ਚੰਡੀਗੜ੍ਹ/ਮੋਹਾਲੀ, 14 ਜੁਲਾਈ 2025 : ਭਾਰਤ ਦੇ ਆਉਣ ਵਾਲੀ ਪੀੜ੍ਹੀ ਦੇ ਸਟਾਰਟਅੱਪ ਫਾਊਂਡਰ ਤਿਆਰ ਕਰਨ ਲਈ ਭਾਰਤੀ ਯੂਨੀਕੋਰਨ ’ਅਪਨਾ’ ਤੇ ਭਾਰਤ ਦੀ ਪ੍ਰਮੁੱਖ ਨਿਵੇਸ਼ ਫਰਮ ਅਤੇ ਦੇਸ਼ ਦੇ ਪਹਿਲੇ ਏਕੀਕ੍ਰਿਤ ਇਨਕਿਊਬੇਟਰ ’ਵੈਂਚਰ ਕੈਟਾਲਿਸਟਸ’ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ’ਕੈਂਪਸ ਟੈਂਕ’ (‘Campus Tank’) ਦੀ ਸ਼ੁਰੂਆਤ ਕੀਤੀ ਗਈ ।
ਇਹ ਭਾਰਤ ਦਾ ਪਹਿਲਾ ਯੂਨੀਵਰਸਿਟੀ ਅਗਵਾਈ ਵਾਲਾ ਸਟਾਰਟਅੱਪ ਲਾਂਚਪੈਡ ਹੈ
ਇਹ ਭਾਰਤ ਦਾ ਪਹਿਲਾ ਯੂਨੀਵਰਸਿਟੀ ਅਗਵਾਈ ਵਾਲਾ ਸਟਾਰਟਅੱਪ ਲਾਂਚਪੈਡ (Startup Launchpad) ਹੈ, ਜਿੱਥੇ ਹੋਣਹਾਰ ਨੌਜਵਾਨ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕਰ ਕੇ ਆਪਣੇ ਸਟਾਰਟਅੱਪ ਸ਼ੁਰੂ ਕਰਨ ਲਈ ਫੰਡ ਪ੍ਰਾਪਤ ਕਰ ਸਕਣਗੇ।ਇਸ ਦਾ ਮੁੱਖ ਉਦੇਸ਼ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਕਰਨਾ ਹੈ ।
ਚੰਡੀਗੜ੍ਹ ਵਿਖੇ ਕੈਂਪਸ ਟੈਂਕ ਲਈ ਪੋਰਟਲ ਕੀਤਾ ਗਿਆ ਲਾਂਚ
ਚੰਡੀਗੜ੍ਹ ਵਿਖੇ ਕੈਂਪਸ ਟੈਂਕ ਲਈ ਪੋਰਟਲ ((https://apna.co/contests/campus-tank-2025) ਸੰਸਦ ਮੈਂਬਰ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ, ਅਪਨਾ ਦੇ ਚੀਫ ਓਪਰੇਟਿੰਗ ਅਫਸਰ ਕਰਨਾ ਚੋਕਸੀ, ਅਪਨਾ ਦੇ ਵਾਈਸ ਪ੍ਰੈਜ਼ੀਡੈਂਟ ਡਾ. ਪ੍ਰੀਤ ਦੀਪ ਸਿੰਘ ਅਤੇ ਵੈਂਚਰ ਕੈਟਾਲਿਸਟਸ ਦੇ ਫਾਊਂਡਿੰਗ ਮੈਂਬਰ ਤੇ ਮੈਨੇਜਿੰਗ ਪਾਰਟਨਰ ਰਿਸ਼ਭ ਗੋਲਛਾ ਦੀ ਮੌਜੂਦਗੀ ਲਾਂਚ ਕੀਤਾ ਗਿਆ।
ਇਹ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰੇਗੀ
