CM ਦਾ ਵੱਡਾ ਐਲਾਨ, ਇਨ੍ਹਾਂ ਸ਼ਹਿਰਾਂ ‘ਚ ਨਹੀਂ ਹੋਵੇਗੀ ਸ਼ਰਾਬ ਤੇ ਮੀਟ ਦੀ ਵਿਕਰੀ

0
157

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਸੋਮਵਾਰ ਕਿਹਾ ਕਿ ਮਥੁਰਾ ਦੇ ਵ੍ਰਿੰਦਾਵਨ, ਗੋਵਰਧਨ, ਨੰਦਗਾਂਵ, ਬਰਸਾਨਾ, ਗੋਕੁਲ, ਮਹਾਵਨ ਤੇ ਬਲਦੇਵ ‘ਚ ਛੇਤੀ ਹੀ ਮਾਸ ਤੇ ਸ਼ਰਾਬ ਦੀ ਵਿਕਰੀ ਬੰਦ ਕਰ ਦਿੱਤੀ ਜਾਵੇਗੀ। ਇਸ ਕੰਮ ‘ਚ ਲੱਗੇ ਲੋਕਾਂ ਦਾ ਹੋਰ ਕੰਮਾਂ ‘ਚ ਮੁੜ ਵਸੇਬਾ ਕੀਤਾ ਜਾਵੇਗਾ।

ਭਗਵਾਨ ਸ੍ਰੀਕਿਸ਼ਨ ਦੇ ਜਨਮ ਉਤਸਵ ‘ਤੇ ਕਰਵਾਏ ਪ੍ਰੋਗਰਾਮਾਂ ‘ਚ ਸ਼ਾਮਿਲ ਹੋਣ ‘ਤੇ ਸ੍ਰੀਕਿਸ਼ਨ ਜਨਮ ਸਥਾਨ ‘ਤੇ ਭਗਵਾਨ ਦੇ ਦਰਸ਼ਨ ਕਰਨ ਪਹੁੰਚੇ ਮੁੱਖ ਮੰਤਰੀ ਨੇ ਇਸ ਮੌਕੇ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ, ‘ਚਾਰ ਸਾਲ ਪਹਿਲਾਂ 2017 ਦੀ ਇੱਥੋਂ ਦੀ ਜਨਤੀ ਦੀ ਮੰਗ ‘ਤੇ ਮਥੁਰਾ ਤੇ ਵ੍ਰਿੰਦਾਵਨ ਨਗਰ ਪਾਲਿਕਾਵਾਂ ਨੂੰ ਮਿਲਾ ਕੇ ਨਗਰ ਨਿਗਮ ਦਾ ਗਠਨ ਕੀਤਾ ਗਿਆ ਹੈ। ਇੱਥੋਂ ਦੇ ਸੱਤ ਪਵਿੱਤਰ ਸਥਾਨਾਂ ਨੂੰ ਤੀਰਥ ਸਥਾਨ ਐਲਾਨਿਆ ਗਿਆ। ਹੁਣ ਜਨਤਾ ਦੀ ਇੱਛਾ ਹੈ ਕਿ ਇਨ੍ਹਾਂ ਪਵਿੱਤਰ ਸਥਾਨਾਂ ‘ਤੇ ਸ਼ਰਾਬ ਤੇ ਮਾਸ ਦੀ ਵਿਕਰੀ ਨਾ ਕੀਤੀ ਜਾਵੇ। ਮੈਂ ਭਰੋਸਾ ਦਿੰਦਾ ਹਾਂ ਕਿ ਅਜਿਹਾ ਹੀ ਹੋਵੇਗਾ।’

ਉਨ੍ਹਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰੀ ਕਾਰਵਾਈ ਕਰਨ ਦੇ ਹੁਕਮ ਵੀ ਦਿੱਤੇ। ਉਨ੍ਹਾਂ ਕਿਹਾ ਜੋ ਲੋਕ ਇਨ੍ਹਾਂ ਕੰਮਾਂ ਨਾਲ ਜੁੜੇ ਹਨ ਉਨ੍ਹਾਂ ਨੂੰ ਹੋਰ ਕੰਮਾਂ ਦੀ ਸਿਕਲਾਈ ਦੇਕੇ ਉਨ੍ਹਾਂ ਦਾ ਮੁੜ ਵਸੇਬਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਲੋਕਾਂ ਦੀ ਕਾਊਂਸਲਿੰਗ ਕੀਤੀ ਜਾਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ, ‘ਚੰਗਾ ਹੋਵੇਗਾ ਕਿ ਜੋ ਇਸ ਕੰਮ ‘ਚ ਲੱਗੇ ਹਨ ਉਨ੍ਹਾਂ ਲਈ ਦੁੱਗਧਪਾਲਨ ਦੇ ਛੋਟੇ-ਛੋਟੇ ਸਟਾਲ ਬਣਾ ਦਿੱਤੇ ਜਾਣ।’

ਮੁੱਖ ਮੰਤਰੀ ਨੇ ਭਰੋਸਾ ਦਿੱਤਾ, ਸਾਡਾ ਉਦੇਸ਼ ਕਿਸੇ ਨੂੰ ਉਜਾੜਨਾ ਨਹੀਂ ਹੈ। ਮੁੜ ਵਸੇਬਾ ਕਰਨਾ ਹੈ ਤੇ ਵਿਵਸਥਿਤ ਮੁੜ ਵਸੇਬਾ ਦੇ ਕੰਮ ‘ਚ ਇਨ੍ਹਾਂ ਪਵਿੱਤਰ ਸਥਾਨਾਂ ਨੂੰ ਇਸ ਦਿਸ਼ਾ ਚ ਅੱਗੇ ਵਧਣ ਦੀ ਲੋੜ ਹੈ।’

LEAVE A REPLY

Please enter your comment!
Please enter your name here