ਚੰਡੀਗੜ੍ਹ, 25 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਨੇ ਅੱਜ ਬਠਿੰਡਾ ਦੀ ਉਸ ਪੀ. ਸੀ. ਆਰ. ਟੀਮ (P. C. R. Team) ਨਾਲ ਆਪਣੀ ਸਰਕਾਰੀ ਰਿਹਾਇਸ਼ ਵਿਖੇ ਮੁਲਾਕਾਤ ਕੀਤੀ ਜਿਸ ਵਲੋਂ ਲੰਘੇ ਦਿਨਾਂ ਸਰਹਿੰਦ ਨਗਰ ਵਿਚ ਡਿੱਗੀ ਕਾਰ ਵਿਚ ਸਵਾਰ 11 ਲੋਕਾਂ ਦੀ ਜਾਨ ਬਚਾਈ ਗਈ ਸੀ ।
ਦੱਸਣਯੋਗ ਹੈ ਕਿ 23 ਜੁਲਾਈ ਵਾਲੇ ਦਿਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈ ਰਿਹਾ ਸੀ ਤੇ ਬਠਿੰਡਾ ਦੀ ਸਰਹੰਦ ਨਹਿਰ `ਚ ਕਾਰ ਡਿੱਗਣ ਕਾਰਨ ਕਾਰ `ਚ ਸਵਾਰ 11 ਲੋਕ ਨਹਿਰ ਵਿਚ ਡਿੱਗ ਗਏ ਪਰ ਪੰਜਾਬ ਪੁਲਸ ਦੀ ਬਹਾਦੁਰ ਟੀਮ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਚੋਂ 11 ਲੋਕਾਂ ਨੂੰ ਬਾਹਰ ਕੱਢ ਲਿਆ (11 people were evacuated.) । ਜਿਹੜੇ 11 ਲੋਕ ਨਹਿਰ ਵਿਚ ਡਿੱਗੇ ਸਨ ਤਾਂ ਹਸਪਤਾਲ ਇਲਾਜ ਲਈ ਪਹੁੰਚੇ 11 ਵਿਚੋਂ ਜਿਥੇ 5 ਬੱਚੇ ਸਨ, ਉਥੇ ਤਿੰਨ ਵਿਅਕਤੀ ਅਤੇ ਤਿੰਨ ਮਹਿਲਾਵਾਂ ਸ਼ਾਮਲ ਸਨ। ਇਸ ਬਹਾਦਰ ਪੀ. ਸੀ. ਆਰ. ਟੀਮ ਨੂੰ ਪੰਜਾਬ ਡੀ. ਜੀ. ਪੀ. ਕਮਾਂਡੇਸ਼ਨ ਡਿਸਕ ਦੇ ਨਾਲ-ਨਾਲ 25,000 ਰੁਪਏ ਨਕਦ ਇਨਾਮ ਨਾਲ ਅੱਜ ਸਨਮਾਨਤ ਵੀ ਕੀਤਾ ਗਿਆ ।
Read More : ਮੁੱਖ ਮੰਤਰੀ ਭਗਵੰਤ ਸਿੰਘ ਮਾਨ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