ਅੰਮ੍ਰਿਤਸਰ : ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੰਚਾਇਤ ਚੋਣਾਂ ਵਿੱਚ ਇਹ ਵਾਅਦਾ ਕੀਤਾ ਸੀ ਕਿ ਜਿਹੜੀਆਂ ਪੰਚਾਇਤਾਂ ਸਰਬ ਸੰਮਤੀ ਨਾਲ ਚੁਣੀਆਂ ਜਾਣਗੀਆਂ ਦੇ ਵਿਕਾਸ ਲਈ ਉਹ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ-ਪੰਜ ਲੱਖ ਰੁਪਏ ਦੇਣਗੇ ਇਸ ਤੋਂ ਇਲਾਵਾ ਪੰਜ-ਪੰਜ ਲੱਖ ਰੁਪਏ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਸੀ।
ਨਹੀਂ ਆਵੇਗੀ ਪੈਸੇ ਦੀ ਕਮੀ
ਇਸੇ ਤਹਿਤ ਹੁਣ ਕੈਬਨਿਟ ਮੰਤਰੀ ਹਰਭਜਨ ਸਿੰਘ ਨੇ 20 ਗ੍ਰਾਮ ਪੰਚਾਇਤਾਂ ਨਾਲ ਇਹ ਵਾਅਦਾ ਪੂਰਾ ਕਰਦੇ ਹੋਏ ਆਪਣੇ ਅਖਤਿਆਰੀ ਕੋਟੇ ਵਿੱਚੋਂ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਇਹਨਾਂ ਪਿੰਡਾਂ ਨੂੰ ਦਿੱਤੀ ਇਹਨਾਂ ਪੰਚਾਇਤਾਂ ਵਿੱਚ ਪਿੰਡ ਮੀਰਾ ਚੱਕ ਪਿੰਡ ਕੁਹਾਟ ਵਿੰਡ ਮੁਸਲਮਾਨਾ ਪਿੰਡ ਸ਼ਾਹਪੁਰ ਖੁਰਦ ਰਾਏਪੁਰ ਖੁਰਦ ਕੋਟਿ ਹਿਆਤ ਨੰਗਲੀ ਕਲਾਂ ਦਿਆਲਗੜ ਉਸਮਾ ਸਫੀਪੁਰ ਅਤੇ ਜੰਡਿਆਲਾ ਗੁਰੂ ਸ਼ਾਮਿਲ ਹੈ। ਉਹਨਾਂ ਨੇ ਇਹਨਾਂ ਪੰਚਾਇਤਾਂ ਨੂੰ ਕਰੀਬ ਇੱਕ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਦੇ ਹੋਏ ਤਕੜੇ ਹੋ ਕੇ ਕੰਮ ਕਰਨ ਲਈ ਉਤਸ਼ਾਹਤ ਕੀਤਾ। ਉਹਨਾਂ ਨੇ ਕਿਹਾ ਕਿ ਪਿੰਡਾਂ ਦੇ ਵਿੱਚ ਤੁਸੀਂ ਆਪਣੇ ਪਿੰਡ ਦੀ ਲੋੜ ਅਨੁਸਾਰ ਯੋਜਨਾ ਬੰਦੀ ਕਰਕੇ ਕੰਮ ਸ਼ੁਰੂ ਕਰੋ ਤੁਹਾਨੂੰ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
CM ਵੱਲੋਂ ਐਲਾਨੀ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਵੀ ਆਵੇਗੀ ਜਲਦ
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪੰਜ ਪੰਜ ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਤੁਹਾਨੂੰ ਮੈਂ ਆਪਣੇ ਅਖਤਿਆਰੀ ਖੋਟੇ ਵਿੱਚੋਂ ਦਿੱਤੀ ਹੈ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤੀ ਗਈ ਪੰਜ ਪੰਜ ਲੱਖ ਰੁਪਏ ਦੀ ਗਰਾਂਟ ਵੀ ਛੇਤੀ ਹੀ ਤੁਹਾਡੇ ਖਾਤਿਆਂ ਵਿੱਚ ਆ ਜਾਵੇਗੀ ਉਹਨਾਂ ਨੇ ਪੰਚਾਇਤਾਂ ਨੂੰ ਇਹ ਵੀ ਸੱਦਾ ਦਿੱਤਾ ਕਿ ਉਹ ਵਿਕਾਸ ਕੰਮਾਂ ਮੌਕੇ ਪਿੰਡਾਂ ਦੇ ਵਿੱਚ ਕੋਈ ਪਾਰਟੀਬਾਜੀ ਨਾ ਵੇਖਣ ਬਲਕਿ ਹਰੇਕ ਪਿੰਡ ਦੀ ਲੋੜ ਅਤੇ ਤਰਜੀਹ ਅਨੁਸਾਰ ਕੰਮ ਕਰਨੇ ਯਕੀਨੀ ਬਣਾਉਣ।