ਨਵੀਂ ਦਿੱਲੀ- ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਨਮ ਦਿਨ ਮੌਕੇ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ। ਪ੍ਰਧਾਨ ਮੰਤਰੀ ਨੇ ਟਵੀਟ ਕਰ ਕੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਜਨਮ ਦਿਨ ਦੀਆਂ ਸ਼ੁੱਭਕਾਮਨਾਵਾਂ। ਮੈਂ ਉਨ੍ਹਾਂ ਦੀ ਲੰਬੀ ਉਮਰ ਅਤੇ ਸਿਹਤਮੰਦ ਜੀਵਨ ਦੀ ਕਾਮਨਾ ਕਰਦਾ ਹਾਂ। ਹਰਿਆਣਾ ਦੇ ਭਿਵਾਨੀ ‘ਚ 16 ਅਗਸਤ 1968 ਨੂੰ ਜਨਮੇ ਕੇਜਰੀਵਾਲ ਦਿੱਲੀ ਦੇ 7ਵੇਂ ਮੁੱਖ ਮੰਤਰੀ ਹਨ। ਉਹ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਵੀ ਹਨ।
Birthday wishes to Delhi CM Shri @ArvindKejriwal. May he be blessed with a long and healthy life.
— Narendra Modi (@narendramodi) August 16, 2021
ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ 1989 ‘ਚ ਆਈ. ਆਈ.ਟੀ. ਖੜਗਪੁਰ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਸੀ। ਖ਼ਾਸ ਗੱਲ ਇਹ ਹੈ ਕਿ ਕੇਜਰੀਵਾਲ ਜਨਮਅਸ਼ਟਮੀ ਦੇ ਦਿਨ ਜਨਮੇ ਸਨ, ਇਸ ਲਈ ਉਨ੍ਹਾਂ ਦੇ ਬਚਪਨ ਦਾ ਪਹਿਲਾ ਨਾਮ ਕ੍ਰਿਸ਼ਨ ਸੀ। ਕੇਜਰੀਵਾਲ ਥੀਏਟਰ ਤੇ ਐਕਟਿੰਗ ਦਾ ਬਹੁਤ ਸ਼ੌਕ ਰੱਖਦੇ ਹਨ।ਆਈ.ਆਈ.ਟੀ. ਖੜਗਪੁਰ ਵਿਚ ਪੜ੍ਹਾਈ ਦੌਰਾਨ ਉਹ ਕਾਫੀ ਸਰਗਰਮ ਰਹੇ ਸਨ।