ਪੁਣੇ : ਪੁਣੇ ਜ਼ਿਲ੍ਹਾ ਪ੍ਰਸ਼ਾਸਨ ਨੇ ‘ਮਿਯੂਕਰਮਾਈਕੋਸਿਸ’ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਿਹਤ ਅਧਿਕਾਰੀਆਂ ਨੂੰ ਪੇਂਡੂ ਇਲਾਕਿਆਂ ‘ਚ ਕੋਵਿਡ – 19 ਤੋਂ ਉਬਰੇ ਲੋਕਾਂ ਦੀ ਜਾਂਚ ਕਰਨ ਦਾ ਆਦੇਸ਼ ਦਿੱਤਾ ਹੈ। ਜ਼ਿਲ੍ਹਾ ਅਧਿਕਾਰੀ ਰਾਜੇਸ਼ ਦੇਸ਼ਮੁਖ ਨੇ ਪੇਂਡੂ ਇਲਾਕਿਆਂ ‘ਚ ਸਿਹਤ ਵਿਭਾਗਾਂ ਨੂੰ 15 ਅਪ੍ਰੈਲ ਤੋਂ ਬਾਅਦ ਕੋਵਿਡ – 19 ਤੋਂ ਉਬਰੇ ਲੋਕਾਂ ਦੀ ਸੂਚੀ ਬਣਾਉਣ ਅਤੇ 24 ਤੋਂ 27 ਮਈ ਦੇ ਵਿੱਚ ‘ਮਿਯੂਕਰਮਾਈਕੋਸਿਸ’ ਦੇ ਸੰਭਾਵਿਕ ਮਾਮਲਿਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
‘ਮਿਯੂਕਰਮਾਈਕੋਸਿਸ’ ਨੂੰ ‘ਬਲੈਕ ਫੰਗਸ’ ਵੀ ਕਿਹਾ ਜਾਂਦਾ ਹੈ ਅਤੇ ਇਹ ਇੱਕ ਦੁਰਲਭ ਗੰਭੀਰ ਸੰਕਰਮਣ ਹੈ, ਜੋ ਕੋਵਿਡ – 19 ਦੇ ਕਈ ਮਰੀਜਾਂ ‘ਚ ਪਾਇਆ ਜਾ ਰਿਹਾ ਹੈ। ਮਹਾਰਾਸ਼ਟਰ ‘ਚ ਪੁਣੇ ਜ਼ਿਲ੍ਹੇ ‘ਚ ਹੁਣ ਤੱਕ ‘ਮਿਯੂਕਰਮਾਈਕੋਸਿਸ’ ਦੇ 300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।