤਾ ਸ਼ੁਰੂ ਕਰਨਗੇ ਚੋਣ ਪ੍ਰਚਾਰ
ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿਚ ਲੱਗੀ ਹੋਈ ਹੈ। ਸੀਐੱਮ ਮਾਨ 3.30 ਵਜੇ ਲਵਕੁਸ਼ ਚੌਕ ਕੋਲ ਪਹੁੰਚਣਗੇ , ਜਿਸ ਤੋਂ ਬਾਅਦ ਉਹ ਉਥੇ ਲੋਕਾਂ ਨੂੰ ਸੰਬੋਧਨ ਕਰਨਗੇ। ਧਿਆਨਯੋਗ ਹੈ ਕਿ ਚੋਣਾਂ ਦੌਰਾਨ ਸੀਐੱਮ ਮਾਨ ਦੀ ਇਹ ਪਹਿਲੀ ਰੈਲੀ ਜਲੰਧਰ ਵਿਚ ਹੋਵੇਗੀ ਅਤੇ ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣਾ-ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨਗੇ।
ਪੁਲਿਸ ਨੇ ਸੁਰੱਖਿਆ ਵਿੱਚ ਕੀਤਾ ਵਾਧਾ
ਇਸ ਰੈਲੀ ਦੇ ਚੱਲਦਿਆਂ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਲਵਕੁਸ਼ ਚੌਕ ਕੋਲ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਸੀਐੱਮ ਮਾਨ ਦੇ ਰੋਡ ਸ਼ੋਅ ਵਾਲੇ ਰੂਟ ਦੇ ਚੱਪੇ-ਚੱਪੇ ਉਤੇ ਪੁਲਿਸ ਨੇ ਆਪਣੀ ਨਜ਼ਰ ਬਣਾਈ ਹੋਈ ਹੈ | ਇਸ ਦੇ ਨਾਲ ਹੀ ਕਈ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿਚ ਤਾਇਨਾਤ ਕੀਤਾ ਗਿਆ ਹੈ |