Booster Dose: ਅੱਜ ਤੋਂ ਲੱਗੇਗੀ ਕੋਰੋਨਾ ਵੈਕਸੀਨ ਦੀ ਤੀਜੀ ਡੋਜ਼

0
50

ਦੇਸ਼ ਵਿੱਚ ਕੋਰੋਨਾ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਤੀਜੀ ਲਹਿਰ ‘ਚ ਇਨਫੈਕਸ਼ਨ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ‘ਚ ਭਾਰਤ ਸਰਕਾਰ ਵੀ ਅਲਰਟ ਹੋ ਗਈ ਹੈ। ਜਿਸ ਕਾਰਨ ਟੀਕਾਕਰਨ ਦੀ ਪ੍ਰਕਿਰਿਆ ਤੇਜ਼ ਹੋ ਗਈ ਹੈ। ਇਸ ਦੌਰਾਨ ਅੱਜ ਤੋਂ ਸਿਹਤ ਸੰਭਾਲ ਕਰਮਚਾਰੀ ਅਤੇ 60+ ਜਿਨ੍ਹਾਂ ਨੂੰ ਕੋਈ ਰੋਗ ਹੈ, ਨੂੰ ਵੈਕਸੀਨ ਦੀ ਤੀਜੀ ਖੁਰਾਕ ਦਿੱਤੀ ਜਾਵੇਗੀ।

BIG BREAKING: ਚੋਣ ਜ਼ਾਬਤੇ ਤੋਂ ਬਾਅਦ ਨਵਾਂ ਸਿਆਸੀ ਧਮਾਕਾ ਜੂਝਦਾ ਪੰਜਾਬ, ਲੋਕ ਅਧਿਕਾਰ ਲਹਿਰ ਤੇ SSM ਹੋਏ ਇਕੱਠੇ !

ਜਾਣੋ ਵੈਕਸੀਨ ਬਾਰੇ ਖਾਸ

ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਸਿਰਫ਼  ਉਨ੍ਹਾਂ ਲੋਕਾਂ ਨੂੰ ਹੀ ਬੂਸਟਰ ਡੋਜ਼ ਲੱਗੇਗੀ, ਜਿਨ੍ਹਾਂ ਨੂੰ ਟੀਕੇ ਦੀਆਂ ਪਹਿਲੀਆਂ ਦੋ ਖੁਰਾਕਾਂ ਮਿਲ ਚੁੱਕੀਆਂ ਹਨ। ਭਾਵ ਜੇਕਰ ਤੁਸੀਂ ਕੋਵਿਸ਼ੀਲਡ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਤਾਂ ਬੂਸਟਰ ਵੀ ਕੋਵਿਸ਼ੀਲਡ ਦਾ ਹੀ ਹੋਵੇਗਾ।

ਜੇਕਰ ਤੁਸੀਂ ਵੀ ਬੂਸਟਰ ਡੋਜ਼ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ 9 ਮਹੀਨੇ ਪਹਿਲਾਂ ਲੱਗੀ ਹੋਣੀ ਚਾਹੀਦੀ ਹੈ। ਜੇਕਰ ਇਸ ਨੂੰ 9 ਮਹੀਨਿਆਂ ਤੋਂ ਘੱਟ ਸਮਾਂ ਹੋ ਗਿਆ ਹੈ, ਤਾਂ ਬੂਸਟਰ ਡੋਜ਼ ਨਹੀਂ ਦਿੱਤੀ ਜਾਵੇਗੀ।

ਭਗਵੰਤ ਮਾਨ ਨੇ ਕੀਤਾ ਨਵਾਂ ਚੈਂਲੇਜ, ਵਿਰੋਧੀਆਂ ਨਾਲ Face to Face ਕਰਾਂਗੇ ਬਹਿਸ
ਸਿਹਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਬੂਸਟਰ ਡੋਜ਼ ਜਾਂ ਪ੍ਰੀਕੈਂਸੈਪਸ਼ਨ ਡੋਜ਼ ਲਗਵਾਉਣ ਵਾਲਿਆਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਹਾਲਾਂਕਿ ਕਾਵਿਨ ਐਪ ‘ਤੇ  ਅਪਾਇੰਟਮੈਂਟ ਲੈ ਸਕਦੇ ਹੋ। ਦਰਅਸਲ ਐਪ ‘ਤੇ ਤੀਜੀ ਖੁਰਾਕ ਨੂੰ ਲੈ ਕੇ ਇਕ ਵੱਖਰਾ ਫੀਚਰ ਵੀ ਜੋੜਿਆ ਗਿਆ ਹੈ, ਜਿਸ ਰਾਹੀਂ ਤੁਸੀਂ ਆਸਾਨੀ ਨਾਲ ਅਪਾਇੰਟਮੈਂਟ ਲੈ ਸਕਦੇ ਹੋ। ਦੂਜੇ ਵਿਕਲਪ ਬਾਰੇ ਗੱਲ ਕਰੀਏ ਤਾਂ ਤੁਸੀਂ ਸਿੱਧੇ ਟੀਕਾਕਰਨ ਕੇਂਦਰ ਜਾ ਸਕਦੇ ਹੋ ਅਤੇ ਟੀਕਾ ਲਗਵਾ ਸਕਦੇ ਹੋ।

LEAVE A REPLY

Please enter your comment!
Please enter your name here