27 ਫਰਵਰੀ ਤੋਂ 6 ਮਾਰਚ ਤੱਕ ਵੱਖ-ਵੱਖ ਥਾਵਾਂ ਤੇ ਦਿਵਿਆਂਗਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਲਗਾਏ ਜਾਣਗੇ ਕੈਂਪ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ 24 ਫਰਵਰੀ – ਅਲਿਮਕੋ ਵਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਦਿਵਿਆਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ 27 ਫਰਵਰੀ ਤੋਂ 6 ਮਾਰਚ ਤੱਕ ਵੱਖ-ਵੱਖ ਥਾਵਾਂ ਤੇ ਲਗਾਏ ਜਾ ਰਹੇ ਹਨ। ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਸਹਾਇਕ ਕਮਿਸ਼ਨਰ ਗੁਰਸਿਮਰਨਜੀਤ ਕੌਰ ਨੇ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਅਲਿਮਕੋ ਦੀ ਟੀਮ ਵਲੋਂ ਪਹਿਲਾਂ ਮੈਡੀਕਲ ਜਾਂਚ ਕੈਂਪ ਦਾ ਆਯੋਜਨ ਕਰਦੇ ਹੋਏ ਰਜਿਸਟਰ ਕੀਤਾ ਜਾਵੇਗਾ ਅਤੇ ਇਸ ਉਪਰੰਤ ਲਾਭਪਾਤਰੀਆਂ ਨੂੰ ਕੁਝ ਸਮੇਂ ਬਾਅਦ ਸਹਾਇਕ ਉਪਕਰਨ ਜਿਵੇਂ ਕਿ ਟ੍ਰਾਈ ਸਾਈਕਲ, ਵੀਲ ਚੇਅਰ, ਮੋਟਰਾਇਜਡ ਟ੍ਰਾਈ ਸਾਈਕਲ, ਬੈਸਾਖੀਆਂ, ਖੁੰਡੀ, ਕੰਨਾਂ ਦੀ ਮਸ਼ੀਨ , ਬਣਾਵਟੀ ਅੰਗ ਆਦਿ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ।
27 ਫਰਵਰੀ ਤੋਂ 6 ਮਾਰਚ ਤੱਕ ਵਿਸ਼ੇਸ਼ ਕੈਂਪ
ਸਹਾਇਕ ਕਮਿਸ਼ਨਰ ਨੇ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਦਿਵਿਆਂਗਜਨਾਂ/ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆਉਣ ਤੋਂ ਪਹਿਲਾਂ ਆਪਣੇ ਨਾਲ ਆਧਾਰ ਕਾਰਡ ਦੀ ਕਾਪੀ, ਯੂ.ਡੀ.ਆਈ.ਡੀ. ਸਰਟੀਫਿਕੇਟ, ਇਕ ਫੋਟੋ, ਆਮਦਨ ਸਰਟੀਫਿਕੇਟ ਨਾਲ ਲੈ ਕੇ ਆਉਣ ਤਾਂ ਜੋ ਉਨਾਂ ਦੇ ਅਸੈਸਮੈਂਟ ਕੀਤੀ ਜਾ ਸਕੇ। ਜਿਲ੍ਹੇ ਦੇ ਹਰੇਕ ਲੋੜਵੰਦ ਦਿਵਿਆਂਗਾਂ ਨੂੰ ਸਹਾਇਕ ਉਪਕਰਣ ਦਿੱਤੇ ਜਾਣਗੇ ਅਤੇ ਇਸ ਲਈ 27 ਫਰਵਰੀ ਤੋਂ 6 ਮਾਰਚ ਤੱਕ ਵਿਸ਼ੇਸ਼ ਕੈਂਪ ਵੀ ਲਗਾਏ ਜਾ ਰਹੇ ਹਨ।
9 ਵਜੇ ਤੋਂ 4 ਵਜੇ ਤੱਕ ਲਗਾਏ ਜਾਣਗੇ ਕੈਂਪ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ 27 ਫਰਵਰੀ ਨੂੰ ਪਹਿਲ ਸਰਕਾਰੀ ਰੀਸੋਰਸ ਸੈਂਟਰ ਕਰਮਪੁਰਾ, 28 ਫਵਰੀ ਨੂੰ ਰਘੂਨਾਥ ਡਲਿਆਨਾ ਮੰਦਿਰ ਜੰਡਿਆਲਾ ਗੁਰੂ, 1 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਮਜੀਠਾ, 3 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ, ਲੜਕੇ ਅਜਨਾਲਾ, 4 ਮਾਰਚ ਨੂੰ ਮਾਤਾ ਗੰਗਾ ਸੀ.ਸੈ. ਸਕੂਲ ਬਾਬਾ ਬਕਾਲਾ, 5 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਅਟਾਰੀ ਅਤੇ 6 ਮਾਰਚ ਨੂੰ ਪੰਜਾਬ ਇੰਸਟੀਟਿਊਸ਼ਨ ਆਫ ਟੈਕਸਟਾਈਲਸ ਟੈਕਨੋਲਾਜੀ ਛੇਹਰਟਾ ਵਿਖੇ ਅਲੀਮਕੋ ਵਲੋਂ ਸਾਰੇ ਕੈਂਪ ਸਵੇਰੇ 9 ਵਜੇ ਤੋਂ 4 ਵਜੇ ਤੱਕ ਲਗਾਏ ਜਾਣਗੇ। ਜਿਥੇ ਮਾਹਿਰਾਂ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਦਿੱਤੀ ਜਾਣ ਵਾਲੇ ਬਣਾਉਟੀ ਅੰਗ ਦਾ ਸਾਈਜ ਲਿਆ ਜਾਵੇਗਾ ਅਤੇ ਫਿਰ ਇਹ ਅੰਗ ਤਿਆਰ ਕਰਕੇ ਉਕਤ ਵਿਅਕਤੀ ਨੂੰ ਦਿੱਤੇ ਜਾਣਗੇ।ਉਨਾਂ ਸਮੂਹ ਦਿਵਿਆਂਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਜ਼ਰੂਰ ਪਹੁੰਚਿਆ ਜਾਵੇ।
ਪਰਮਾਰਥ ਨਿਕੇਤਨ ਆਸ਼ਰਮ ਪਹੁੰਚੀ ਅਦਾਕਾਰਾ ਕੈਟਰੀਨਾ ਕੈਫ, ਸਵਾਮੀ ਚਿਦਾਨੰਦ ਸਰਸਵਤੀ ਤੋਂ ਲਿਆ ਆਸ਼ੀਰਵਾਦ