ਅੰਮ੍ਰਿਤਸਰ : ਪਿੰਡ ਚੌਹਾਨ ਅਤੇ ਮੱਲੀਆਂ ਦੇ ਵਿਚਕਾਰ ਜਲੰਧਰ ਅੰਮ੍ਰਿਤਸਰ ਰੋਡ ਤੇ ਇੱਕ ਕਾਰ ਅਤੇ ਟਰੈਕਟਰ ਵਿਚਕਾਰ ਟੱਕਰ ਹੋ ਗਈ । ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਸੜਕ ਉੱਤੋਂ ਗੁਜਰ ਰਹੇ ਸਨ, ਉਹਨਾਂ ਨੇ ਤੁਰੰਤ ਕਾਫਲਾ ਰੁਕਵਾਇਆ ਅਤੇ ਜਖਮੀਆਂ ਦੀ ਮਦਦ ਲਈ ਸੁਰੱਖਿਆ ਜਵਾਨਾਂ ਨੂੰ ਨਾਲ ਲੈ ਕੇ ਜੁੱਟ ਗਏ।
ਇਸ ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਬਸ ਮਾਮੂਲੀ ਸੱਟਾ ਲੱਗੀਆਂ ਅਤੇ ਮੌਕੇ ਤੇ ਸੜਕ ਸੁਰੱਖਿਆ ਫੋਰਸ ਵੀ ਪਹੁੰਚ ਗਈ। ਉਨਾਂ ਫਸੱਟ ਐਡ ਕਿੱਟ ਨਾਲ ਜ਼ਖ਼ਮੀ ਵਿਅਕਤੀ ਦਾ ਇਲਾਜ ਕੀਤਾ। ਈਟੀਓ ਨੇ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।