ਚੰਡੀਗੜ੍ਹ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਜ਼ੁਬਾਨੀ ਹਮਲਾ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਪੰਜਾਬ ‘ਚ ਕੁੱਝ ਨਹੀਂ ਬਦਲਿਆ। ਪਹਿਲਾਂ ਕੈਪਟਨ ਨੇ ਵਾਅਦੇ ਕੀਤੇ ਤੇ ਹੁਣ ਚੰਨੀ ਵਾਅਦੇ ਕਰ ਰਹੇ ਹਨ। ਜੇਕਰ ਕੈਪਟਨ ਗਲਤ ਸੀ ਤਾਂ ਤੁਸੀਂ ਵੀ ਉਸ ਦੀ ਸਰਕਾਰ ਦਾ ਹਿੱਸਾ ਸੀ।
ਨਵਜੋਤ ਸਿੰਘ ਸਿੱਧੂ ‘ਤੇ ਚੁਟਕੀ ਲੈਂਦਿਆਂ ਮਜੀਠੀਆ ਨੇ ਅੱਗੇ ਕਿਹਾ ਕਿ ਪ੍ਰਧਾਨ ਠੋਕੋ ਤਲੀ ਕਹਿੰਦਾ ਹੈ ਕਿ ਲਾਲੀਪਾਪ ਨਾ ਵੰਡੋ ਅਤੇ ਹੁਣ ਮੁੱਖ ਮੰਤਰੀ ਚੰਨੀ ਝੂਠੇ ਵਾਅਦੇ ਕਰ ਰਹੇ ਹਨ ਕਿਉਂਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਸਸਤੀ ਨਹੀਂ ਹੋਈ ਹੈ। ਨੌਕਰੀਆਂ ਦੇ ਵਾਅਦੇ ਵੀ ਹਵਾ ਵਿੱਚ ਹੀ ਰਹਿ ਗਏ। ਪੰਜਾਬ ਵਿੱਚ 70 ਲੱਖ ਘਰਾਂ ਅਤੇ ਘਰ-ਘਰ ਨੌਕਰੀਆਂ ਦੇ ਵਾਅਦੇ ਨੂੰ ਤਰਕਹੀਣ ਦੱਸਦਿਆਂ ਮਜੀਠੀਆ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਜ਼ਾਦੀ ਤੋਂ ਬਾਅਦ 75 ਸਾਲਾਂ ਵਿੱਚ 6 ਲੱਖ 50 ਹਜ਼ਾਰ ਸਰਕਾਰੀ ਨੌਕਰੀਆਂ ਮਿਲੀਆਂ ਅਤੇ 5 ਸਾਲਾਂ ਵਿੱਚ 70 ਲੱਖ ਨੌਕਰੀਆਂ ਦੇਣ ਦਾ ਵਾਅਦਾ ਝੂਠਾ ਸਾਬਤ ਹੋਇਆ। . ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਸ ਦੌਰਾਨ ਮਜੀਠੀਆ ਨੇ ਇੰਦਰਬੀਰ ਸਿੰਘ ਬੁਲਾਰੀਆ ‘ਤੇ ਵੀ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੂੜਾ ਉਥੇ ਦਾ ਹੈ।