ਕੈਂਪਸ ਟੈਂਕ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ (ਰਾਜ ਸਭਾ) (Member of Parliament (Rajya Sabha) ਅਤੇ ਚੰਡੀਗੜ੍ਹ ਯੂਨੀਵਰਸਿਟੀ (Chandigarh University) ਦੇ ਚਾਂਸਲਰ ਸਤਨਾਮ ਸਿੰਘ ਸੰਧੂ (Satnam Singh Sandhu) ਨੇ ਕਿਹਾ ਕਿ ਇਹ ਉਪਰਾਲਾ ਸਟਾਰਟਅੱਪਸ ਨੂੰ ਉਨ੍ਹਾਂ ਦੀ ਵਿਕਾਸ ਯਾਤਰਾ ਵਿਚ ਸਹਾਇਤਾ ਪ੍ਰਦਾਨ ਕਰ ਕੇ ਨਵੀਨਤਾ ਅਤੇ ਡਿਜ਼ਾਇਨ ਨੂੰ ਉਤਸ਼ਾਹਿਤ ਕਰਦੀ ਹੈ । ਇਹ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰੇਗੀ , ਜੋ ਕਿ 2016 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਸਟਾਰਅੱਪ ਇੰਡੀਆ ਪਹਿਲਕਦਮੀ ਦੇ ਅਨੁਰੂਪ ਹੈ। ਸਟਾਰਅੱਪ ਇੰਡੀਆ ਦਾ ਉਦੇਸ਼ ਨਵੀਨਤਾ ਨੂੰ ਉਤਸ਼ਾਹਿਤ ਕਰਨਾ, ਆਰਥਿਕ ਵਿਕਾਸ ਨੂੰ ਗਤੀ ਦੇਣਾ ਅਤੇ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਇੱਕ ਖੁਸ਼ਹਾਲ ਸਟਾਰਟਅੱਪ ਈਕੋਸਿਸਟਮ ਬਣਾਉਣਾ ਹੈ ।
ਭਾਰਤ ਵਿਚ ਹੋਏ ਹਨ 1 ਬਿਲੀਅਨ ਡਾਲਰ ਦੇ ਮੁਲਾਂਕਣ ਵਾਲੇ 118 ਯੂਨੀਕਾਰਨ ਵੀ ਸਥਾਪਿਤ
ਉਨ੍ਹਾਂ ਕਿਹਾ ਕਿ ਭਾਰਤ ਨੇ ਪਿਛਲੇ ਦਹਾਕੇ ਵਿਚ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਵਜੋਂ ਆਪਣੀ ਮਜ਼ਬੂਤ ਪਛਾਣ ਬਣਾ ਲਈ ਹੈ, ਜਿਥੇ 2016 ਵਿਚ 500 ਸਟਾਰਟਅੱਪਸ ਦੇ ਮੁਕਾਬਲੇ ਹੁਣ 1.76 ਲੱਖ ਤੋਂ ਵੱਧ ਸਟਾਰਟਅੱਪਸ ਹਨ । ਭਾਰਤ ਵਿਚ 1 ਬਿਲੀਅਨ ਡਾਲਰ ਦੇ ਮੁਲਾਂਕਣ ਵਾਲੇ 118 ਯੂਨੀਕਾਰਨ ਵੀ ਸਥਾਪਿਤ ਹੋਏ ਹਨ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ-2047 ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਦੇਸ਼ ਨੂੰ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸਟਾਰਟਅੱਪ ਈਕੋਸਿਸਟਮ ਬਣਾਉਣ ਅਤੇ 1000 ਯੂਨੀਕਾਰਨ ਤਿਆਰ ਕਰਨ ਲਈ ਟੀਚਾ ਮਿੱਥਿਆ ਹੋਇਆ ਹੈ ।
