ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਨਵੇਂ ਬਣੇ ਸੈਡ ਅਤੇ ਰਾਮ‌ ਲੀਲਾ ਦਾ ਕੀਤਾ ਉਦਘਾਟਨ

0
43
Chairman Jassi Sohianwala

ਨਾਭਾ, 22 ਸਤੰਬਰ 2025 : ਇੰਪਰੂਵਮੈਂਟ ਟਰੱਸਟ ਨਾਭਾ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ (Jassi Sohianwala, Chairman of Improvement Trust Nabha) ਨੇ ਅੱਜ ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲਾ ਦੇ ਅਖਤਿਆਰੀ ਕੋਟੇ ਵਿਚੋਂ ਦਿੱਤੀ ਗ੍ਰਾਂਟ ਨਾਲ ਸ੍ਰੀ ਮਰਿਆਦਾ ਪ੍ਰਸ਼ੋਤਮ ਰਾਮ ਲੀਲਾ ਕਲੱਬ, ਸ੍ਰੀ ਹਨੂੰਮਾਨ ਮੰਦਿਰ ਬਠਿੰਡੀਆ ਮੁਹੱਲਾ ਨਾਭਾ ਵਿਖੇ ਸਟੇਜ ਉੱਪਰ ਬਣਾਏ ਗਏ ਨਵੇਂ ਸੈਡ ਅਤੇ ਅੱਜ ਪਹਿਲੇ ਦਿਨ ਰਾਮ ਲੀਲਾ ਦਾ ਉਦਘਾਟਨ ਕੀਤਾ । ਇਸ ਮੌਕੇ ਸਮੁੱਚੇ ਪ੍ਰਬੰਧਕਾਂ ਨੇ ਸਟੇਜ ਉੱਪਰ ਨਵਾਂ ਸੈਡ ਬਣਾਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ।

ਪਿਛਲੇ ਸਾਲ ਰਾਮ ਲੀਲਾ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਪ੍ਰਬੰਧਕਾਂ ਨੂੰ ਸਟੇਜ ਉੱਪਰ ਸੈਡ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ

ਇਸ ਮੌਕੇ ਬੋਲਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪਿਛਲੇ ਸਾਲ ਰਾਮ ਲੀਲਾ ਮੌਕੇ ਉਨ੍ਹਾਂ ਨੇ ਸ਼ਹਿਰ ਵਾਸੀਆਂ ਤੇ ਪ੍ਰਬੰਧਕਾਂ ਨੂੰ ਸਟੇਜ ਉੱਪਰ ਸੈਡ ਬਣਾ ਕੇ ਦੇਣ ਦਾ ਵਾਅਦਾ ਕੀਤਾ ਸੀ, ਜਿਸਨੂੰ ਆਪਣਾ ਫਰਜ਼ ਸਮਝਦੇ ਹੋਏ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਹਰ ਪਲ, ਹਰ ਸਮੇਂ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ ਅਤੇ ਲੋਕਾਂ ਦੀਆਂ ਸਮੱਸਿਆਂਵਾਂ ਨੂੰ ਹੱਲ ਕਰਨ ਦਾ ਯਤਨ ਕਰਦੇ ਰਹਿੰਦੇ ਹਨ ।

ਰਾਮ ਲੀਲਾ ਕਲੱਬ ਦੇ ਪ੍ਰਬੰਧਕਾਂ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਉਨ੍ਹਾਂ ਦੇ ਨਾਲ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ

ਇਸ ਮੌਕੇ ਰਾਮ ਲੀਲਾ ਕਲੱਬ ਦੇ ਪ੍ਰਬੰਧਕਾਂ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਤੇ ਉਨ੍ਹਾਂ ਦੇ ਨਾਲ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਪ੍ਰਧਾਨ ਅਮਿਤ ਕੁਮਾਰ, ਅਨਿਲ ਕੁਮਾਰ, ਧੀਰਜ ਕੁਮਾਰ, ਸੈਕਟਰੀ ਸੰਨੀ ਰਹੇਜਾ, ਸਟੇਜ ਸਕੱਤਰ ਲਾਲ ਚੰਦ, ਖ਼ਜ਼ਾਨਚੀ ਰਾਜ ਕੁਮਾਰ, ਛਤਰਪਾਲ, ਆਪ‌ ਦੇ ਸ਼ਹਿਰੀ ਬਲਾਕ ਪ੍ਰਧਾਨ ਸੰਦੀਪ ਸ਼ਰਮਾ, ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਨੀਟੂ ਸ਼ਰਮਾ ਜੱਸੋਮਜਾਰਾ, ਹੈਪੀ ਅਰੋੜਾ ਆਦਿ ਵੀ ਮੌਜੂਦ ਸਨ ।

Read More : ਜੱਸੀ ਸੋਹੀਆਂ ਵਾਲਾ ਨੇ ਕੀਤਾ ਐਸ. ਸੀ. ਕਮਿਸ਼ਨ ਪੰਜਾਬ ਦੇ ਮੈਂਬਰ ਦਾ ਸਨਮਾਨ

LEAVE A REPLY

Please enter your comment!
Please enter your name here