ਪਟਿਆਲਾ, 2 ਅਗਸਤ 2025 : ਪਟਿਆਲਾ ਦੇ ਅਰਬਨ ਅਸਟੇਟ (Urban Estate)ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਨਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ (Minister of Health and Family Welfare) ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫ਼ੇਜ਼ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ ।
ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ; ਸਮਾਂਬੱਧ ਹੱਲ ਲਈ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ, ਇਸ ਲਈ ਉਹ ਨਿਰੰਤਰ ਪੀ. ਡੀ. ਏ. ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ । ਸਵੇਰੇ 9 ਵਜੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਪੁੱਜੇ ਡਾ. ਬਲਬੀਰ ਸਿੰਘ ਨੇ ਵਰਧਮਾਨ ਹਸਪਤਾਲ ਵਾਲੀ ਮਾਰਕੀਟ ਦਾ ਦੌਰਾ ਕਰਦਿਆਂ ਅਟਵਾਲ ਫਿਲਿੰਗ ਸਟੇਸ਼ਨ ਦੇ ਪਿੱਛੇ ਟੁੱਟੀ ਸੜਕਾਂ ਦੀ ਮੁਰੰਮਤ ਅਤੇ ਨਾਲ ਲਗਦੇ ਪਾਰਕ ਦੀ ਸਫ਼ਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ।
ਅਰਬਨ ਅਸਟੇਟ ਵਾਸੀਆਂ ਦੀ ਹਰੇਕ ਸਮੱਸਿਆ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ ਹੱਲ : ਡਾ. ਬਲਬੀਰ ਸਿੰਘ
ਉਨ੍ਹਾਂ ਅਰਬਨ ਅਸਟੇਟ ਫ਼ੇਜ਼ 2 ਵਿੱਚ ਥਾਂ-ਥਾਂ ਤੋਂ ਦੱਬੀਆਂ ਅਤੇ ਟੁੱਟੀਆਂ ਸੜਕਾਂ (Broken roads) ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਬਰਸਾਤਾਂ ਤੋਂ ਤੁਰੰਤ ਬਾਅਦ ਇਨ੍ਹਾਂ ਸੜਕਾਂ ਦੀ ਰਿਪੇਅਰ ਯਕੀਨੀ ਬਣਾਈ ਜਾਵੇ ਤੇ ਜਿਸ ਠੇਕੇਦਾਰ ਵੱਲੋਂ ਪਹਿਲਾਂ ਇਹ ਸੜਕਾਂ ਬਣਾਈਆਂ ਗਈਆਂ ਸਨ, ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਫ਼ੇਜ਼ 2 ਵਿਖੇ ਸਕੂਲ ਲਈ ਰਾਖਵੀਂ ਥਾਂ ‘ਤੇ ਪਈ ਗੰਦਗੀ ਦੀ ਤੁਰੰਤ ਸਫ਼ਾਈ ਤੇ ਬਾਈਪਾਸ ਰੋਡ ਨਾਲ ਜੰਗਲਾਤ ਦੀ ਪਈ ਜਗ੍ਹਾ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ ।
ਸਿਹਤ ਮੰਤਰੀ ਨੇ ਟੁੱਟੀਆਂ ਸੜਕਾਂ ਤੇ ਪਾਰਕਾਂ ‘ਚ ਗੰਦਗੀ ਦਾ ਲਿਆ ਗੰਭੀਰ ਨੋਟਿਸ
ਅਰਬਨ ਅਸਟੇਟ ਫ਼ੇਜ਼ 3 ਦੇ ਵਸਨੀਕਾਂ ਵੱਲੋਂ ਪੁੱਡਾ ਵੱਲੋਂ ਵਿਕਸਤ ਕੀਤੀ ਜਾ ਰਹੀ ਪਟਿਆਲਾ-ਰਾਜਪੁਰਾ ਰੋਡ ‘ਤੇ ਕਮਰਸ਼ੀਅਲ ਸਾਈਟ ਤੋਂ ਪਹਿਲਾਂ ਰਿਹਾਇਸ਼ੀ ਖੇਤਰ ਦੀ ਸੁਰੱਖਿਆ ਲਈ ਫ਼ੇਜ਼ 3 ਦੇ ਸਾਹਮਣੇ ਕੰਧ ਬਣਾਉਣ ਦੀ ਮੰਗ ਰੱਖੀ, ਜਿਸ ‘ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਥਾਨਕ ਵਸਨੀਕਾਂ ਦੀ ਸੁਰੱਖਿਆ ਲਈ ਜੋ ਵੀ ਢੁਕਵੇਂ ਕਦਮ ਉਠਾਉਣ ਦੀ ਜ਼ਰੂਰਤ ਹੈ, ਉਹ ਤੁਰੰਤ ਉਠਾਏ ਜਾਣ ਤਾਂ ਜੋ ਇਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਅਰਬਨ ਅਸਟੇਟ ਦਾ ਪੈਦਲ ਦੌਰਾ ਕਰਨ ਦਾ ਮੁੱਖ ਉਦੇਸ਼ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ‘ਤੇ ਜਾ ਕੇ ਸਮਝਣਾ ਤੇ ਹੱਲ ਕਰਵਾਉਣਾ : ਡਾ. ਬਲਬੀਰ ਸਿੰਘ
