ਪਟਿਆਲਾ, 16 ਅਗਸਤ 2025 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Punjab Chief Minister Bhagwant Singh Mann) ਨੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਮੌਕੇ ਆਬਕਾਰੀ ਵਿਭਾਗ ਦੇ ਇੰਚਾਰਜ ਸਪ਼ੈਸ਼ਲ ਆਪਰੇਸ਼ਨ ਗਰੁੱਪ, ਆਬਕਾਰੀ ਅਫ਼ਸਰ ਸਰੂਪਇੰਦਰ ਸਿੰਘ ਸੰਧੂ (Sarupinder Singh Sandhu) ਨੂੰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਪਾਏ ਸ਼ਲਾਘਾਯੋਗ ਯੋਗਦਾਨ ਬਦਲੇ ਰਾਜ ਪੱਧਰੀ ਸਨਮਾਨ ਨਾਲ ਸਨਮਾਨ (Honored with state-level honors) ਕੀਤਾ ਹੈ ।
ਜਨਤਕ ਸੁਰੱਖਿਆ ਤੇ ਗ਼ੈਰਕਾਨੂੰਨੀ ਸ਼ਰਾਬ ਦੀ ਤਸਕਰੀ ਤੇ ਬੂਟਲੈਗਿੰਗ ਦਾ ਮੁਕਾਬਲਾ ਕਰਨ ਲਈ ਦਿਖਾਈ ਬਹਾਦਰੀ
ਪਟਿਆਲਾ ਰੇਂਜ, ਪਟਿਆਲਾ ਵਿਖੇ ਤਾਇਨਾਤ ਇਸ ਆਬਕਾਰੀ ਅਫ਼ਸਰ (Excise Officer) ਨੇ ਪੰਜਾਬ ਸਰਕਾਰ ਵਲੋਂ ਨਜਾਇਜ਼ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਵਿੱਚ ਜਨਤਕ ਸੁਰੱਖਿਆ ਤੇ ਗ਼ੈਰ-ਕਾਨੂੰਨੀ ਸ਼ਰਾਬ ਦੀ ਤਸਕਰੀ ਤੇ ਬੂਟਲੈਗਿੰਗ ਦਾ ਮੁਕਾਬਲਾ ਕਰਨ ਲਈ ਦਿਖਾਈ ਬਹਾਦਰੀ ਦਿਖਾਈ ਹੈ, ਇਸ ਲਈ ਸਰੂਪਇੰਦਰ ਸਿੰਘ ਸੰਧੂ ਦੀ ਰਾਜ ਪੱਧਰੀ ਸਨਮਾਨ ਲਈ ਚੋਣ ਕੀਤੀ ਗਈ ਹੈ ।
ਆਬਕਾਰੀ ਅਫ਼ਸਰ ਨੇ ਆਪਣੇ ਤਜ਼ਰਬੇ ਤੇ ਸੂਝ-ਬੂਝ ਨਾਲ ਨਜਾਇਜ਼ ਸ਼ਰਾਬ ਦੇ ਨਿਰਮਾਤਾਵਾਂ ਦੇ ਢੰਗ ਤਰੀਕੇ ਦਾ ਪਰਦਾਫ਼ਾਸ ਕੀਤਾ ਹੈ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਫਰੀਦਕੋਟ ਵਿਖੇ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ (State-level Independence Day celebrations in Faridkot) ਮੌਕੇ ਆਬਕਾਰੀ ਅਫ਼ਸਰ ਸਰੂਪਇੰਦਰ ਸਿੰਘ ਨੂੰ ਦਿਤੇ ਗਏ ਸਨਮਾਨ ਪੱਤਰ ਵਿੱਚ ਦਰਜ ਕੀਤਾ ਗਿਆ ਹੈ ਕਿ ਆਬਕਾਰੀ ਅਫ਼ਸਰ ਨੇ ਆਪਣੇ ਤਜ਼ਰਬੇ ਤੇ ਸੂਝ-ਬੂਝ ਨਾਲ ਨਜਾਇਜ਼ ਸ਼ਰਾਬ ਦੇ ਨਿਰਮਾਤਾਵਾਂ ਦੇ ਢੰਗ ਤਰੀਕੇ ਦਾ ਪਰਦਾਫ਼ਾਸ ਕੀਤਾ ਹੈ ਅਤੇ ਲੋਕਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਲਈ ਅਜਿਹੇ ਸਮਾਜਿਕ ਅਨਸਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਹੈ । ਇਸ ਅਧਿਕਾਰੀ ਨੇ ਸਹਾਇਕ ਕਮਿਸ਼ਨਰ ਆਬਕਾਰੀ ਰੇਂਜ ਪਟਿਆਲਾ ਵਿਖੇ ਤਾਇਨਾਤੀ ਦੌਰਾਨ ਇੰਚਾਰਜ ਸਪ਼ੈਸ਼ਲ ਗਰੁੱਪ ਆਬਕਾਰੀ ਵਜੋਂ ਆਪਣੀ ਡਿਊਟੀ ਨਿਭਾਉਣ ਸਮੇਂ ਬੇਮਿਸਾਲ ਸਾਹਸ, ਦ੍ਰਿੜਤਾ ਅਤੇ ਪੇਸ਼ੇਵਰਤਾ ਦਾ ਪ੍ਰਦਰਸ਼ਨ ਕੀਤਾ ਹੈ ।
Read More : ਅਮਨ ਅਰੋੜਾ ਨੇ ਫਾਜ਼ਿਲਕਾ ਜ਼ਿਲ੍ਹੇ ਚ ਆਜ਼ਾਦੀ ਦਿਹਾੜੇ ਤੇ ਲਹਿਰਾਇਆ ਤਿਰੰਗਾ