ਚਰਨਜੀਤ ਸਿੰਘ ਅਟਵਾਲ ਨੇ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ || Punjab news

0
77

ਚਰਨਜੀਤ ਸਿੰਘ ਅਟਵਾਲ ਨੇ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤੀ ਅਰਦਾਸ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਰਹੇ ਚਰਨਜੀਤ ਸਿੰਘ ਅਟਵਾਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਸਜ਼ਾ ਪੂਰੀ ਕਰਨ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਪੁੱਜੇ ਇਸ ਮੌਕੇ ਉਨ੍ਹਾ ਗੂਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਸਿੱਖਾਂ ਦੀ ਸਰਵ ਉੱਚ ਸੰਸਥਾ ਹੈ ਸਭ ਸਿੱਖਾਂ ਨੂੰ ਉਸਦਾ ਸਨਮਾਨ ਕਰਨਾ ਚਾਹੀਦਾ ਹੈ।

ਭੁੱਲਾਂ ਬਖਸ਼ਾਉਣ ਲਈ ਆਇਆ ਹਾਂ: ਅਟਵਾਲ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਚਰਨਜੀਤ ਸਿੰਘ ਅਟਵਾਲ ਨੇ ਕਿਹਾ ਸ੍ਰੀ ਅਕਾਲ ਤਖਤ ਦੇ ਸਿੰਘ ਸਾਹਿਬਾਨ ਦੇ ਹੁਕਮ ਦੇ ਮੁਤਾਬਿਕ ਧਾਰਮਿਕ ਸਜਾ ਪੂਰੀ ਕਰਦਿਆਂ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਆਇਆ ਹਾਂ। ਕਿਉਂਕਿ ਅਕਾਲੀ ਦਲ ਦੀ ਸਰਕਾਰ ਵੇਲੇ ਮੈਂ ਵੀ ਉਹਦੇ ਵਿੱਚ ਕੋਰ ਕਮੇਟੀ ਦਾ ਮੈਂਬਰ ਸੀ, ਭਾਵੇਂ ਉਹ ਪੋਲਸੀ ਬਣਾਉਣ ਵਿੱਚ ਉਹ ਕੰਮ ਕਰਨ ਵਿੱਚ ਮੇਰਾ ਹੱਕ ਤਾਂ ਨਹੀਂ ਸੀ, ਪਰ ਕਿਉਂਕਿ ਮੈਂ ਕੋਰ ਕਮੇਟੀ ਦਾ ਮੈਂਬਰ ਸੀ ਇਸ ਕਰਕੇ ਮੈਨੂੰ ਵੀ ਗੁਰੂ ਮਹਾਰਾਜ ਵੱਲੋਂ ਇਸ ਕੁਤਾਈ ਦੀ ਸਜ਼ਾ ਮਿਲੀ ਤੇ ਮੈਂ ਸਮਝਦਾ ਸਿੰਘ ਸਾਹਿਬ ਦਾ ਹੁਕਮ ਜਿਹੜਾ ਹੈ ਉਹ ਸਾਡੇ ਲਈ ਅਲਾਈ ਹੁਕਮ ਹੈ ਜਿਸ ਬੰਦੇ ਨੇ ਵੀ ਬਤੌਰ ਸਿੱਖ ਪੋਲੀਟੀਕਲ ਸਿੱਖ ਰਹਿਣਾ ਉਹਨੂੰ ਗੁਰੂ ਦੇ ਬਖਸ਼ੇ ਹੋਏ ਤਖਤ ਸਿਰ ਨਿਵਾਣੇ ਹੀ ਪੈਣਾ ਹੈ। ਅੱਜ ਮੈਂ ਆਪਣੇ ਭੁੱਲਾਂ ਬਖਸ਼ਾਉਣ ਲਈ ਆਇਆ ਮੇਰੇ ਤੋਂ ਕੋਈ ਵੀ ਜਾਣਿਆ ਅਣਜਾਣੇ ਵਿੱਚ ਕਦੇ ਵੀ ਕੋਈ ਭੁੱਲ ਹੋ ਗਈ ਹੈ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਕੇ ਚੱਲਿਆ।

ਅਕਾਲੀ ਦਲ ਨੂੰ ਹੋਣਾ ਪਵੇਗਾ ਮਜਬੂਤ

ਇਸ ਮੌਕੇ ਓਨਾ ਕਿਹਾ ਕਿ ਅਕਾਲੀ ਦਲ ਨੂੰ ਮਜਬੂਤ ਹੋਣਾ ਪਵੇਗਾ ਤਾਂ ਹੀ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕੀ ਜਾਵੇਗੀ। ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਨੇ ਮਿਸਾਲ ਤੌਰ ਤੇ ਕਿਸਾਨੀ ਦਾ ਮਸਲਾ ਹੈ, ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਪੰਜਾਬ ਦੇ ਇਲਾਕਿਆਂ ਦਾ ਮਸਲਾ ਹੈ, ਪੰਜਾਬ ਦੀ ਰਾਜਧਾਨੀ ਦਾ ਮਸਲਾ ਹੈ, ਇਹ ਅਕਾਲੀ ਦਲ ਹੀ ਲੋਕਾਂ ਦੀ ਆਵਾਜ਼ ਚੁੱਕ ਸਕਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕੀਤੀ ਗਈ ਟਿੱਪਣੀ ਨਿੰਦਨਯੋਗ

ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਬੀ ਜਗੀਰ ਕੌਰ ਤੇ ਕੀਤੀ ਗਈ ਟਿੱਪਣੀ ਤੇ ਉਨ੍ਹਾਂ ਕਿਹਾ ਕਿ ਮੈਂ ਇਸ ਸਭ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ, ਔਰਤਾਂ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਐਸਜੀਪੀਸੀ ਪ੍ਰਧਾਨ ਵੱਲੋਂ ਬੋਲੀ ਗਈ ਸ਼ਬਦਾਵਲੀ ਨਿੰਦਨਯੋਗ ਹੈ। ਮੈਂ ਸਮਝਦਾ ਕਿ ਆਪਣੇ ਪ੍ਰਧਾਨ ਜੀ ਨੂੰ ਉਹਨਾਂ ਨੂੰ ਬੜੇ ਖੁੱਲੇ ਦਿਲ ਨਾਲ ਮਾਫੀ ਮੰਗ ਲੈਣੀ ਚਾਹੀਦੀ ਆ ਭੈਣਜੀ ਕੋਲੋਂ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਦੇ ਅਸਤੀਫੇ ਦੀ ਗੱਲ ਬਾਰੇ ਉਨ੍ਹਾਂ ਕਿਹਾ ਕਿ ਉਹ ਪਾਰਟੀ ਦਾ ਮਸਲਾ ਹੈ। ਇਹ ਉਹੀ ਜਾਣ ਸਕਦੇ ਹਨ ਜਾਂ ਦੱਸ ਸਕਦੇ ਹਨ।

 

 

LEAVE A REPLY

Please enter your comment!
Please enter your name here