Bigg Boss OTT ਦੀ ਜੇਤੂ ਬਣੀ ਦਿਵਿਆ ਅਗਰਵਾਲ

0
196

ਰਿਐਲਿਟੀ ਸ਼ੋਅ ਬਿੱਗ ਬੌਸ ਓਟੀਟੀ ਦਾ ਸਫ਼ਰ ਹੁਣ ਖ਼ਤਮ ਹੋ ਗਿਆ ਹੈ। ਇਸ ਸ਼ੋਅ ‘ਚ  ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ ਹੈ। ਉਨ੍ਹਾਂ ਨੂੰ ਇਨਾਮ ‘ਚ 25 ਲੱਖ ਰੁਪਏ ਵੀ ਦਿੱਤੇ ਗਏ। ਇਸ ਦੇ ਨਾਲ ਹੀ ਨਿਸ਼ਾਂਤ ਨੇ ਇਸ ਸ਼ੋਅ ‘ਚ ਦੂਜਾ ਸਥਾਨ ਹਾਸਿਲ ਕੀਤਾ।

ਸ਼ੋਅ ਦੇ ਆਖ਼ਰੀ ਦੌਰ ‘ਚ ਦਿਵਿਆ ਅਗਰਵਾਲ, ਸ਼ਮੀਤਾ ਸ਼ੈੱਟੀ, ਰਾਕੇਸ਼ ਬਾਪਟ ਤੇ ਨਿਸ਼ਾਂਤ ਨੇ ਜਗ੍ਹਾ ਬਣਾਈ ਸੀ, ਤੇ ਸ਼ਨੀਵਾਰ ਨੂੰ ਹੋਏ ਗਰੈਂਡ ਫ਼ਿਨਾਲੇ ‘ਚ  ਦਿਵਿਆ ਨੇ ਤਿੰਨਾਂ ਨੂੰ ਪਿੱਛੇ ਛੱਡਦੇ ਹੋਏ ਟਰਾਫ਼ੀ ‘ਤੇ ਆਪਣੀ ਜਿੱਤ ਬਣਾ ਲਈ।

ਬਿੱਗ ਬੌਸ ਓਟੀਟੀ ਦੀ ਸ਼ੁਰੂਆਤ 8 ਅਗਸਤ ਨੂੰ ਹੋਈ ਸੀ, ਜੋ ਕਿ ਬਿੱਗ ਬੌਸ ਓਟੀਟੀ ਦਾ ਪਹਿਲਾ ਦੌਰ ਸੀ। ਇਸ ਸ਼ੋਅ ਦੀ ਮੇਜ਼ਬਾਨੀ ਕਰਨ ਜੌਹਰ ਕਰ ਰਹੇ ਸੀ, ਉਹ ‘ਸੰਡੇ ਕਾ ਵਾਰ’ ‘ਚ ਹਰ ਹਫ਼ਤੇ ਰਾਤ ਨੂੰ 8 ਵਜੇ ਨਜ਼ਰ ਆਉਂਦੇ ਸੀ। ਇਸ ਸ਼ੋਅ ‘ਚ ਰਾਕੇਸ਼ ਬਾਪਟ, ਜ਼ੀਸ਼ਾਨ ਖ਼ਾਨ, ਮਿਲਿੰਦ ਗਾਬਾ, ਨਿਸ਼ਾਂਤ ਭੱਟ, ਪ੍ਰਤੀਕ ਸਹਿਜਪਾਲ, ਕਰਨ ਨਾਥ, ਸ਼ਮਿਤਾ ਸ਼ੈੱਟੀ, ਉਰਫ਼ੀ ਜਾਵੇਦ, ਨੇਹਾ ਭਸੀਨ, ਮੂਸ ਜਟਾਣਾ, ਅਕਸ਼ਰਾ ਸਿੰਘ, ਦਿਵਿਆ  ਅਗਰਵਾਲ ਤੇ ਰਿੱਧੀਮਾ ਪੰਡਿਤ ਸਮੇਤ ਕੁੱਲ 13 ਪ੍ਰਤੀਯੋਗੀਆਂ ਨੇ ਹਿੱਸਾ ਲਿਆ ਸੀ।

ਇਸ ਸ਼ੋਅ ਦੇ ਆਖ਼ਰੀ ਦੌਰ ‘ਚ 5 ਪ੍ਰਤੀਯੋਗੀਆਂ ਨੇ ਆਪਣੀ ਜਗ੍ਹਾ ਬਣਾਈ। ਜਿਨ੍ਹਾਂ ਵਿਚੋਂ ਪ੍ਰਤੀਕ ਸਹਿਜਪਾਲ 25 ਲੱਖ ਰੁਪਏ ਜਿੱਤੇ ਤੇ ਫਿਰ ਉਹ ਵੀ ਮੁਕਾਬਲੇ ‘ਚੋ ਬਾਹਰ ਹੋ ਗਏ। ਜਿਸ ਤੋਂ ਬਾਅਦ 4 ਪ੍ਰਤੀਯੋਗੀਆਂ ‘ਚ ਆਖ਼ਰੀ ਟੱਕਰ ਹੋਈ ਤੇ ਦਿਵਿਆ ਅਗਰਵਾਲ ਨੇ ਜਿੱਤ ਦੀ ਟਰਾਫ਼ੀ ਆਪਣੇ ਨਾਂਅ ਕਰ ਲਈ।

LEAVE A REPLY

Please enter your comment!
Please enter your name here