Chandigarh Mayor Election: ਭਾਜਪਾ ਨੇ ਪਲਟੀ ਬਾਜ਼ੀ; ਹਰਪ੍ਰੀਤ ਕੌਰ ਬਬਲਾ ਬਣੀ ਚੰਡੀਗੜ੍ਹ ਦੀ ਨਵੀ ਮੇਅਰ
ਭਾਰਤੀ ਜਨਤਾ ਪਾਰਟੀ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਨਗਰ ਨਿਗਮ ਦੀ ਨਵੀ ਮੇਅਰ ਬਣ ਗਈ ਹੈ। ਉਨ੍ਹਾਂ ‘ਆਪ’ ਕਾਂਗਰਸ ਗਠਜੋੜ ਦੀ ਪ੍ਰੇਮਲਤਾ ਨੂੰ ਹਰਾਇਆ। ਹਰਪ੍ਰੀਤ ਬਬਲਾ ਨੂੰ 19 ਅਤੇ ਪ੍ਰੇਮਲਤਾ ਨੂੰ 17 ਵੋਟਾਂ ਮਿਲੀਆਂ। ਉਨ੍ਹਾਂ ਨੇ ਕਰਾਸ ਵੋਟਿੰਗ ਤੋਂ ਬਾਅਦ 2 ਵੋਟਾਂ ਨਾਲ ਚੋਣ ਜਿੱਤੀ। ਚੋਣ ਵਿੱਚ ਕੁੱਲ 36 ਵੋਟਾਂ ਪਈਆਂ। ਇਹ ਸਾਰੀਆਂ ਵੋਟਾਂ ਜਾਇਜ਼ ਸਨ, ਕੋਈ ਕੈਂਸਲੇਸ਼ਨ ਨਹੀਂ ਹੋਈ।
‘ਆਪ’ – ਕਾਂਗਰਸ ਗਠਜੋੜ ਦੀ ਪ੍ਰੇਮਲਤਾ ਨੂੰ ਹਰਾਇਆ
ਵੋਟਿੰਗ ਸਵੇਰੇ 11 ਵਜੇ ਸ਼ੁਰੂ ਹੋਈ। ਰਮਨੀਕ ਸਿੰਘ ਬੇਦੀ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ। ਚੋਣਾਂ ਨੂੰ ਸ਼ਾਂਤੀਪੂਰਵਕ ਨੇਪਰੇ ਚਾੜ੍ਹਨ ਲਈ 6 ਡਿਊਟੀ ਮੈਜਿਸਟਰੇਟ ਅਤੇ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ ਮੇਅਰ ਚੋਣਾਂ ਵਿੱਚ ਭਾਜਪਾ ਨੂੰ ਸਿਰਫ਼ 16 ਕੌਂਸਲਰਾਂ ਦਾ ਸਮਰਥਨ ਹਾਸਲ ਸੀ। ‘ਆਪ’ ਦੀਆਂ 13 ਅਤੇ ਕਾਂਗਰਸ ਦੀਆਂ 6 ਵੋਟਾਂ ਤੋਂ ਇਲਾਵਾ ਇਕ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 20 ਵੋਟਾਂ ਸਨ। ਆਪ+ਕਾਂਗਰਸ ਗਠਜੋੜ ਕੋਲ ਪੂਰਨ ਬਹੁਮਤ ਸੀ। ਇਸ ਦੇ ਬਾਵਜੂਦ ਉਨ੍ਹਾਂ ਦਾ ਉਮੀਦਵਾਰ ਹਾਰ ਗਿਆ। ਮੇਅਰ ਚੋਣ ਦੇ ਨਤੀਜੇ ਤੋਂ ਸਾਫ਼ ਹੈ ਕਿ ‘ਆਪ’-ਕਾਂਗਰਸ ਗਠਜੋੜ ਦੀਆਂ 3 ਵੋਟਾਂ ਭਾਜਪਾ ਦੇ ਹੱਕ ਵਿੱਚ ਪਈਆਂ ਹਨ।
ਵੱਡਾ ਹਾਦਸਾ: ਹੈਲੀਕਾਪਟਰ ਨਾਲ ਟਕਰਾਇਆ ਯਾਤਰੀਆਂ ਨਾਲ ਭਰਿਆ ਜਹਾਜ਼; 60 ਲੋਕ ਸਨ ਜਹਾਜ਼ ‘ਚ ਸਵਾਰ