ਮਾਲੇਰਕੋਟਲਾ, 14 ਨਵੰਬਰ 2025 : ਸੀ. ਜੇ. ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਸੰਗਰੂਰ) ਦਲਜੀਤ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (District Legal Services Authority) (ਸੰਗਰੂਰ) ਵੱਲ੍ਹੋਂ ਨਵੇਂ ਪੈਰਾ ਲੀਗਲ ਵਲੰਟੀਅਰਾਂ ਨੂੰ ਸੂਚੀਬੱਧ ਕੀਤਾ ਜਾਣਾ ਹੈ । ਉਨ੍ਹਾਂ ਦੱਸਿਆ ਕਿ ਵਲੰਟੀਅਰਾਂ ਦੀ ਚੋਣ (Selection of volunteers) ਲਈ ਜ਼ਿਲੇ ਮਾਲੇਰਕੋਟਲਾ ਅਤੇ ਸੰਗਰੂਰ ਦੇ ਪੱਕੇ ਵਸਨੀਕ ਉਮੀਦਵਾਰਾਂ ਤੋਂ ਬਿਨੈ ਪੱਤਰ ਭੇਜਣ ਦੀ ਆਖਰੀ 17 ਨਵੰਬਰ ਬਾਅਦ ਦੁਪਹਿਰ 4 ਵਜੇ ਤੱਕ ਨਿਰਧਾਰਿਤ ਕੀਤੀ ਗਈ ਹੈ ।
ਭਰਤੀ ਸਬੰਧੀ ਅਰਜੀ ਫਾਰਮ ਜ਼ਿਲ੍ਹਾ ਕਚਿਹਰੀ ਸੰਗਰੂਰ ਦੀ ਵੈਬਸਾਈਟ ਤੇ ਹੈ ਉਪਲਬੱਧ
ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਅਤੇ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਮਾਲੇਰਕੋਟਲਾ, ਧੂਰੀ, ਮੂਨਕ ਅਤੇ ਸੁਨਾਮ ਵਿਖੇ ਸਵੈ ਇੱਛਾ ਨਾਲ ਬਤੌਰ ਪੈਰਾ ਲੀਗਲ ਵਲੰਟੀਅਰ ਕੰਮ ਕਰਨ ਦੇ ਚਾਹਵਾਨ ਆਪਣੀ ਦਰਖਾਸਤ ਅਤੇ ਨਿਰਧਾਰਿਕ ਪ੍ਰੋਫਾਰਮੇ ਵਿੱਚ ਆਖਰੀ ਮਿਤੀ ਤੱਕ ਦਫਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸਮਝੌਤਾ ਸਦਨ, ਸੰਗਰੂਰ ਵਿਖੇ ਅਪਲਾਈ ਕਰ ਸਕਦੇ ਹਨ । ਇਸ ਭਰਤੀ ਸਬੰਧੀ ਅਰਜੀ ਫਾਰਮ ਜ਼ਿਲ੍ਹਾ ਕਚਿਹਰੀ ਸੰਗਰੂਰ ਦੀ ਵੈਬਸਾਈਟ https://sangrur.dcourts.gov.
ਪੈਰਾ ਲੀਗਲ ਵਲੰਟੀਅਰਾਂ ਦੀ ਚੋਣ ਲਈ ਘੱਟੋ-ਘੱਟ ਯੋਗਤਾ ਦਸਵੀਂ ਪਾਸ ਹੈ
ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬਤੌਰ ਪੈਰਾ ਲੀਗਲ ਵਲੰਟੀਅਰਜ਼ ਸੇਵਾਵਾਂ ਦੇਣ ਵਾਲੇ ਪ੍ਰਾਰਥੀ ਨੂੰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਵੱਲੋਂ ਸਮੇਂ ਸਮੇਂ ਸਿਰ ਨਿਰਧਾਰਤ ਕੀਤੇ ਜਾਣ ਵਾਲੇ ਮਾਣ- ਭੱਤੇ ਤੋਂ ਇਲਾਵਾ ਕਿਸੇ ਕਿਸਮ ਦਾ ਵੇਜ਼ਜ਼/ਮਿਹਨਤਾਵਾ/ਤਨਖ਼ਾਹ ਨਹੀਂ ਦਿੱਤਾ ਜਾਵੇਗਾ ।
ਪੀ. ਐਲ. ਵੀ. ਨਿਯੁਕਤ ਹੋ ਜਾਣ ਉਪਰੰਤ ਸਿਰਫ ਕੰਮ ਵਾਲੇ ਦਿਨ ਦੇ ਹੀ ਨਿਯਮਾਂ ਅਨੁਸਾਰ ਦਿੱਤੇ ਜਾਣਗੇ ਮਾਣ- ਭੱਤੇ
ਉਨ੍ਹਾਂ ਨੂੰ ਬਤੋਰ ਪੀ. ਐਲ. ਵੀ. ਨਿਯੁਕਤ ਹੋ ਜਾਣ ਉਪਰੰਤ ਸਿਰਫ ਕੰਮ ਵਾਲੇ ਦਿਨ ਦੇ ਹੀ ਨਿਯਮਾਂ ਅਨੁਸਾਰ ਮਾਣ- ਭੱਤੇ ਦਿੱਤੇ ਜਾਣਗੇ । ਪੈਰਾ ਲੀਗਲ ਵਲੰਟੀਅਰਾਂ ਦੀ ਚੋਣ ਲਈ ਘੱਟੋ-ਘੱਟ ਯੋਗਤਾ ਦਸਵੀਂ ਪਾਸ ਹੈ । ਉਨ੍ਹਾਂ ਹੋਰ ਕਿਹਾ ਕਿ ਚੁਣੇ ਗਏ ਪੈਰਾ ਲੀਗਲ ਵਲੰਟੀਅਰਾਂ ਨੂੰ ਸਮੇਂ ਸਮੇਂ ਤੇ ਲੋੜ ਅਨੁਸਾਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਸੰਗਰੂਰ ਜਾਂ ਉਪ-ਮੰਡਲ ਪੱਧਰੀ ਕਾਨੂੰਨੀ ਸੇਵਾਵਾਂ ਕਮੇਟੀ ਮਾਲੇਰਕੋਟਲਾ, ਧੂਰੀ, ਮੂਨਕ ਅਤੇ ਸੁਨਾਮ ਵਿਖੇ ਵੱਖ- ਵੱਖ ਗਤੀਵਿਧੀਆਂ ਲਈ ਕੰਮ ਸੌਂਪੇ ਜਾ ਸਕਦੇ ਹਨ ।
Read More : ਜਿਲਾ ਲੀਗਲ ਸਰਵਿਸਿਜ ਅਥਾਰਿਟੀ ਨੇ ਭੇਜੀ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ








