ਭੈਣ ਤੋਂ ਰੱਖੜੀ ਬੰਨ੍ਹਾ ਕੇ ਭਰਾ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ || Punjab News

0
94

ਭੈਣ ਤੋਂ ਰੱਖੜੀ ਬੰਨ੍ਹਾ ਕੇ ਭਰਾ ਨੇ ਦੁਨੀਆ ਨੂੰ ਕਹਿ ਦਿੱਤਾ ਅਲਵਿਦਾ

ਫਗਵਾੜਾ ਤੋਂ ਇੱਕ ਦੁੱਖਦਾਇਕ ਖਬਰ ਸਾਹਮਣੇ ਆਈ ਹੇ। ਰੱਖੜੀ ਦੇ ਮੌਕੇ ’ਤੇ ਭੈਣ ਤੋਂ ਰੱਖੜੀ ਬੰਨ੍ਹਾਉਣ ਤੋਂ ਕੁੱਝ ਸਮੇਂ ਬਾਅਦ ਹੀ ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰੱਖੜੀ ਦੇ ਤਿਉਹਾਰ ਮੌਕੇ ਸਕੇ ਭਰਾ ਦੀ ਲਾਸ਼ ਘਰ ’ਚ ਪੱਖੇ ਨਾਲ ਲਟਕਦੀ ਹੋਈ ਮਿਲੀ। ਪਰਿਵਾਰ ਵੱਲੋਂ ਮਾਮਲੇ ਦੀ ਸੂਚਨਾ ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ।

ਮ੍ਰਿਤਕ ਦੇਹ ਨੂੰ ਭੇਜਿਆ ਪੋਸਟਮਾਰਟਮ ਲਈ

ਜਾਣਕਾਰੀ ਅਨੁਸਾਰ ਪੁਲਿਸ ਨੇ ਮੌਕੇ ’ਤੇ ਪਹੁੰਚ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਰਣਬੀਰ ਕੁਮਾਰ ਵਾਸੀ ਮੁਹੱਲਾ ਗੁਰੂਨਾਨਕਪੁਰਾ, ਫਗਵਾੜਾ ਵਜੋਂ ਹੋਈ ਹੈ, ਜਿਸ ਸਬੰਧੀ ਹੁਣ ਤੱਕ ਕੀਤੀ ਗਈ ਪੁਲਿਸ ਜਾਂਚ ’ਚ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਮਾਮਲਾ ਖੁਦਕੁਸ਼ੀ ਦਾ ਹੋ ਸਕਦਾ ਹੈ। ਹਾਲਾਂਕਿ ਪੁਲਿਸ ਨੇ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਨੇ ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ ਕਰਨ ਦੀ ਤਾਰੀਖ ‘ਚ ਕੀਤਾ ਵਾਧਾ ॥ Punjab News

ਮ੍ਰਿਤਕ ਰਣਬੀਰ ਕੁਮਾਰ ਦੇ ਜੀਜਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਕੁਝ ਸਮਾਂ ਪਹਿਲਾਂ ਹੀ ਰੱਖੜੀ ਦੇ ਤਿਉਹਾਰ ’ਤੇ ਫਗਵਾੜਾ ਦੇ ਗੁਰੂਨਾਨਕਪੁਰਾ ਸਥਿਤ ਘਰ ਆਏ ਸਨ, ਜਿੱਥੇ ਰਣਬੀਰ ਕੁਮਾਰ ਨੂੰ ਉਸ ਦੀ ਭੈਣ ਨੇ ਰੱਖੜੀ ਬੰਨ੍ਹੀ ਸੀ। ਇਸ ਤੋਂ ਕੁਝ ਸਮੇਂ ਬਾਅਦ ਉਹ ਆਪਣੀ ਪਤਨੀ ਨਾਲ ਵਾਪਸ ਬੰਗਾ ਚਲੇ ਗਏ।

ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਰਣਬੀਰ ਕੁਮਾਰ ਦੀ ਧੀ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਉਸ ਦੇ ਪਿਤਾ ਰਣਬੀਰ ਕੁਮਾਰ ਦੀ ਘਰ ਦੇ ਇਕ ਕਮਰੇ ’ਚ ਛੱਤ ਦੇ ਪੱਖੇ ਨਾਲ ਲਾਸ਼ ਲਟਕ ਰਹੀ ਹੈ। ਜਦੋਂ ਉਹ ਆਪਣੀ ਪਤਨੀ ਦੇ ਨਾਲ ਫਗਵਾੜਾ ਪੁੱਜੇ ਤਾਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਸੀ।

ਇਹ ਵੀ ਪੜ੍ਹੋ ਪੰਜਾਬ ਦੇ ਸਿਹਤ ਮੰਤਰੀ ਨੇ ਕੋਲਕਾਤਾ ਪੀੜਤ ਡਾਕਟਰ ਦੇ ਮਾਪਿਆਂ ਲਈ ਐਕਸ-ਗ੍ਰੇਸ਼ੀਆ ਤੇ ਨਿਆਂ ਦੀ ਕੀਤੀ ਮੰਗ

ਰੱਖੜੀ ਦੇ ਪਵਿੱਤਰ ਦਿਨ ਵਾਪਰੀ ਇਸ ਦੁਖਦਾਈ ਘਟਨਾ ਤੋਂ ਬਾਅਦ ਮੁੱਹਲਾ ਗੁਰੂ ਨਾਨਕਪੁਰਾ ਇਲਾਕੇ ਵਿਚ ਸੋਗ ਦਾ ਮਾਹੌਲ ਹੈ। ਇਹ ਮਾਮਲਾ ਲੋਕਾਂ ਵਿਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਾਮਲੇ ਨੂੰ ਲੈ ਕੇ ਇਹ ਪਹੇਲੀ ਬਣੀ ਹੋਈ ਹੈ ਕਿ ਰਣਬੀਰ ਕੁਮਾਰ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਹੈ ? ਜੇ ਉਸ ਨੇ ਖੁਦਕੁਸ਼ੀ ਹੀ ਕੀਤੀ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹੈ ? ਫਿਲਹਾਲ ਇਸ ਦੀ ਅਸਲ ਵਜ੍ਹਾ ਤਾਂ ਤਫਤੀਸ਼ ਤੋਂ ਬਾਅਦ ਹੀ ਸਾਹਮਣੇ ਆਵੇਗੀ।

LEAVE A REPLY

Please enter your comment!
Please enter your name here