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ (Dr. Balbir Singh) ਨੇ ਅਰਬਨ ਅਸਟੇਟ ਦੇ ਸਾਰੇ ਰਿਹਾਇਸ਼ੀ ਖੇਤਰਾਂ, ਪਾਰਕਾਂ, ਮਾਰਕਿਟ ਤੇ ਈ.ਡਬਲਿਊ.ਐਸ. ਖੇਤਰ ਦਾ ਦੌਰਾ ਕਰਦਿਆਂ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ‘ਤੇ ਜਾ ਕੇ ਸੁਣਦਿਆਂ ਕਿਹਾ ਕਿ ਪੀ.ਡੀ.ਏ. ਅਧੀਨ ਪੈਂਦੇ ਇਸ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਨਿਕਾਸੀ, ਪਾਰਕਾਂ ਦੀ ਸਾਂਭ ਸੰਭਾਲ, ਸੀਵਰੇਜ, ਸੁਰੱਖਿਆ ਸਮੇਤ ਸਫ਼ਾਈ ਵਰਗੀ ਹਰੇਕ ਬੁਨਿਆਂਦੀ ਸਹੂਲਤ ਸਬੰਧੀ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਇਕ ਹਫ਼ਤੇ ਵਿੱਚ ਪੂਰੀ ਰਿਪੋਰਟ ਤਿਆਰ ਕਰਨ ਅਤੇ ਸਾਰੇ ਕੀਤੇ ਜਾਣ ਵਾਲੇ ਕੰਮਾਂ ਨੂੰ ਸਮਾਂਬੱਧ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ।
ਅਰਬਨ ਅਸਟੇਟ ਦੀ ਹਰੇਕ ਸਮੱਸਿਆ ਦੀ ਜੀਓ ਟੈਗਿੰਗ ਨਾਲ ਵੀਡੀਓ ਲੈ ਕੇ ਸਬੰਧਤ ਅਧਿਕਾਰੀਆਂ ਨੂੰ ਭੇਜੀ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਅੱਜ ਦੇ ਦੌਰੇ ਦੌਰਾਨ ਅਰਬਨ ਅਸਟੇਟ ਦੇ ਹਰੇਕ ਖੇਤਰ ਜਿਥੇ ਸਮੱਸਿਆ ਹੈ ਉਸ ਦੀ ਜੀਓ ਟੈਗਿੰਗ ਕਰਕੇ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ ਤੇ ਅਗਲੀ ਵਾਰ ਇਨ੍ਹਾਂ ਸਾਰੀਆਂ ਥਾਵਾਂ ‘ਤੇ ਹੋਏ ਕੰਮ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੀਤੇ ਜਾਣ ਵਾਲੇ ਕੰਮ ਵਿੱਚ ਕਮੀ ਜਾ ਦੇਰੀ ਲਈ ਸਬੰਧਤ ਅਧਿਕਾਰੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਤਾਂ ਜੋ ਕਿਸੇ ਦੀ ਅਣਗਹਿਲੀ ਦੀ ਸਜ਼ਾ ਅਰਬਨ ਅਸਟੇਟ ਵਾਸੀਆਂ ਨੂੰ ਭੁਗਤਣੀ ਨਾ ਪਵੇ। ਉਨ੍ਹਾਂ ਅਰਬਨ ਅਸਟੇਟ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰਾਂ ਦੇ ਬਾਹਰ ਪੰਛੀਆਂ ਦੇ ਪਾਣੀ ਪੀਣ ਲਈ ਰੱਖੇ ਕਟੋਰਿਆਂ ਦੀ ਨਿਰੰਤਰ ਸਫ਼ਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਥਾਵਾਂ ‘ਤੇ ਹੀ ਡੇਂਗੂ ਵਾਲਾ ਮੱਛਰ ਪੈਂਦਾ ਹੁੰਦਾ ਹੈ।
ਇਸ ਮੌਕੇ ਜ਼ਿਲ੍ਹਾ ਮੀਡੀਆ ਸਕੱਤਰ ਪਟਿਆਲਾ ਗੱਜਣ ਸਿੰਘ, ਸੁਰੇਸ਼ ਰਾਏ, ਮੌਂਟੀ ਘੁੰਮਣ, ਸੁਰੇਸ਼ ਮੋਦਗਿਲ, ਡੀ. ਐਸ. ਗਿੱਲ, ਰਣਜੀਤ ਸਿੰਘ, ਐਮ. ਸੀ. ਕੁਲਵੰਤ ਸਿੰਘ ਲਾਲਕਾ, ਕੁਮਕੁਮ ਬਜਾਜ, ਐਡਵੋਕੇਟ ਯੁਵਰਾਜ ਸਿੰਘ, ਪੀ. ਕੇ. ਸਿੰਗਲਾ, ਸਾਗਰ ਤਿਆਗੀ, ਜੇ. ਪੀ. ਸਿੰਘ, ਐਡਵੋਕੇਟ ਜੀਤ ਸਿੰਘ, ਧਨਵੰਤ ਸਿੰਘ, ਜਨਕ ਰਾਜ, ਕੁਲਵੰਤ ਸਿੰਘ, ਗੁਰਸੇਵਕ ਸਿੰਘ, ਡਿੰਪਲ ਸ਼ਰਮਾ, ਨਵਦੀਪ ਸਿੰਘ, ਅਰਸ਼ਦੀਪ ਸਿੰਘ, ਵੀ ਮੌਜੂਦ ਸਨ ।
Read More : ਪਟਿਆਲਾ ਦੇ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਨਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫ਼ੇਜ਼ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ ।
Read More : ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਪੰਜਾਬ ਚ 1,000 ਹੋਰ ਡਾਕਟਰਾਂ ਦੀ ਕੀਤੀ ਜਾਵੇਗੀ ਭਰਤੀ : ਡਾ. ਬਲਬੀਰ ਸਿੰਘ