ਭਾਰਤ ਦੇ ਨੌਜਵਾਨ ਹੁਣ ਨੌਕਰੀ ਲੱਭਣ ਵਾਲਿਆਂ ਦੀ ਬਜਾਏ, ਨੌਕਰੀ ਦੇਣ ਵਾਲੇ ਬਣੇ ਗਏ ਹਨ। ਪਿਛਲੇ ਇੱਕ ਦਹਾਕੇ ਵਿਚ ਸਟਾਰਅੱਪਸ ਨੇ 18 ਲੱਖ ਤੋਂ ਵੱਧ ਪ੍ਰਤੱਖ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ, ਜਿਨ੍ਹਾਂ ਵਿਚੋਂ 51 ਪ੍ਰਤੀਸ਼ਤ ਤੋਂ ਵੱਧ ਛੋਟੇ ਸ਼ਹਿਰਾਂ ਤੋਂ ਆਏ ਹਨ । ਕੈਂਪਸ ਟੈਂਕ ਵਰਗੀਆਂ ਪਹਿਲਕਦਮੀਆਂ ਰਾਹੀਂ, ਸਾਡਾ ਉਦੇਸ਼ ਅਗਲੀ ਪੀੜ੍ਹੀ ਦੇ ਉੱਦਮੀਆਂ ਨੂੰ ਸ਼ਕਤੀ ਪ੍ਰਦਾਨ ਕਰਨ ਵਿਚ ਆਪਣੀ ਭੂਮਿਕਾ ਅਦਾ ਕਰਨਾ ਹੈ ।
ਕੈਂਪਸ ਟੈਂਕ ਵਧਾਉਂਦਾ ਹੈ ਨੌਜਵਾਨਾਂ ਦੇ ਨਵੇਂ ਤੇ ਅਨੋਖੇ ਵਿਚਾਰਾਂ ਨੂੰ ਆਰਥਿਕ ਮਦਦ ਦੇ ਕੇ ਉਨ੍ਹਾਂ ਨੂੰ ਅੱਗੇ
ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਲਈ ਚੰਡੀਗੜ੍ਹ ਯੂਨੀਵਰਸਿਟੀ, ਅਪਨਾ ਅਤੇ ਵੈਂਚਰ ਕੈਟਾਲਿਸਟ ਵਿਚਕਾਰ ਭਾਈਵਾਲੀ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰੇਗੀ । ਇਸ ਤੋਂ ਇਲਾਵਾ, ਆਰਥਿਕ ਵਿਕਾਸ ਨੂੰ ਤੇਜ਼ ਕਰੇਗੀ ਅਤੇ ਅਗਲੀ ਪੀੜ੍ਹੀ ਦੇ ਨਵੀਨਤਾਕਾਰਾਂ ਨੂੰ ਸ਼ਕਤੀ ਪ੍ਰਦਾਨ ਕਰੇਗੀ । ਕੈਂਪਸ ਟੈਂਕ ਨੌਜਵਾਨਾਂ ਦੇ ਨਵੇਂ ਤੇ ਅਨੋਖੇ ਵਿਚਾਰਾਂ ਨੂੰ ਆਰਥਿਕ ਮਦਦ ਦੇ ਕੇ ਉਨ੍ਹਾਂ ਨੂੰ ਅੱਗੇ ਵਧਾਉਂਦਾ ਹੈ । ਇਸ ਈਵੈਂਟ ਰਾਹੀਂ ਅਸੀਂ ਇਕ ਅਜਿਹੀ ਪੀੜ੍ਹੀ ਤਿਆਰ ਕਰ ਰਹੇ ਹਾਂ ਜੋ ਕਿ ਨਾ ਸਿਰਫ਼ ਸੁਪਨੇ ਦੇਖਦੀ ਹੈ, ਬਲਕਿ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਦਮ ਵੀ ਰੱਖਦੀ ਹੈ ।
ਕੈਂਪਸ ਟੈਂਕ ਦਾ ਮਕਸਦ ਉਨ੍ਹਾਂ ਨੂੰ ਉੱਥੋਂ ਲੱਭਣਾ ਤੇ ਬਾਹਰ ਲੈ ਕੇ ਆਉਣਾ ਹੈ
