ਨਾਭਾ 29 ਸਤੰਬਰ 2025 : ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ (Shiromani Gurudwara Parbandhak Committee Amritsar elections) ਹੋਈਆਂ ਨੂੰ ਪੰਦਰਾਂ ਸਾਲਾਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਅਜੇ ਤੱਕ ਚੋਣਾ ਨਹੀਂ ਕਰਵਾਈਆਂ ਗਈਆਂ । ਇੱਕ ਪੰਚਾਇਤ ਮੈਂਬਰ ਤੋਂ ਲੈ ਕੇ ਐਮ. ਪੀ. ਤੱਕ ਦੀ ਖਾਲੀ ਹੋਈ ਸੀਟ ਤੇ ਚੋਣਾ ਛੇ ਮਹੀਨਿਆਂ ਦੇ ਅੰਦਰ ਅੰਦਰ ਚੋਣ ਕਰਵਾ ਕੇ ਸੀਟ ਭਰ ਦਿੱਤੀ ਜਾਂਦੀ ਹੈ ।
ਅਜ਼ਾਦ ਭਾਰਤ ਵਿੱਚ ਸਿੱਖਾਂ ਤੇ ਅਜ਼ਾਦੀ ਦਾ ਨਿੱਘ ਲੈਣ ਵਾਲੇ ਕਾਨੂੰਨ ਲਾਗੂ ਨਹੀ ਹੁੰਦੇ ਸਗੋ ਵੱਖਰੇ ਲਾਗੂ ਕੀਤੇ ਜਾਂਦੇ ਹਨ
ਅਜ਼ਾਦ ਭਾਰਤ ਵਿੱਚ ਸਿੱਖਾਂ ਤੇ ਅਜ਼ਾਦੀ ਦਾ ਨਿੱਘ ਲੈਣ ਵਾਲੇ ਕਾਨੂੰਨ ਲਾਗੂ ਨਹੀ ਹੁੰਦੇ ਸਗੋ ਵੱਖਰੇ ਲਾਗੂ ਕੀਤੇ ਜਾਂਦੇ ਹਨ । ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਮੇਂ ਸਿਰ ਨਾ ਕਰਾਉਣਾ ਤੇ ਲੰਮੀਆਂ ਜ੍ਹੇਲ਼ਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾ ਨੂੰ ਰਿਹਾ ਨਾ ਕਰਨਾ ਸਿੱਖ ਕੌਮਾਂ ਨੂੰ ਵਿਗਾਨੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਜਿੱਥੇ ਇੰਦਰਾ ਗਾਂਧੀ ਨੇ ਚੁਰਾਸੀ ਦਾ ਫੋਜੀ ਹਮਲਾ ਦਰਬਾਰ ਸਾਹਿਬ ਤੇ ਕਰਕੇ ਸਿੱਖ ਨਸਲਕੁਸੀ ਕੀਤੀ ਓਥੇ ਹੁਣ ਮੋਦੀ ਸਰਕਾਰ ਵੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾ ਕੇ ਤੇ ਬੰਦੀ ਸਿੰਘਾ ਨੂੰ ਰਿਹਾ ਨਾ ਕਰਕੇ (By not releasing the captive Singhs) ਸਿੱਖ ਕੌਮ ਤੇ ਵੱਡਾ ਜੁਰਮ ਕਰ ਰਹੀ ਹੈ ।
ਕੋਈ ਵੀ ਪੰਚ ਸਰਪੰਚ ਵਿਧਾਇਕ ਐਮ. ਪੀ. ਆਪਣੀ ਟਰਮ ਪੂਰੀ ਕਰਨ ਤੋਂ ਬਾਅਦ ਕੰਮ ਨਹੀ ਕਰ ਸਕਦਾ
ਕੋਈ ਵੀ ਪੰਚ ਸਰਪੰਚ ਵਿਧਾਇਕ ਐਮ. ਪੀ. ਆਪਣੀ ਟਰਮ ਪੂਰੀ ਕਰਨ ਤੋਂ ਬਾਅਦ ਕੰਮ ਨਹੀ ਕਰ ਸਕਦਾ ਪਰ ਸ੍ਰੋਮਣੀ ਕਮੇਟੀ ਦੀ ਟਰਮ ਪੂਰੀ ਕਰ ਚੁੱਕੇ ਮੈਂਬਰ ਦੱਸ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ । ਜੋ ਮੋਦੀ ਸਰਕਾਰ ਨੇ ਧੱਕੇ ਨਾਲ ਸਿੱਖ ਕੌਮ ਤੇ ਥੋਪੇ ਹੋਏ ਹਨ । ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਧਰਮ ਸਿੰਘ ਧਾਰੌਕੀ (Former Chairman of the Market Committee Dharam Singh Dharauki) ਤੇ ਅਧਿਅਪਕ ਦਲ ਪੰਜਾਬ ਦੇ ਮੁੱਖ ਸਲਾਹਕਾਰ ਪਿਸ਼ੌਰਾ ਸਿੰਘ ਧਾਲੀਵਾਲ ਨੇ ਸੈਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਪੂਰਜੋਰ ਅਪੀਲ ਕਰਦਿਆ ਕਿਹਾ ਕਿ ਦੋਵੇ ਸਰਕਾਰਾਂ ਆਪਣੀ ਜ਼ੁੰਮੇਵਾਰੀ ਸਮਝ ਕੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀਆਂ ਚੋਣਾਂ ਤੁਰੰਤ ਕਰਵਾ ਕੇ ਤੇ ਬੰਦੀ ਸਿੰਘਾ ਨੂੰ ਰਿਹਾ ਕਰਕੇ ਸਿੱਖ ਕੌਮ ਨੂੰ ਇਨਸਾਫ਼ ਦੇਣ ।
Read More : ਪੰਜਾਬ ਵਿੱਚ ਪੰਚਾਇਤ ਸੰਮਤੀ ਅਤੇ ਜਿ਼ਲ੍ਹਾ ਪ੍ਰੀਸ਼ਦ ਚੋਣਾਂ ਹੁਣ 5 ਦਸੰਬਰ ਤੱਕ ਹੋਣਗੀਆਂ