ਡਰੱਗ ਮਾਮਲੇ ‘ਚ ਬਿਕਰਮ ਮਜੀਠੀਆ ਨੂੰ SIT ਅੱਗੇ ਪੇਸ਼ ਹੋਣ ਦੇ ਹੁਕਮ

0
115

ਪਟਿਆਲਾ, 11 ਮਾਰਚ 2025 – ਡਰੱਗ ਮਾਮਲੇ ’ਚ ਸਪੈਸ਼ਲ ਜਾਂਚ ਟੀਮ (ਐੱਸਆਈਟੀ) ਨੇ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਐੱਸਆਈਟੀ ਮੁਖੀ ਡੀਆਈਜੀ ਰੇਂਜ ਰੂਪਨਗਰ ਵੱਲੋਂ ਜਾਰੀ ਨੋਟਿਸ ’ਚ ਬਿਕਰਮਜੀਤ ਸਿੰਘ ਮਜੀਠੀਆ ਨੂੰ 17 ਮਾਰਚ ਸਵੇਰੇ 11 ਵਜੇ ਡੀਆਈਜੀ ਦਫ਼ਤਰ ਪਟਿਆਲਾ ਪੁੱਜਣ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਐਮਪੀ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਬਾਰੇ ਜਲਦੀ ਹੀ ਲਿਆ ਜਾਵੇਗਾ ਫੈਸਲਾ, ਪੜ੍ਹੋ ਵੇਰਵਾ

ਐੱਸਆਈਟੀ ਮੁਖੀ ਡੀਆਈਜੀ ਰੂਪ ਨਗਰ ਹਰਚਰਨ ਸਿੰਘ ਭੁੱਲਰ ਵੱਲੋਂ ਜਾਰੀ ਅਨੁਸਾਰ ਐੱਸਏਐੈੱਸ ਨਗਰ ਮੋਹਾਲੀ ਦੇ ਪੰਜਾਬ ਸਟੇਟ ਕਰਾਈਮ ਥਾਣੇ ’ਚ ਦਸੰਬਰ 2021 ’ਚ ਦਰਜ ਹੋਏ ਐੱਨਡੀਪੀਐੱਸ ਐਕਟ ਮਾਮਲੇ ਦੀ ਜਾਂਚ ਐੱਸਆਈਟੀ ਵੱਲੋਂ ਕੀਤੀ ਜਾ ਰਹੀ ਹੈ। ਮਾਮਲੇ ਸਬੰਧੀ ਸੁਪਰੀਮ ਕੋਰਟ ’ਚ ਸਾਲ 2023 ਦੌਰਾਨ ਦਾਖ਼ਲ ਕੀਤੀ ਗਈ ‘ਸਪੈਸ਼ਲ ਲੀਵ ਪਟੀਸ਼ਨ’ ਦੀ ਸੁਣਵਾਈ ਚਾਰ ਮਾਰਚ 2025 ਨੂੰ ਹੋਈ। ਇਸ ਸੁਣਵਾਈ ਦੌਰਾਨ ਡਬਲ ਬੈਂਚ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ 17 ਮਾਰਚ 2025 ਨੂੰ ਐੱਸਆਈਟੀ ਦੇ ਹੈੱਡਕੁਆਰਟਰ ਪਟਿਆਲਾ ਵਿਖੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here