ਬੁੱਢੇ ਦਰਿਆ ਦੀ ਸਫਾਈ ਦਾ ਅਸਰ ਲੁਧਿਆਣੇ ਤੱਕ ਹੀ ਨਹੀਂ ਰਾਜਸਥਾਨ ਤੱਕ ਜਾਵੇਗਾ- ਕੈਬਨਿਟ ਮੰਤਰੀ ਮੁੰਡੀਆ
ਲੁਧਿਆਣਾ,26 ਫਰਵਰੀ : ਮਾਲ ਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਬੁੱਢੇ ਦਰਿਆ ਦੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਰਵਾਈ ਜਾ ਰਹੀ ਕਾਰ ਸੇਵਾ ਦੀ ਪ੍ਰਸੰਸਾਂ ਕਰਦਿਆ ਕਿਹਾ ਬੁੱਢਾ ਦਰਿਆ ਸਾਫ ਹੋਣ ਦਾ ਅਸਰ ਇੱਕਲੇ ਪੰਜਾਬ ‘ਤੇ ਹੀ ਨਹੀਂ ਸਗੋਂ ਰਾਜਸਥਾਨ ਤੱਕ ਹੋਵੇਗਾ। ਅੱਜ ਬਾਅਦ ਦੁਪਹਿਰ ਭੂਖੜੀ ਖੁਰਦ ਪਿੰਡ ਵਿੱਚ ਬੁੱਢੇ ਦਰਿਆ ਵਿੱਚ ਪੈ ਰਹੇ ਗੰਦੇ ਪਾਣੀ ਰੋਕਣ ਲਈ ਬਣਾਏ ਗਏ ਸੀਚੇਵਾਲ ਮਾਡਲ-2 ਦਾ ਜਾਇਜਾਂ ਲਿਆ।
ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਸਾਂਭ ਸੰਭਾਲ ਲਈ ਅਪੀਲ
ਇਸ ਮੌਕੇ ਮਾਲ ਮੰਤਰੀ ਹਰਦੀਪ ਸਿੰਘ ਮੁੁੰਡੀਆ ਨੇ ਕਿਹਾ ਕਿ ਪਹਿਲਾਂ ਹਰ ਦੇ ਮਨ ਵਿੱਚ ਇਹੀ ਗੱਲ ਬੈਠ ਗਈ ਸੀ ਕਿ ਬੁੱਢਾ ਦਰਿਆ ਕਦੇਂ ਸਾਫ ਨਹੀਂ ਹੋ ਸਕਦਾ ਪਰ ਸੰਤ ਸੀਚੇਵਾਲ ਦੇ ਸਿਰੜ ਅੱਗੇ ਜਲਦੀ ਹੀ ਬੁੱਢਾ ਨਾਲਾ ਬੁੱੱਢਿਆ ਦਰਿਆ ਬਣਨ ਜਾ ਰਿਹਾ ਹੈ ।ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਤੇ ਖ਼ਾਸ ਕਰਕੇ ਲੁਧਿਆਣੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬੁੱਢਾ ਦਰਿਆ ਸਾਫ ਕਰਨ ਦੀ ਚੱਲ ਰਹੀ ਮੁਹਿੰਮ ਵਿੱਚ ਸਹਿਯੋਗ ਕਰਨ ਅਤੇ ਇਸ ਦੀ ਸਾਂਭ ਸੰਭਾਲ ਲਈ ਵੀ ਅੱਗੇ ਆਉਣ।
ਸੰਤ ਸੀਚੇਵਾਲ ਦਾ ਕੀਤਾ ਧੰਨਵਾਦ
ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਬੁੱਢਾ ਦਰਿਆ ਕਦੇਂ ਸਾਫ ਵਗਿਆ ਕਰਦਾ ਸੀ। ਲੋਕ ਇਸ ਵਿੱਚ ਇਸ਼ਨਾਨ ਕਰਦੇ ਸਨ ਪਰ ਦੇਖਦਿਆ ਦੇਖਦਿਆ ਹੀ ਇਹ ਦਰਿਆ ਬੁੱਢੇ ਨਾਲੇ ਵਿੱਚ ਬਦਲ ਗਿਆ।ਉਨ੍ਹਾਂ ਆਪਣੇ ਹਲਕੇ ਸਾਹਨੇਵਾਲ ਦੇ ਪਿੰਡਾਂ ਵਿੱਚ ਸੀਚੇਵਾਲ ਮਾਡਲ-2 ਤਹਿਤ ਗੰਦੇ ਪਾਣੀਆਂ ਦੇ ਕੀਤੇ ਪ੍ਰਬੰਧ ਲਈ ਵੀ ਸੰਤ ਸੀਚੇਵਾਲ ਦਾ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਬਣਾਏ ਮਾਡਲ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਜਿਹੜੇ ਤਿੰਨ ਖੁਹ ਬਣਾਏ ਗਏ ਹਨ ਉਨ੍ਹਾਂ ਵਿੱਚ ਦੀ ਪਾਣੀ ਸਾਈਕਲੋਨ ਵਿਧੀ ਰਾਹੀ ਘੁੰਮਕੇ ਸਾਫ ਹੋਵੇਗਾ। ਛੱਪੜ ਵਿੱਚ ਧੁੱਪ ਲੱਗਣ ਨਾਲ ਪਾਣੀ ਜਾਣ ਤੋਂ ਬਾਅਦ ਪਾਣੀ ਅੋਰਬਿਕ ਕ੍ਰਿਰਿਆ ਰਾਹੀ ਪਾਣੀ ਸਾਫ ਹੋਵੇਗਾ।ਛੱਪੜ ਵਿੱਚੋ ਪਾਣੀ ਖੇਤੀ ਨੂੰ ਲਗਾਉਣ ਲਈ ਸੋਲਰ ਮੋਟਰ ਲਾਈ ਜਾਵੇਗੀ।