ਚੋਣਾਂ ਲਈ ਪ੍ਰਚਾਰ ਹੋਇਆ ਤੇਜ਼ , CM ਮਾਨ ਤੇ ਕੇਜਰੀਵਾਲ ਅੱਜ ਵੱਖ-ਵੱਖ ਜ਼ਿਲ੍ਹਿਆਂ ‘ਚ ਕੱਢਣਗੇ ਰੋਡ ਸ਼ੋਅ
ਲੋਕ ਸਭਾ ਚੋਣਾਂ ਦੇ ਮੱਦੇਨਜਰ ਸਾਰੀਆਂ ਪਾਰਟੀਆਂ ਨੇ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਇਸੇ ਦੇ ਤਹਿਤ ਅੱਜ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰੋਡ ਸ਼ੋਅ ਕਰਕੇ ਚੋਣ ਪ੍ਰਚਾਰ ਕਰਨਗੇ |
ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਗੋਬਿੰਦਗੜ੍ਹ ‘ਚ ਰੋਡ ਸ਼ੋਅ ਕਰਨਗੇ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਸ੍ਰੀ ਆਨੰਦਪੁਰ ਸਾਹਿਬ ਹਲਕੇ ‘ਚ ਚੋਣ ਪ੍ਰਚਾਰ ਨੂੰ ਤਿੱਖਾ ਕਰਨਗੇ। CM ਭਗਵੰਤ ਮਾਨ ਨੇ ਚੋਣਾਂ ਵਿੱਚ 13-0 ਦਾ ਨਾਅਰਾ ਦਿੱਤਾ ਹੈ। ਇਸੇ ਦੇ ਨਾਲ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਮਲਵਿੰਦਰ ਕੰਗ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਰੋਡ ਸ਼ੋਅ ਕਰਨਗੇ। ਉਹ ਦੁਪਹਿਰ 3 ਵਜੇ ਨੰਗਲ, ਸ਼ਾਮ 4 ਵਜੇ ਬੱਗਾ ਅਤੇ ਸ਼ਾਮ 5 ਵਜੇ ਬਲਾਚੌਰ ਵਿਖੇ ਰੋਡ ਸ਼ੋਅ ਕਰਨਗੇ।
ਪ੍ਰਚਾਰ ਵਿੱਚ ਇੱਕ ਦਿਨ ਰਹਿ ਗਿਆ ਬਾਕੀ
ਬਾਅਦ ਦੁਪਹਿਰ 3 ਵਜੇ ਕੇਜਰੀਵਾਲ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਕ ਵਿਖੇ ਰੋਡ ਸ਼ੋਅ ਕਰਨਗੇ, ਉਥੇ ਹੀ ਉਹ ਸ਼ਾਮ 4 ਵਜੇ ਮੰਡੀ ਗੋਬਿੰਦਗੜ੍ਹ ਦੇ ਮੇਨ ਬਾਜ਼ਾਰ ਵਿਖੇ ਰੋਡ ਸ਼ੋਅ ਕਰਨਗੇ। ਪ੍ਰਚਾਰ ਵਿੱਚ ਹੁਣ ਇੱਕ ਦਿਨ ਰਹਿ ਗਿਆ ਹੈ ਜਿਸਦੇ ਚੱਲਦਿਆਂ ਪਾਰਟੀ ਪੂਰੇ ਚੋਣ ਮੋਡ ਵਿੱਚ ਦਿਖ ਰਹੀ ਹੈ |
ਇਹ ਵੀ ਪੜ੍ਹੋ :ਬਠਿੰਡਾ ‘ਚ ਵਾਪਰੀ ਵੱਡੀ ਵਾਰਦਾਤ , ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਇਸ ਤੋਂ ਇਲਾਵਾ CM ਮਾਨ ਅੱਜ ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ ਰੋਡ ਸ਼ੋਅ ਕਰਨਗੇ। ਸਾਰੀਆਂ ਪਾਰਟੀਆਂ ਵੱਲੋਂ ਆਪਣਾ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ | ਹੁਣ ਦੇਖਣਾ ਹੋਵੇਗਾ ਕਿ ਕਿਹੜੀ ਜਗ੍ਹਾ ਤੋਂ ਕੌਣ ਬਾਜ਼ੀ ਮਾਰਦਾ ਹੈ |