ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਤਾਪ ਬਾਜਵਾ ਨੂੰ ਦਿੱਤਾ ਕਰਾਰ ਜਵਾਬ

0
19
Ashwani Sharma

ਚੰਡੀਗੜ੍ਹ, 25 ਨਵੰਬਰ 2025 : ਭਾਰਤੀ ਜਨਤਾ ਪਾਰਟੀ (Bharatiya Janata Party) ਦੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Partap Singh Bajwa) ਦੇ ਬਿਆਨ `ਤੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਜਿਸ ਕਾਂਗਰਸ ਪਾਰਟੀ ਨੇ ਪੰਜਾਬ ਵਿਚ ਚੁਣੀ ਹੋਈਆਂ ਸਰਕਾਰਾਂ ਨੂੰ ਸੱਤ ਵਾਰ ਉਖਾੜ ਕੇ ਰਾਜਪਾਲ ਸ਼ਾਸਨ ਥੋਪਿਆ, ਉਸੇ ਪਾਰਟੀ ਦੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਭਾਜਪਾ `ਤੇ ਰਾਜਪਾਲ ਸ਼ਾਸਨ ਲਗਾਏ ਜਾਣ ਦੀ ਕਿਆਸਰਾਈ ਕਰਨਾ ਸ਼ੋਭਦਾ ਨਹੀਂ ਹੈ।

ਲੋਕਤੰਤਰ ਦੀ ਚਾਦਰ ਓਡਣ ਦਾ ਨਾਟਕ ਨਾ ਕੀਤਾ ਜਾਵੇ : ਸ਼ਰਮਾ

ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਚਾਦਰ ਓੜ੍ਹਣ ਦਾ ਨਾਟਕ ਨਾ ਕੀਤਾ ਜਾਵੇ ਕਿਉਂਕਿ ਕਾਂਗਰਸ ਦਾ ਪੂਰਾ ਇਤਿਹਾਸ ਪੰਜਾਬ `ਚ ਕੇਂਦਰੀ ਦਖ਼ਲਅੰਦਾਜ਼ੀ, ਸਿਆਸੀ ਤੋੜ-ਮਰੋੜ ਅਤੇ ਸੂਬੇ ਨੂੰ ਅਸਥਿਰ ਕਰਨ ਨਾਲ ਜੁੜਿਆ ਹੈ । ਉਨ੍ਹਾਂ ਕਿਹਾ ਕਿ ਭਾਜਪਾ `ਤੇ ਉਂਗਲੀ ਚੁੱਕਣ ਤੋਂ ਪਹਿਲਾਂ ਆਪਣੀ ਪਾਰਟੀ ਦੇ ਦਹਾਕਿਆਂ ਦੇ ਕਾਲੇ ਪੰਨੇ ਵੀ ਦੇਖਣੇ ਚਾਹੀਦੇ ਹਨ । ਅਸ਼ਵਨੀ ਸ਼ਰਮਾ (Ashwani Sharma) ਨੇ ਆਖਿਆ ਕਿ 1951 ਤੋਂ 1992 ਤੱਕ ਜਦੋਂ ਵੀ ਪੰਜਾਬ `ਚ ਹਾਲਾਤ ਖ਼ਰਾਬ ਹੋਏ, ਉਸ ਪਿੱਛੇ ਕਾਂਗਰਸ ਦੀ ਹੀ ਨਾਕਾਮ ਸਿਆਸਤ ਸੀ। ਚਾਹੇ ਬਹੁਮਤ ਖੋਹਣਾ ਹੋਵੇ, ਅੰਦਰੂਨੀ ਖਿੱਚੋਤਾਣ ਹੋਵੇ ਜਾਂ ਕੇਂਦਰ ਦੀ ਮਨਮਰਜ਼ੀ, ਹਰ 3 ਵਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਕਾਂਗਰਸ ਨੇ ਹੀ ਡਿਗਾਈ । ਅੱਜ ਸਿਆਸੀ ਮੈਦਾਨ `ਚ ਹੱਥ ਖ਼ਾਲੀ ਹੋਣ ਕਾਰਨ ਕਾਂਗਰਸ ਲੋਕਤੰਤਰ ਅਤੇ ਸੂਬਾਈ ਹੱਕਾਂ ਦੀ ਗੱਲ ਕਰ ਰਹੀ ਹੈ ।

Read More : ਭਾਰਤੀ ਜਨਤਾ ਪਾਰਟੀ ਦੇ ਰਾਜ ’ਚ ਸਭ ਤੋਂ ਵੱਧ ਪ੍ਰੇਸ਼ਾਨ ਹਨ ਕਿਸਾਨ : ਅਖਿਲੇਸ਼ ਯਾਦਵ

LEAVE A REPLY

Please enter your comment!
Please enter your name here