ਰਿਸ਼ਭ ਗੋਲਛਾ, ਵੈਂਚਰ ਕੈਟਾਲਿਸਟ ਵੈਂਚਰ ਕੈਟਾਲਿਸਟ ਦਾ ਇਹ ਮੰਨਣਾ ਹੈ ਕਿ ਭਾਰਤ ਦੇ ਅਗਲੀ ਪੀੜ੍ਹੀ ਦੇ ਉੱਭਰਦੇ ਹੋਏ ਕਾਰੋਬਾਰੀ ਤੇ ਉਦਮੀ ਇਸ ਸਮੇਂ ਹੋਸਟਲਾਂ ਦੇ ਕਮਰਿਆਂ ’ਚ, ਦਫ਼ਤਰਾਂ, ਕੈਫ਼ਿਆਂ ਤੇ ਗੈਰਜਾਂ ਦੇ ਵਿੱਚ ਮੌਜੂਦ ਹਨ । ਕੈਂਪਸ ਟੈਂਕ ਦਾ ਮਕਸਦ ਉਨ੍ਹਾਂ ਨੂੰ ਉੱਥੋਂ ਲੱਭਣਾ ਤੇ ਬਾਹਰ ਲੈ ਕੇ ਆਉਣਾ ਹੈ । ਇਹ ਪਲੇਟਫ਼ਾਰਮ ਨੌਜਵਾਨ ਉਦਮੀਆਂ ਲਈ ਹੈ, ਜਿਨ੍ਹਾਂ ਦੀ ਉਮਰ 30 ਸਾਲ ਤੱਕ ਦੀ ਹੈ ਅਤੇ ਉਹ ਆਪਣੇ ਖੁੱਲ੍ਹੇ ਵਿਚਾਰਾਂ ਨਾਲ ਸਮੱਸਿਆਵਾਂ ਦਾ ਹੱਲ ਕਰਨ ਵਾਲੇ ਹਨ ।
ਕੈਂਪਸ ਟੈਂਕ ਇਸ ਈਵੈਂਟ ’ਚ ਕਰ ਰਿਹਾ ਹੈ 1 ਮਿਲੀਅਨ ਡਾਲਰ ਦਾ ਨਿਵੇਸ਼
ਕੈਂਪਸ ਟੈਂਕ ਇਸ ਈਵੈਂਟ ’ਚ 1 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ, ਜਿਸ ਨਾਲ ਦੇਸ਼ ’ਚ ਉੱਭਰ ਰਹੇ ਉਦਮੀਆਂ ਨੂੰ ਪੂੰਜੀ, ਮਾਰਗਦਰਸ਼ਨ ਤੇ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚੋਂ ਕੁੱਝ ਵਿਦਆਰਥੀ ਹਨ, ਕੁੱਝ ਗ੍ਰੈਜੂਏਟਸ ਹਨ ਅਤੇ ਕੁੱਝ ਨੇ ਹਾਲੇ ਆਪਣੇ ਕਰੀਅਰ ਦੀ ਸ਼ੁਰੂਆਤ ਹੀ ਕੀਤੀ ਹੈ।
ਕੈਂਪਸ ਟੈਂਕ ਨੂੰ ਉਨ੍ਹਾਂ ਲੋਕਾਂ ਦੀ ਤਲਾਸ਼ ਹੈ, ਜਿਨ੍ਹਾਂ ਦੇ ਅੰਦਰ ਜ਼ਿੰਦਗੀ ’ਚ ਕੁੱਝ ਵੱਡਾ ਕਰਨ ਦੀ ਭੁੱਖ ਹੈ। ਅਸੀਂ ਕੈਂਪਸ ਟੈਂਕ ਨੂੰ ਉਨ੍ਹਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਵਾਲੇ ਪਲੇਟਫ਼ਾਰਮ ਦੇ ਰੂਪ ’ਚ ਦੇਖਦੇ ਹਾਂ। ਇਸੇ ਲਈ ਹੀ ਕੈਟਾਲਿਸਟ ਹੁਣ ਇਨ੍ਹਾਂ ਨੌਜਵਾਨ ਉਦਮੀਆਂ ਦੇ ਵਿਚਾਰਾਂ ਨੂੰ ਅਸਲੀਅਤ ਬਣਾਉਣ ਲਈ ਬਿਲਕੁਲ ਤਿਆਰ ਹੈ ।
Read More : ਪੰਜਾਬ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ ਤੇ ਕਾਲਜ 10 ਪਿੰਡਾਂ ਨੂੰ ਲੈਣਗੇ ਗੋਦ