ਪੰਜਾਬੀ ਇੰਡਸਟਰੀ ਤੋਂ ਵੱਡੀ ਖ਼ਬਰ , ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਹੋਇਆ ਦੇਹਾਂਤ || Punjab news

0
195
Big news from Punjabi industry, famous actor Charanjit Sandhu passed away

ਪੰਜਾਬੀ ਇੰਡਸਟਰੀ ਤੋਂ ਵੱਡੀ ਖ਼ਬਰ , ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਹੋਇਆ ਦੇਹਾਂਤ

ਪੰਜਾਬੀ ਇੰਡਸਟਰੀ ਤੋਂ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਕਿ ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦੇਹਾਂਤ ਹੋ ਗਿਆ ਹੈ | ਦੱਸਿਆ ਜਾ ਰਿਹਾ ਹੈ ਕਿ ਉਹ ਬੀਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ। ਉਨ੍ਹਾਂ ਦੀ ਅਚਾਨਕ ਹੋਈ ਮੌਤ ਨਾਲ ਪੰਜਾਬੀ ਸਿਨੇਮਾ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ |

ਰੇਡੀਓ ‘ਤੇ ਵੀ ਦਿੱਤੀਆਂ ਆਪਣੀਆਂ ਸੇਵਾਵਾਂ

ਦੱਸ ਦਈਏ ਕਿ ਅਦਾਕਾਰ ਚਰਨਜੀਤ ਨੇ ਟੋਨੀ ਬਾਤਿਸ਼ ਤੋਂ ਨਾਟਕੀ ਪੇਸ਼ਕਾਰੀ ਦੇ ਗੁਰ ਸਿੱਖੇ ਅਤੇ ਬਹੁਤ ਸਾਰੇ ਨਾਟਕਾਂ ਵਿਚ ਕੰਮ ਕੀਤਾ ਹੈ । ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਉਨ੍ਹਾਂ ਨੇ ਰੇਡੀਓ ‘ਤੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਇਸ ਦੇ ਨਾਲ ਹੀ ਚਰਨਜੀਤ ਸੰਧੂ ਨੇ ਫਿਲਮਾਂ ਬਣਾਉਣ ਤੋਂ ਇਲਾਵਾ ਕਈ ਹਿੱਟ ਪੰਜਾਬੀ ਫਿਲਮਾਂ ਵਿੱਚ ਕੰਮ ਵੀ ਕੀਤਾ। ਜਿਸ ਵਿਚ ਪੰਜਾਬ ਸਿੰਘ, ਜ਼ੋਰਾ ਦੱਸ ਨੰਬਰੀਆ, ਦੁੱਲਾ ਵੈਲੀ, ਅੰਗਰੇਜ਼ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਇੰਗਲੈਂਡ ਵਿਚ ਵੱਖ ਵੱਖ ਰੇਡੀਓ, ਟੀ. ਵੀ. ਪ੍ਰੋਗਰਾਮ ਕਰਕੇ ਪੰਜਾਬੀ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿਚ ਥਾਂ ਬਣਾਈ।

ਇਹ ਵੀ ਪੜ੍ਹੋ : ਜੰਮੂ ਬਾਰਡਰ ‘ਤੇ ਦੇਖਿਆ ਗਿਆ ਸ਼ੱਕੀ ਵਿਅਕਤੀ , ਪੁਲਿਸ ਨੇ ਸਕੈਚ ਜਾਰੀ ਕਰਕੇ ਲੋਕਾਂ ਨੂੰ ਕੀਤੀ ਇਹ ਅਪੀਲ

ਪੰਜਾਬੀ ਫ਼ਿਲਮ ਇੰਡਸਟਰੀ ‘ਚ ਰਹੇ ਸਰਗਰਮ

ਉਹ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮ ਇੰਡਸਟਰੀ ‘ਚ ਸਰਗਰਮ ਰਹੇ ਸਨ। ਚਰਨਜੀਤ ਸੰਧੂ ਮਸ਼ਹੂਰ ਕਾਮੇਡੀਅਨ ਗੁਰਚੇਤ ਚਿੱਤਰਕਾਰ ਨਾਲ ਅਨੇਕਾਂ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ‘ਬਦਲਾ ਜੱਟੀ ਦਾ’, ‘ਕਠਪੁੱਤਲੀ’, ‘ਕੀ ਬਣੂੰ ਦੁਨੀਆ ਦਾ’, ‘ਤੂਫਾਨ ਸਿੰਘ’, ‘ਅੰਗਰੇਜ਼’ ਸਣੇ ਕਈ ਵੱਡੇ ਪੱਧਰ ਦੀਆਂ ਫ਼ਿਲਮਾਂ ‘ਚ ਕੰਮ ਕੀਤਾ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖਬਰ ਸਾਹਮਣੇ ਆਉਣ ਨਾਲ ਫਿਲਮੀ ਹਸਤੀਆਂ ਨੂੰ ਵੱਡਾ ਝਟਕਾ ਲੱਗਾ ਹੈ।

 

 

 

 

LEAVE A REPLY

Please enter your comment!
Please enter your name here