CM ਕੇਜਰੀਵਾਲ ਦਾ ਦਾਅਵਾ – ਖੇਤਾਂ ‘ਚ Bio – Decomposer ਦਾ ਛਿੜਕਾਅ ਕਰਨ ਨਾਲ ਹੱਲ ਹੋਵੇਗੀ ਪਰਾਲੀ ਦੀ ਸਮੱਸਿਆ

0
50

ਨਵੀਂ ਦਿੱਲੀ : ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਦਿੱਲੀ ਵਿੱਚ ਇੱਕ ਕੇਂਦਰੀ ਏਜੰਸੀ ਵਲੋਂ ਕੀਤੇ ਗਏ ਇੱਕ ਆਡਿਟ ਵਿੱਚ ਪਰਾਲੀ ਪ੍ਰਬੰਧਨ ਵਿੱਚ ਸੂਖਮ ਜੀਵਾਣੂ ਹੱਲ, ਪੂਸਾ ਬਾਇਓ-ਡੀਕੰਪੋਜ਼ਰ ਦੀ ਵਰਤੋਂ ਬਹੁਤ ਪ੍ਰਭਾਵਸ਼ਾਲੀ ਪਾਈ ਗਈ ਹੈ। ਕੇਜਰੀਵਾਲ ਨੇ ਨਾਲ ਹੀ ਕੇਂਦਰ ਨੂੰ ਆਗਰਹ ਕੀਤਾ ਕਿ ਉਹ ਗੁਆਂਢੀ ਸੂਬਿਆਂ ਤੋਂ ਇਸ ਨੂੰ ਕਿਸਾਨਾਂ ਨੂੰ ਮੁਫ਼ਤ ਵਿੱਚ ਵੰਡ ਕਰਨ ਦੀ ਅਪੀਲ ਵੀ ਕੀਤੀ।

ਕੇਜਰੀਵਾਲ ਨੇ ਕਿਹਾ ਕਿ ਅਕਤੂਬਰ ਵਿੱਚ ਗੁਆਂਢੀ ਸੂਬਿਆਂ ਵਲੋਂ ਪਰਾਲੀ ਸਾੜਨਾ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਦੇ ਪਿੱਛੇ ਇੱਕ ਪ੍ਰਮੁੱਖ ਕਾਰਕ ਹੈ। ਕੇਜਰੀਵਾਲ ਨੇ ਕਿਹਾ, ‘‘ਕਿਸਾਨਾਂ ਦੀ ਗਲਤੀ ਨਹੀਂ ਹੈ। ਸਰਕਾਰਾਂ ਦੀ ਗਲਤੀ ਹੈ ਕਿਉਂਕਿ ਉਨ੍ਹਾਂ ਨੂੰ ਹੱਲ ਪੇਸ਼ ਕਰਨਾ ਸੀ।’’ ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲ, ਦਿੱਲੀ ਸਰਕਾਰ ਨੇ ਬਾਇਓ-ਡੀਕੰਪੋਜ਼ਰ ਮੁਫ਼ਤ ਵਿੱਚ ਵੰਡੇ ਸੀ, ਜਿਸ ਦੀ ਵਰਤੋਂ ਕਿਸਾਨਾਂ ਨੇ 39 ਪਿੰਡਾਂ ਵਿੱਚ 1,935 ਏਕੜ ਜ਼ਮੀਨ ‘ਤੇ ਪਰਾਲੀ ਨੂੰ ਖਾਦ ਵਿੱਚ ਬਦਲਨ ਲਈ ਕੀਤਾ। ਕੇਂਦਰ ਸਰਕਾਰ ਦੀ ਇੱਕ ਏਜੰਸੀ, WAPCOS ਵੱਲੋਂ ਕੀਤੇ ਗਏ ਇੱਕ ਸਰਵੇਖਣ ਵਿੱਚ ਬਾਇਓ ਡੀਕੰਪੋਜ਼ਰਸ ਦੇ ਵਰਤੋ ‘ਤੇ ਬਹੁਤ ਉਤਸ਼ਾਹਜਨਕ ਨਤੀਜੇ ਸਾਹਮਣੇ ਆਏ ਹਨ।

ਉਨ੍ਹਾਂ ਨੇ ਕਿਹਾ ਕਿ 90 ਫ਼ੀਸਦੀ ਕਿਸਾਨਾਂ ਨੇ ਦਾਅਵਾ ਕੀਤਾ ਕਿ ਘੋਲ 15 – 20 ਦਿਨਾਂ ਵਿੱਚ ਪਰਾਲੀ ਨੂੰ ਖਾਦ ਵਿੱਚ ਬਦਲ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਨਾਲ ਹੀ ਮਿੱਟੀ ਵਿੱਚ ਕਾਰਬਨ ਦੀ ਮਾਤਰਾ 40 ਫੀਸਦੀ, ਨਾਈਟ੍ਰੋਜਨ 24 ਫੀਸਦੀ, ਬੈਕਟੀਰੀਆ ਸੱਤ ਗੁਣਾ ਅਤੇ ਫੰਗਸ ਤਿੰਨ ਗੁਣਾ ਵੱਧ ਗਿਆ। ਮੁੱਖਮੰਤਰੀ ਨੇ ਕਿਹਾ ਕਿ ਕਣਕ ਦੇ ਉਗਣ ਵਿੱਚ ਵੀ 17 – 20 ਫ਼ੀਸਦੀ ਦਾ ਵਾਧਾ ਹੋਇਆ। ਉਨ੍ਹਾਂ ਨੇ ਕਿਹਾ, ‘‘ਅਸੀ ਕੇਂਦਰ ਤੋਂ ਅਪੀਲ ਕਰਦੇ ਹਾਂ ਕਿ ਉਹ ਰਾਜਾਂ ਨੂੰ ਕਹੇ ਕਿ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਲਈ ਬਾਇਓ-ਡੀਕੰਪੋਜ਼ਰ ਮੁਫ਼ਤ ਵਿੱਚ ਵੱਢਣ।’’ ਕੇਜਰੀਵਾਲ ਨੇ ਕਿਹਾ ਕਿ ਉਹ ਆਡਿਟ ਰਿਪੋਰਟ ਦੇ ਨਾਲ ਕੇਂਦਰੀ ਵਾਤਾਵਰਣ ਮੰਤਰੀ ਨੂੰ ਮਿਲਣਗੇ ਅਤੇ ਇਸ ਮਾਮਲੇ‘ ਤੇ ਉਨ੍ਹਾਂ ਦੀ ਨਿੱਜੀ ਰਾਏ ਲਈ ਦਖਲ ਦੀ ਬੇਨਤੀ ਕਰਨਗੇ।

LEAVE A REPLY

Please enter your comment!
Please enter your name here