ਪਟਿਆਲਾ ਤੇ ਪੂਰੇ ਪੰਜਾਬ ਤੱਕ “ਬੋਣਾ ਰੋਗ” ਨੇ ਝੋਨੇ ਦੀ ਫ਼ਸਲ ਕੀਤੀ ਤਬਾਹ

0
1
"Bona Rog"

ਪਟਿਆਲਾ, 25 ਅਕਤੂਬਰ 2025 : ਪੰਜਾਬ ਦੇ ਕਿਸਾਨ ਅੱਜ ਇੱਕ ਗੰਭੀਰ ਸੰਕਟ (Farmers face a serious crisis today) ਦਾ ਸਾਹਮਣਾ ਕਰ ਰਹੇ ਹਨ। ਪਟਿਆਲਾ ਸਮੇਤ ਪੂਰੇ ਸੂਬੇ ਵਿੱਚ “ਬੋਣਾ ਰੋਗ” ਨੇ ਧਾਨ ਦੀ ਫ਼ਸਲ ਨੂੰ ਤਬਾਹ ਕਰ ਦਿੱਤਾ ਹੈ । ਕਈ ਖੇਤਰਾਂ ਵਿੱਚ ਧਾਨ ਦੇ ਖੇਤ ਸੁੱਕ ਚੁੱਕੇ ਹਨ, ਪੌਦੇ ਪੀਲੇ ਪੈ ਗਏ ਹਨ ਅਤੇ ਉਪਜ ਬਹੁਤ ਘੱਟ ਰਹੀ ਹੈ ।

ਕਿਸਾਨਾਂ ਦੀ ਸਾਰੀ ਮਿਹਨਤ, ਪਸੀਨਾ ਅਤੇ ਉਮੀਦਾਂ ਮਿੱਟੀ ਵਿੱਚ ਰਲ ਰਹੀਆਂ ਹਨ

ਕਿਸਾਨਾਂ ਦੀ ਸਾਰੀ ਮਿਹਨਤ, ਪਸੀਨਾ ਅਤੇ ਉਮੀਦਾਂ ਮਿੱਟੀ ਵਿੱਚ ਰਲ ਰਹੀਆਂ ਹਨ । ਖੇਤਾਂ ਵਿੱਚ ਖੜ੍ਹੀ ਫ਼ਸਲ ਦੇ ਸੜਨ ਨਾਲ ਕਿਸਾਨਾਂ ‘ਤੇ ਕਰਜ਼ੇ ਦਾ ਬੋਝ ਹੋਰ ਵਧ ਗਿਆ ਹੈ ਅਤੇ ਕਈ ਪਰਿਵਾਰ ਆਰਥਿਕ ਤੌਰ ‘ਤੇ ਬਰਬਾਦੀ ਦੇ ਕਿਨਾਰੇ ਖੜੇ ਹਨ । ਸਰਕਾਰ ਵੱਲੋਂ ਅਜੇ ਤਕ ਨਾ ਤਾਂ ਕਿਸੇ ਤਰ੍ਹਾਂ ਦੀ ਤੁਰੰਤ ਮਦਦ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਰੋਕਥਾਮ ਲਈ ਕੋਈ ਪ੍ਰਭਾਵਸ਼ਾਲੀ ਵਿਗਿਆਨਕ ਜਾਂ ਤਕਨੀਕੀ ਕਦਮ ਚੁੱਕੇ ਗਏ ਹਨ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਪਰ ਉਨ੍ਹਾਂ ਨੂੰ ਕੇਵਲ ਖਾਲੀ ਭਰੋਸੇ ਮਿਲ ਰਹੇ ਹਨ।

