ਨਵੀਂ ਦਿੱਲੀ/ਚਮਕੌਰ ਸਾਹਿਬ : ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਚਮਕੌਰ ਸਾਹਿਬ ਦੇ ਜਿੰਦਨਪੁਰ ਪਿੰਡ ‘ਚ ਗ਼ੈਰਕਾਨੂੰਨੀ ਮਾਈਨਿੰਗ ਦਾ ਖੁਲਾਸਾ ਕੀਤਾ ਹੈ, ਜਿਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਆਪ’ ਨਿਸ਼ਾਨੇ ‘ਤੇ ਆ ਗਏ ਹਨ। ਦਰਅਸਲ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਮੁੱਖਮੰਤਰੀ ਤੇ ਜ਼ੁਬਾਨੀ ਹਮਲਾ ਕਰਦੇ ਹੋਏ ਟਵੀਟ ਕੀਤਾ ਹੈ।
ਜਥੇਦਾਰ ਹਵਾਰਾ ਦੀ ਰਿਹਾਈ ਤੇ ਬੋਲੇ ਸੁਖਬੀਰ ਬਾਦਲ ਖੋਲੀਆਂ ਦਿਲ ਦੀਆਂ ਗੱਲਾਂ ਸਿਮਰਨਜੋਤ ਮੱਕੜ ਨਾਲ ਵੱਡਾ ਇੰਟਰਵਿਊ
ਕੇਜਰੀਵਾਲ ਨੇ ਕਿਹਾ ਕਿ ਚੰਨੀ ਸਾਹਿਬ ਦੇ ਆਪਣੇ ਹਲਕੇ ‘ਚ ਇੰਨੀ ਵੱਡੀ ਰੇਤਾ ਚੋਰੀ ? ਕੀ ਇਹ ਬਿਨ੍ਹਾਂ ਹਿਫਾਜ਼ਤ ਜਾਂ ਪਾਰਟਨਰਸ਼ਿਪ ਦੇ ਸੰਭਵ ਹੈ? ਕਈ ਲੋਕਾਂ ਨੇ ਇਲਜ਼ਾਮ ਲਗਾਏ ਕਿ ਚੰਨੀ ਸਾਹਿਬ ਸਭ ਤੋਂ ਵੱਡੇ ਰੇਤ ਮਾਫੀਆ ਹਨ। ਮੈਂ ਭਰੋਸਾ ਨਹੀਂ ਕੀਤਾ ਪਰ ਅੱਜ ਚੰਨੀ ਸਾਹਿਬ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਦੇਣੇ ਪੈਣਗੇ। ਕੀ ਕਾਂਗਰਸ ਕਾਰਵਾਈ ਕਰੇਗੀ?
चन्नी साहिब के अपने हल्के में इतनी बड़ी रेता चोरी? क्या ये बिना संरक्षण या पार्ट्नरशिप के संभव है?
कई लोगों ने आरोप लगाए कि चन्नी साहिब सबसे बड़े रेत माफिया हैं। मैंने यक़ीन नहीं किया। पर आज चन्नी साहिब को लोगों के सवालों के जवाब तो देने होंगे। क्या कांग्रेस कार्रवाई करेगी? https://t.co/tKLx0j3V5T
— Arvind Kejriwal (@ArvindKejriwal) December 4, 2021