ਲੁਧਿਆਣਾ ਦੀ ਕੇਂਦਰੀ ਜੇਲ ‘ਚ ਬੀਤੀ ਰਾਤ ਕੈਦੀਆਂ ਵਿਚਾਲੇ ਲੜਾਈ ਹੋ ਗਈ। ਪਤਾ ਲੱਗਾ ਹੈ ਕਿ ਦੇਰ ਰਾਤ ਜਦੋਂ ਕੈਦੀ ਬੈਰਕ ਵਿੱਚ ਸੌਣ ਲਈ ਗਏ ਤਾਂ ਦੋ ਕੈਦੀਆਂ ਨੇ ਇੱਕ ਕੈਦੀ ਨੂੰ ਪੈਰਾਂ ਕੋਲ ਸੌਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਦੋਵੇਂ ਕੈਦੀਆਂ ਨੇ ਗੁੱਸੇ ਵਿਚ ਆ ਕੇ ਉਸ ਦੇ ਸਿਰ ‘ਤੇ ਸ਼ੀਸ਼ੇ ਦਾ ਗਿਲਾਸ ਭੰਨ ਦਿੱਤਾ।
ਭਾਰਤੀ ਸ਼ੇਅਰ ਬਾਜ਼ਾਰ ‘ਚ ਉਥਲ-ਪੁਥਲ, ਨਿਫਟੀ ਅਤੇ ਸੈਂਸੈਕਸ ‘ਚ ਰਿਕਾਰਡ ਗਿਰਾਵਟ
ਜਾਣਕਾਰੀ ਦਿੰਦਿਆਂ ਜ਼ਖਮੀ ਕੈਦੀ ਕਮਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਜੇਲ ‘ਚ ਬੰਦ ਹੈ। ਬੀਤੀ ਰਾਤ ਜਦੋਂ ਉਹ ਬੈਰਕ ਵਿੱਚ ਸੌਣ ਲਈ ਗਿਆ ਤਾਂ ਉੱਥੇ ਉਸ ਦੀ ਵਿਰੋਧੀ ਧਿਰ ਦੇ ਦੋ ਨੌਜਵਾਨ ਮੌਜੂਦ ਸਨ। ਦੋਵਾਂ ਨੇ ਉਸ ਨੂੰ ਪੈਰਾਂ ਕੋਲ ਸੌਣ ਲਈ ਕਿਹਾ। ਜਦੋ ਉਸਨੇ ਇਹ ਕਰਨ ਤੋਂ ਮਨਾਂ ਕਰਨ ਦਿੱਤਾ ਤਾਂ ਗੁੱਸੇ ‘ਚ ਆ ਕੇ ਦੋਵਾਂ ਨੌਜਵਾਨਾਂ ਨੇ ਉਸ ਦੇ ਸਿਰ ‘ਤੇ ਕੱਚ ਨਾਲ ਵਾਰ ਕਰ ਦਿੱਤਾ। ਖੂਨ ਨਾਲ ਲੱਥਪੱਥ ਹਾਲਤ ‘ਚ ਉਸ ਨੂੰ ਪਹਿਲਾਂ ਜੇਲ ਹਸਪਤਾਲ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਲਿਆਂਦਾ ਗਿਆ। ਦੱਸ ਦੇਈਏ ਕਿ ਪਤਾ ਲੱਗਾ ਹੈ ਕਿ ਕਮਲਜੀਤ ਲੁੱਟ-ਖੋਹ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਹੈ।