ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਘਮਾਸਾਨ ਸਮਾਪਤ ਹੋਣ ਦਾ ਨਾਮ ਹੀ ਨਹੀ ਲੈ ਰਿਹਾ ਹੈ। ਚੰਡੀਗੜ੍ਹ ਦੌਰੇ ‘ਤੇ ਪਹੁੰਚੇ ਪਾਰਟੀ ਦੇ ਸੂਬਾ ਇੰਚਾਰਜ ਹਰੀਸ਼ ਰਾਵਤ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਸੀ। ਉਸ ਦੌਰਾਨ ਇਹ ਖ਼ਬਰ ਸਾਹਮਣੇ ਆ ਰਹੀ ਸੀ ਕਿ ਉਨ੍ਹਾਂ ਨੇ ਕੈਬੀਨਟ ਵਿੱਚ ਫੇਰਬਦਲ ਨੂੰ ਖਾਸ ਗੱਲ ਕੀਤੀ ਹੈ। ਪਰ ਕੈਪਟਨ ਅਤੇ ਹਰੀਸ਼ ਰਾਵਤ ਦੇ ਵਿੱਚ ਅਜਿਹੀ ਕੋਈ ਗੱਲ ਨਹੀ ਹੋਈ ਹੈ । ਜਿਸ ਦੀ ਪੁਸ਼ਟੀ ਸ ਐਮ ਕੈਪਟਨ ਦੇ ਮੀਡੀਆ ਸਲਾਹਕਾਰਰ ਵੀਨ ਠੁਕਰਾਲ ਨੇ ਟਵੀਟ ਕਰ ਕੀਤੀ ਹੈ।
Incorrect story. Issue of cabinet reshuffle was neither raised nor discussed at the meeting between @capt_amarinder & @harishrawatcmuk. So where’s the question of dropping or retaining any ministers? Any cabinet changes will happen at appropriate time after due consultation. 1/2 pic.twitter.com/NWzZoaM6pL
— Raveen Thukral (@RT_MediaAdvPBCM) September 2, 2021
ਉਨ੍ਹਾਂ ਨੇ ਟਵੀਟ ਕਰ ਦੱਸਿਆ ਕਿ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਸੀਐਮ ਕੈਪਟਨ ਦੇ ਵਿੱਚ ਪੰਜਾਬ ਕੈਬਨਿਟ ‘ਚ ਫੇਰਬਦਲ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ। ਉਨ੍ਹਾਂ ਨੇ ਇੱਕ ਨਿਊਜ਼ ਪੇਪਰ ਦੀ ਕਟਿੰਗ ਸ਼ੇਅਰ ਕਰਦੇ ਹੋਏ ਉਸਨੂੰ ਗਲਤ ਦੱਸਿਆ। ਉਨ੍ਹਾਂ ਨੇ ਕਿਹਾ ਕਿ ਉਸ ਦੌਰਾਨ ਨਾ ਤਾਂ ਕੈਬਨਿਟ ਫੇਰਬਦਲ ਦਾ ਮੁੱਦਾ ਚੁੱਕਿਆ ਗਿਆ ਅਤੇ ਨਾ ਹੀ ਚਰਚਾ ਕੀਤੀ ਗਈ। ਕਿਸੇ ਮੰਤਰੀ ਨੂੰ ਛੱਡਣ ਜਾਂ ਬਣਾਏ ਰੱਖਣ ਦਾ ਸਵਾਲ ਹੀ ਕਿੱਥੇ ਹੈ ? ਕੋਈ ਵੀ ਕੈਬਨਿਟ ਫੇਰਬਦਲ ਨਿਅਤ ਸਮੇਂ ਤੋਂ ਬਾਅਦ ਉਚਿਤ ਸਮੇਂ ਤੇ ਹੋਵੇਗਾ।