ਕਾਰ ਸਵਾਰ ਬਦਮਾਸ਼ਾਂ ਨੇ ਦਿਨ-ਦਿਹਾੜੇ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜ਼ਾਮ, ਮਹਿਲਾ ਤੋਂ ਲੁੱਟੀਆਂ ਸੋਨੇ ਦੀਆਂ ਚੂੜੀਆਂ
ਪੰਜਾਬ ‘ਚ ਆਏ ਦਿਨ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ।ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ‘ਚ ਅਪਰਾਧ ਦੀ ਦਰ ਇਸ ਹੱਦ ਤੱਕ ਵਧਦੀ ਜਾ ਰਹੀ ਹੈ ਕਿ ਜਨਤਕ ਥਾਵਾਂ ‘ਤੇ ਆਮ ਲੋਕਾਂ ਨਾਲ ਲੁੱਟ-ਖੋਹ ਦੀਆਂ ਘਟਨਾਵਾਂ ਹੁਣ ਆਮ ਜਿਹੀ ਗੱਲ ਬਣ ਗਈਆਂ ਹਨ।
ਬਾਦਮਾਸ਼ ਸੋਨੇ ਦੀਆਂ ਚੂੜੀਆਂ ਲਾ ਕੇ ਹੋਏ ਫਰਾਰ
ਸ਼ੁੱਕਰਵਾਰ ਸਵੇਰੇ ਲੋਕ ਆਪਣੀ ਰੋਜ਼ੀ-ਰੋਟੀ ਦੀ ਸ਼ੁਰੂਆਤ ਹੀ ਕਰ ਰਹੇ ਸਨ ਕਿ ਜੀ.ਟੀ.ਰੋਡ ‘ਤੇ ਘਰ ਤੋਂ ਪੈਦਲ ਜਾ ਰਹੀ ਇਕ ਮਹਿਲਾ ਨੂੰ ਕਾਰ ‘ਚ ਸਵਾਰ ਚਾਰ ਬਦਮਾਸ਼ਾ ਨੇ ਲੁਟਿਆ ਅਤੇ 20 ਸਕਿੰਟਾਂ ‘ਚ ਸੋਨੇ ਦੀਆਂ ਚੂੜੀਆਂ ਲਾਹ ਕੇ ਫਰਾਰ ਹੋ ਗਏ।ਇਸ ਵਾਰਦਾਤ ‘ਚ ਦੋ ਔਰਤਾਂ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ-ਮਨਾਲੀ NH ਮੁੜ ਹੋਇਆ ਬਹਾਲ, ਜਾਮ ‘ਚ 10 ਘੰਟੇ ਫਸੇ ਰਹੇ ਲੋਕ
ਸ਼ਹਿਰ ਵਾਸੀ ਦੀਪਕ ਮਹਾਜਨ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਮੇਤ ਦਯਾਨੰਦ ਮੱਠ ਨੇੜੇ ਰਾਮ ਸ਼ਰਨਮ ਆਸ਼ਰਮ ਤੋਂ ਸਤਿਸੰਗ ਤੋਂ ਸਵੇਰੇ ਸਾਢੇ ਸੱਤ ਵਜੇ ਘਰ ਲਈ ਰਵਾਨਾ ਹੋਇਆ ਸੀ। ਕਾਲੀ ਮਾਤਾ ਮੰਦਰ ਰੋਡ ਨੇੜੇ ਉਹ ਆਪਣੀ ਪਤਨੀ ਨੂੰ ਮੋਟਰਸਾਈਕਲ ਤੋਂ ਉਤਾਰ ਕੇ ਪੈਦਲ ਘਰ ਭੇਜ ਕੇ ਖ਼ੁਦ ਦੁੱਧ ਲੈਣ ਚਲਾ ਗਿਆ।
