ਲੁਧਿਆਣਾ, 16 ਅਕਤੂਬਰ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਆਣਾ (Ludhiana) ਵਿਖੇ ਪੰਜ ਡਾਕਟਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।
ਕਿਊਂ ਕੀਤਾ ਗਿਆ ਹੈ ਕੇਸ ਦਰਜ
ਲੁਧਿਆਣਾ ਦੇ ਸੋਫਤ ਪਰਿਵਾਰ ਦੇ ਜਿਨ੍ਹਾਂ ਪੰਜ ਮੈਂਬਰਾਂ ਖਿਲਾਫ਼ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ ਤੇੇ ਦੋਸ਼ ਹੈ ਕਿ ਉਨ੍ਹਾਂ ਨੇ ਆਮਦਨ ਕਰ ਵਿਭਾਗ (Income Tax Department) ਵੱਲੋਂ ਕੀਤੀ ਗਈ ਰੇਡ ’ਚ ਰੁਕਾਵਟ ਪਾਈ ਸੀ ।
ਕੌਣ ਕੌਣ ਹਨ ਜਿਨ੍ਹਾਂ ਤੇ ਕੀਤਾ ਗਿਆ ਕੇਸ ਦਰਜ
ਜਿਨ੍ਹਾਂ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ (Case registered against five people) ਕੀਤਾ ਗਿਆ ਹੈ ਵਿਚ ਸੰਗਤ ਰੋਡ, ਕਾਲਜ ਰੋਡ ਦੇ ਡਾਕਟਰ ਜਗਦੀਸ਼ ਰਾਏ ਸੋਫਤ, ਡਾ. ਰਮਾ ਸੋਫਤ, ਡਾ. ਅਮਿਤ ਸੋਫਤ, ਡਾ. ਰੁਚਿਕਾ ਸੋਫਤ, ਡਾ. ਹੀਰਾ ਸਿੰਘ ਰੋਡ, ਸਿਵਲ ਲਾਈਨ ਦੇ ਡਾ. ਸੁਮਿਤ ਸੋਫਤ ਸ਼ਾਮਲ ਹਨ ।
ਕਿਸ ਦੀ ਸਿ਼ਕਾਇਤ ਤੇ ਦਰਜ ਕੀਤਾ ਗਿਆ ਕੇੇਸ
ਆਮਦਨ ਕਰ ਵਿਭਾਗ ਦੀ ਰੇਡ ਵਿਚ ਰੁਕਾਵਟ ਪਾਉਣ ਤੇ ਜਿਨ੍ਹਾਂ ਪੰਜ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਦੀ ਸਿ਼ਕਾਇਤ ਐਫ. ਆਰ. ਆਰ. ਆਮਦਨ (ਜਾਂਚ) ਦੇ ਉਪ-ਨਿਰਦੇਸ਼ਕ ਅਨੁਰਾਗ ਢੀਂਡਸਾ ਵਲੋਂ ਕੀਤੀ ਗਈ ਸੀ । ਅਧਿਕਾਰੀਆਂ ਨੂੰ 18 ਦਸੰਬਰ 2024 ਨੂੰ ਪ੍ਰਿੰਸੀਪਲ ਡਾਇਰੈਕਟਰ ਆਫ਼ ਇਨਕਮ ਟੈਕਸ ਦੇ ਹੁਕਮਾਂ ਤਹਿਤ ਕੀਤੀ ਗਈ ਤਲਾਸ਼ੀ ਦੌਰਾਨ ਧਮਕੀਆਂ ਅਤੇ ਸਹਿਯੋਗ ਨਾ ਕਰਨ ਦੀ ਸੂਚਨਾ ਦਿੱਤੀ ਸੀ ।
ਦਰਜ ਕੀਤੀ ਗਈ ਸਿ਼ਕਾਇਤ ਵਿਚ ਕੀ ਕੀ ਲਗਾਏ ਗਏ ਸਨ ਦੋਸ਼
ਆਮਦਨ ਕਰ ਵਿਭਾਗ ਦੇ ਅਧਿਕਾਰੀ ਵਲੋਂ ਦਿੱਤੀ ਗਈ ਸ਼ਿਕਾਇਤ (Complaint) ਅਨੁਸਾਰ ਆਰੋਪੀਆਂ ਨੇ ਵਾਰ-ਵਾਰ ਅਧਿਕਾਰੀਆਂ ਨੂੰ ਝੂਠੇ ਕਾਨੂੰਨੀ ਮਾਮਲਿਆਂ ਜਿਸ ’ਚ ਯੌਨ ਉਤਪੀੜਨ ਦੀ ਵੀ ਧਮਕੀ ਦਿੱਤੀ। ਕਥਿਤ ਤੌਰ ’ਤੇ ਕਰਮਚਾਰੀਆਂ ਨੂੰ ਮਹੱਤਵਪੂਰਨ ਰਿਕਾਰਡ ਦੇ ਖੁਲਾਸੇ ਨੂੰ ਰੋਕਣ ਦੇ ਲਈ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਸੋਫਤਾਂ ’ਤੇ ਬੰਦ ਕਮਰਿਆਂ ਅਤੇ ਇਲੈਕਟ੍ਰਾਨਿਕ ਰਿਕਾਰਡ, ਈ. ਆਰ. ਪੀ. ਸਾਫਟਵੇਅਰ ਤੱਕ ਪਹੁੰਚ ਕਰਨ ਤੋਂ ਇਨਕਾਰ ਕੀਤਾ ਗਿਆ ਅਤੇ ਤਲਾਸ਼ੀ ਦੌਰਾਨ ਜਾਣ ਬੁੱਝ ਕੇ ਰੁਕਾਵਟਾਂ ਪੈਦਾ ਕੀਤੀਆਂ ਗਈਆਂ । ਐਫ. ਆਈ. ਆਰ. ਵਿਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਆਰੋਪੀਆਂ ਨੇ ਕਰਮਚਾਰੀਆਂ ਦੇ ਬਿਆਨਾਂ ਵਿਚ ਦਾਖਲ ਦਿੱਤਾ ।
Read More : ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਆਮਦਨ ‘ਚ 1 ਕਰੋੜ ਰੁਪਏ ਦਾ ਵਾਧਾ : ਰਾਜਾ ਵੜਿੰਗ