ਮੋਹਾਲੀ, 19 ਜੁਲਾਈ 2025 : ਆਮਦਨ ਤੋਂ ਵਧ ਜਾਇਦਾਦ ਮਾਮਲੇ ਵਿਚ ਨਾਭਾ ਵਿਖੇ ਜੇਲ ਵਿਚ ਬੰਦ ਸਾਬਕਾ ਅਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਜਦੋਂ ਜਦੋਂ ਰਿਮਾਂਡ ਖਤਮ ਹੋਣ ਤੇ ਮੁੜ ਮੋਹਾਲੀ ਵਿਖੇ ਜਿ਼ਲਾ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਬਿਕਰਮ ਮਜੀਠੀਆ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ (14 days judicial remand) ਤੇ ਭੇਜ ਦਿੱਤਾ ਹੈ, ਜਿਸਦੇ ਚਲਦਿਆਂ ਹੁਣ ਇਸ ਮਾਮਲੇ ਦੀ ਮੁੜ ਸੁਣਵਾਈ 2 ਅਗਸਤ ਨੂੰ ਹੋਵੇਗੀ ।
ਬਿਕਰਮ ਮਜੀਠੀਆ ਪਹੁੰਚੇ ਨਾਭਾ ਜੇਲ ਤੋਂ ਗੱਡੀਆਂ ਦੇ ਕਾਫਲੇ ਵਿਚ
ਦੱਸਣਯੋਗ ਹੈ ਕਿ ਮੋਹਾਲੀ ਅਦਾਲਤ (Mohali Court) ਵਿਖੇ ਬਿਕਰਮ ਸਿੰਘ ਮਜੀਠੀਆ ਨੂੰ ਭਾਰੀ ਸੁਰੱਖਿਆ ਹੇਠ ਨਾਭਾ ਨਵੀਂ ਜ਼ਿਲ੍ਹਾ ਜੇਲ ਤੋਂ ਗੱਡੀਆਂ ਦੇ ਇਕ ਕਾਫਲੇ ਵਿਚ ਮੋਹਾਲੀ ਅਦਾਲਤ ਵਿਖੇ ਲਿਆਂਦਾ ਗਿਆ ਸੀ । ਇਸ ਮੌਕੇ ਪੰਜਾਬ ਪੁਲਿਸ ਦੇ ਸੈਂਕੜੇ ਪੁਲਿਸ ਕਰਮਚਾਰੀਆਂ ਨੇ ਜ਼ਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਨੂੰ ਘੇਰਾ ਬੰਦੀ ਕਰ ਕੇ ਮਜੀਠੀਆ ਦੀ ਮੀਡੀਆ ਤੋਂ ਦੂਰੀ ਬਣਾਈ ਰੱਖੀ । ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਵਿਚ ਆਮ ਹਵਾਲਾਤੀ ਦੀ ਤਰ੍ਹਾਂ ਰੱਖਿਆ ਜਾਂਦਾ ਹੈ ਪਰ ਪੇਸ਼ੀ ਮੌਕੇ ਉਨ੍ਹਾਂ ਨੂੰ ਖਾਸ ਰਾਸਤੇ ਰਾਂਹੀ ਅਦਾਲਤ ਅੰਦਰ ਦਾਖ਼ਲ ਕਰਵਾਇਆ ਗਿਆ ।
Read More : ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨਹੀਂ ਦਿੱਤੀ ਮਜੀਠੀਆ ਨੂੰ ਰਾਹਤ