ਸਰਕਾਰ ਦੀ ਚੁੱਪੀ ਕਿਸਾਨਾਂ ਲਈ ਕਬਰ ਸਾਬਤ ਹੋ ਸਕਦੀ ਹੈ : ਸੰਜੀਵ ਸ਼ਰਮਾ ਕਾਲੂ

ਜਿਲ੍ਹਾ ਪ੍ਰਧਾਨ ਸੰਜੀਵ ਸ਼ਰਮਾ ਕਾਲੂ (District President Sanjeev Sharma Kalu) ਨੇ ਹਲਕਾ ਪਟਿਆਲਾ ਦਿਹਾਤੀ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਨ ਉਪਰੰਤ ਇਸ ਗੰਭੀਰ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ “ਇਹ ਸਿਰਫ਼ ਇੱਕ ਫ਼ਸਲੀ ਰੋਗ ਨਹੀਂ, ਸਗੋਂ ਕਿਸਾਨਾਂ ਦੀ ਜ਼ਿੰਦਗੀ ‘ਤੇ ਸਿੱਧਾ ਹਮਲਾ ਹੈ। ਸਰਕਾਰ ਦੀ ਖਾਮੋਸ਼ੀ ਸਮਝ ਤੋਂ ਪਰੇ ਹੈ, ਜਿੱਥੇ ਹਰ ਸਾਲ ਧਾਨ ਪੰਜਾਬ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ, ਅੱਜ ਉਹੀ ਫ਼ਸਲ ਕਿਸਾਨਾਂ ਲਈ ਦੁੱਖ ਦਾ ਕਾਰਨ ਬਣ ਗਈ (The crop became a source of suffering for farmers.) ਹੈ । ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਪ੍ਰਭਾਵਿਤ ਖੇਤਰਾਂ ਦਾ ਸਰਵੇ ਕਰਵਾ ਕੇ ਕਿਸਾਨਾਂ ਲਈ ਵਿਸ਼ੇਸ਼ ਮੁਆਵਜ਼ਾ ਪੈਕੇਜ ਐਲਾਨ ਕਰੇ, ਖੇਤੀਬਾੜੀ ਵਿਭਾਗ ਨੂੰ ਮੈਦਾਨ ਵਿੱਚ ਉਤਾਰਿਆ ਜਾਵੇ ਅਤੇ ਵਿਗਿਆਨਕ ਤਰੀਕਿਆਂ ਨਾਲ “ਬੋਣਾ ਰੋਗ” ਨੂੰ ਕਾਬੂ ਕਰਨ ਲਈ ਖਾਸ ਟੀਮਾਂ ਬਣਾਈਆਂ ਜਾਣ ।

ਸੰਜੀਵ ਸ਼ਰਮਾ ਕਾਲੂ ਨੇ ਦਿੱਤੀ ਚੇਤਾਵਨੀ

ਸੰਜੀਵ ਸ਼ਰਮਾ ਕਾਲੂ ਨੇ ਚੇਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਕਾਰਵਾਈ ਨਾ ਕੀਤੀ ਤਾਂ ਇਹ ਚੁੱਪੀ ਪੰਜਾਬ ਦੇ ਕਿਸਾਨਾਂ ਦੇ ਭਵਿੱਖ ਦੀ ਕਬਰ ਸਾਬਤ ਹੋਵੇਗੀ । ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ (Punjab Congress always stands with farmers) ਅਤੇ ਉਨ੍ਹਾਂ ਦੀ ਆਵਾਜ਼ ਨੂੰ ਹਰ ਪੱਧਰ ‘ਤੇ ਉਠਾਉਂਦੀ ਰਹੇਗੀ । ਇਸ ਮੌਕੇ ਉਹਨਾਂ ਨਾਲ ਰਘਵੀਰ ਸਿੰਘ ਰੋਡਾ, ਅਮਰੀਕ ਧਨੌਰਾ, ਅਮਰਪ੍ਰੀਤ ਸਿੰਘ ਬੌਬੀ ਸਾਬਕਾ ਐਮ ਸੀ,ਪਰਿਤਪਾਲ ਦੰਦਰਾਲਾਂ, ਸ਼ਮਸ਼ੇਰ ਹਿਰਦਾਪੁਰ, ਰਿਧਮ ਸ਼ਰਮਾ, ਬਿੰਦਰ ਧਨੌਰੀ, ਬਲਜੀਤ ਧਨੌਰੀ, ਪਰਮਿੰਦਰ ਭੰਗੂ, ਦਰਸ਼ਨ ਸਿੰਘ, ਗੁਰਤੇਜ, ਗੁਰਦੀਸ ਸਿੰਘ,ਰਣਜੋਧ ਸਿੰਘ, ਲਾਡੀ ਧਨੌਰਾ ਆਦਿ ਹਾਜ਼ਰ ਰਹੇ ।

Read More : ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠ ਬਲਾਕ ਆਲੌਵਾਲ ਦੀ ਮੀਟਿੰਗ ਆਯੋਜਿਤ

 

LEAVE A REPLY

Please enter your comment!
Please enter your name here