ਚੰਡੀਗੜ੍ਹ : ਕੋਰੋਨਾ ਦੇ ਮੱਦੇਨਜ਼ਰ, ਸਾਵਧਾਨੀ ਦੇ ਤੌਰ ‘ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸ਼ਹਿਰ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਜਾਣ ‘ਤੇ ਹੁਣ ਵੈਕਸੀਨੈਸ਼ਨ ਜਾਂ RT – PCR ਨੈਗੇਟਿਵ ਰਿਪੋਰਟ ਨੂੰ ਲਾਜ਼ਮੀ ਕਰ ਦਿੱਤਾ ਹੈ। ਯਾਨੀ ਹੁਣ ਤੁਸੀ ਜੇਕਰ ਸਰਕਾਰੀ ਦਫ਼ਤਰ ਵਿੱਚ ਜਾਂਦੇ ਹੋ ਤਾਂ ਆਪਣੀ ਵੈਕਸੀਨੈਸ਼ਨ ਜਾਂ RT – PCR ਨੈਗੇਟਿਵ ਰਿਪੋਰਟ ਨਾਲ ਰੱਖੋ। RT – PCR ਨੈਗੇਟਿਵ ਰਿਪੋਰਟ 72 ਘੰਟੇ ਤੋਂ ਜ਼ਿਆਦਾ ਪੁਰਾਣੀ ਨਹੀਂ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਵੈਕਸੀਨ ਦੀ ਦੋ ਨਹੀਂ ਤਾਂ ਇੱਕ ਡੋਜ਼ ਤੁਹਾਨੂੰ ਲੱਗੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੇ ਕੰਮ ਲਈ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਛੱਡ ਕੇ ਦੁਪਹਿਰ 12 ਵਜੇ ਅਤੇ ਦੁਪਹਿਰ 1 ਵਜੇ ਦੇ ਵਿਚਕਾਰ ਕੰਮ ਦੇ ਦਿਨਾਂ ਵਿੱਚ ਸਰਕਾਰੀ ਦਫ਼ਤਰਾਂ ਵਿੱਚ ਜਾ ਸਕਦੇ ਹੋ।