ਕੁਝ ਮਿੰਟਾਂ ਬਾਅਦ ਜਦੋਂ ਉਹ ਦੁੱਧ ਲੈ ਕੇ ਘਰ ਲਈ ਰਵਾਨਾ ਹੋਇਆ ਤਾਂ ਉਸ ਨੇ ਆਪਣੀ ਪਤਨੀ ਨੂੰ ਜੀਟੀ ਰੋਡ ’ਤੇ ਗੁਪਤਾ ਬ੍ਰਦਰਜ਼ ਕੋਲ ਖੜ੍ਹੀ ਦੇਖਿਆ। ਪਤਨੀ ਨੇ ਦੱਸਿਆ ਕਿ ਕਾਰ ‘ਚ ਸਵਾਰ ਵਿਅਕਤੀਆਂ ਨੇ ਉਸ ਦੇ ਗੁੱਟ ‘ਚੋਂ 24 ਗ੍ਰਾਮ ਸੋਨੇ ਦੀਆਂ ਦੋਵੇਂ ਚੂੜੀਆਂ ਲਾਹ ਲਈਆਂ।
ਪੀੜਤ ਅਨੀਤਾ ਮਹਾਜਨ ਅਨੁਸਾਰ ਗੁਪਤਾ ਬ੍ਰਦਰਜ਼ ਇੰਡਸਟਰੀ ਨੇੜੇ ਅਚਾਨਕ ਇੱਕ ਆਲਟੋ ਕਾਰ ਨੰਬਰ ਪੀਬੀ 35 ਆਰਸੀ 7167 ਆ ਕੇ ਰੁਕੀ ਅਤੇ ਕਾਰ ਸਵਾਰ ਨੇ ਉਸ ਨੂੰ ਆਵਾਜ਼ ਮਾਰ ਕੇ ਆਪਣੀ ਭੈਣ ਨੂੰ ਮਿਲਣ ਲਈ ਕਿਹਾ। ਉਸ ਨੇ ਮੁੜ ਕੇ ਕਾਰ ਦੇ ਪਿਛਲੇ ਪਾਸੇ ਦੇਖਿਆ ਹੀ ਸੀ ਕਿ ਪਿੱਛੇ ਬੈਠੀਆਂ ਦੋਹਾਂ ਮਹਿਲਾ ਵਿੱਚੋਂ ਕਿਸੇ ਨੇ ਵੀ ਕਾਰ ਦਾ ਦਰਵਾਜ਼ਾ ਨਾ ਖੋਲ੍ਹਿਆ।
ਅਨੀਤਾ ਨੇ ਅੰਦਰ ਬੈਠੀ ਔਰਤ ਵੱਲ ਦੇਖਣ ਲਈ ਥੋੜ੍ਹੀ ਜਿਹੀ ਝੁਕੀ ਤਾਂ ਅੰਦਰ ਬੈਠੀ ਔਰਤ ਨੇ ਬਿਨਾਂ ਹੇਠਾਂ ਉਤਰੇ ਉਸ ਨੂੰ ਜੱਫੀ ਪਾਉਣ ਲਈ ਆਪਣਾ ਹੱਥ ਕੱਢ ਲਿਆ। ਉਸ ਨੂੰ ਜੱਫੀ ਪਾ ਕੇ ਕਿਹਾ ਹੁਣ ਦੂਜੀ ਭੈਣ ਨੂੰ ਮਿਲੋ। ਇਸ ਦੌਰਾਨ ਅਨੀਤਾ ਮਹਾਜਨ ਨੂੰ ਸ਼ੱਕ ਹੋਇਆ ਅਤੇ ਜਦੋਂ ਉਸ ਨੇ ਪਿੱਛੇ ਹਟ ਕੇ ਆਪਣੇ ਗੁੱਟ ਵੱਲ ਦੇਖਿਆ ਤਾਂ ਸੋਨੇ ਦੀਆਂ ਦੋਵੇਂ ਚੂੜੀਆਂ ਗਾਇਬ ਦੇਖ ਕੇ ਉਹ ਹੈਰਾਨ ਰਹਿ ਗਈ। ਜਿਵੇਂ ਹੀ ਉਹ ਕੰਨਾਂ ਦੀ ਜਾਂਚ ਕਰਨ ਲੱਗੀ ਤਾਂ ਕਾਰ ਸਵਾਰ ਇਕਦਮ ਉਥੋਂ ਭੱਜ ਗਏ। ਘਟਨਾ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।ਪੁਲਿਸ ਨੇ ਮਾਮਲੇ ਦੀ ਜਾਂਚ ਸੁਰੂ ਕਰ ਦਿੱਤੀ ਹੈ।