ਪਟਿਆਲਾ, 8 ਅਕਤੂਬਰ 2025 : ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਵਿਖੇ ਜ਼ਿਲਾ ਸਿੱਖਿਆ ਅਫ਼ਸਰ (ਸ) ਸੰਜੀਵ ਸ਼ਰਮਾ ਤੇ ਉਪ ਜ਼ਿਲਾ ਸਿੱਖਿਆ ਅਫ਼ਸਰ (ਸ) ਰਵਿੰਦਰਪਾਲ ਸਿੰਘ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਬਿਜ਼ਨੈੱਸ ਬਲਾਸਟਰਜ਼ ਟੀਮ (District Business Blasters Team) ਦੀ ਮੀਟਿੰਗ ਬੁਲਾਈ ਗਈ। ਮੀਟਿੰਗ ਦਾ ਸੰਚਾਲਨ ਪਰਮਜੀਤ ਸਿੰਘ ਜ਼ਿਲਾ ਨੋਡਲ ਅਫ਼ਸਰ ਵੱਲੋਂ ਕੀਤਾ ਗਿਆ । ਮੀਟਿੰਗ ਵਿੱਚ ਸਟੇਟ ਉਦਯਮ ਟੀਮ ਤੋਂ ਮਨਿੰਦਰ ਕੌਰ ਨੇ ਹਿੱਸਾ ਲਿਆ ਅਤੇ ਸਟੇਟ ਬਿਜ਼ਨਸ ਬਲਾਸਟਰਜ਼ ਅਤੇ ਇੰਟਰਪਨਿਓਰਸ਼ਿਪ ਵਿਸ਼ੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ।
ਬਿਜ਼ਨਸ ਬਲਾਸਟਰ ਪ੍ਰੋਗਰਾਮ ਤੇ ਇੰਟਰਪਨਿਓਰਸ਼ਿਪ ਵਿਸ਼ੇ ਨੂੰ ਸਕੂਲਾਂ ਵਿੱਚ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ
ਜ਼ਿਲਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਵੱਲੋਂ ਵੱਖ-ਵੱਖ ਬਲਾਕਾਂ ਦੇ ਮਾਸਟਰ ਟਰੇਨਰਾਂ ਕੋਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਰਜਿਸਟਰੇਸ਼ਨ ਅਤੇ ਟੀਮ ਫੋਰਮੇਸ਼ਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਬਿਜ਼ਨਸ ਬਲਾਸਟਰ ਪ੍ਰੋਗਰਾਮ ਤੇ ਇੰਟਰਪਨਿਓਰਸ਼ਿਪ (Business Blaster Program and Entrepreneurship) ਵਿਸ਼ੇ ਨੂੰ ਸਕੂਲਾਂ ਵਿੱਚ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ।
ਇਸ ਮੌਕੇ ਕਿਸ ਕਿਸ ਨੂੰ ਕੀਤਾ ਗਿਆ ਸਨਮਾਨਤ
ਇਸ ਮੌਕੇ ਜਿਲਾ ਸਿੱਖਿਆ ਅਫਸਰ ਅਤੇ ਉਪ ਜਿਲਾ ਸਿੱਖਿਆ ਅਫਸਰ ਵੱਲੋਂ ਵੱਖ-ਵੱਖ ਬਲਾਕ ਨੋਡਲ ਅਤੇ ਮਾਸਟਰ ਟ੍ਰੇਨਰਾਂ ਨੂੰ ਉਹਨਾਂ ਦੀ ਸਰਾਹਣਯੋਗ ਕਾਰਗੁਜ਼ਾਰੀ ਲਈ ਜ਼ਿਲਾ ਪੱਧਰੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਯਾਦਵਿੰਦਰ ਕੁਮਾਰ, ਸੰਜੀਵ ਕੁਮਾਰ, ਰਕੇਸ਼ ਕੁਮਾਰ, ਨਤਾਲਿਆ ਸੂਦ, ਅਰਪਣਜੋਤ ਕੌਰ, ਬਹਾਦਰ ਸ਼ਾਹ, ਗੁਰਪ੍ਰੀਤ ਕੌਰ, ਸਿਮਰਪ੍ਰੀਤ ਕੌਰ, ਸੋਨੀਆ ਰਾਣੀ ਗੋਇਲ, ਗੁਰਲਾਲ ਸਿੰਘ, ਗੁਰਪਿਆਰ ਸਿੰਘ, ਸੰਜੀਵ ਕੁਮਾਰ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ ਨੂੰ ਸਨਮਾਨਿਤ ਕੀਤਾ ਗਿਆ l
Read More : ਸਿੱਖਿਆ ਕ੍ਰਾਂਤੀ: ਜ਼ਿਲ੍ਹਾ ਬਰਨਾਲਾ ਦੇ 6 ਸਕੂਲਾਂ ‘ਚ ਵਿਕਾਸ ਕਾਰਜਾਂ ਦੇ ਉਦਘਾਟਨ ਅੱਜ









