Big Breaking : UP ਸਰਕਾਰ ਨੇ CM Channi ਦੀ ਮੰਗ ਕੀਤੀ ਖਾਰਿਜ, Lakhimpur ਆਉਣ ਦੀ ਨਹੀਂ ਦਿੱਤੀ ਇਜਾਜ਼ਤ

0
124

ਚੰਡੀਗੜ੍ਹ : ਲਖੀਮਪੁਰ ਹਿੰਸਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਨਾਲ – ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਹੈ। ਦਰਅਸਲ, ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਲਖੀਮਪੁਰ ਜਾਣ ਦੀ ਅਪੀਲ ਨੂੰ ਉੱਤਰ ਪ੍ਰਦੇਸ਼ ਸਰਕਾਰ ਨੇ ਠੁਕਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ‘ਚ ਧਾਰਾ 144 ਲਾਗੂ ਹੈ, ਇਸ ਲਈ ਪੰਜਾਬ ਦੇ ਕਿਸੇ ਵਿਅਕਤੀ ਨੂੰ ਇੱਥੇ ਆਉਣ ਦੀ ਇਜਾਜ਼ਤ ਨਹੀਂ ਹੈ।

ਦੱਸ ਦਈਏ ਕਿ, ਲਖੀਮਪੁਰ ਖੀਰੀ ਦੇ ਟਿਕੁਨੀਆ ਇਲਾਕੇ ‘ਚ ਐਤਵਾਰ ਨੂੰ ਹਿੰਸਕ ਝੜਪ ਹੋ ਗਈ ਸੀ, ਜਿਸ ਵਿੱਚ 4 ਕਿਸਾਨ ਮਾਰੇ ਗਏ। ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ। ਇਸ ਤੋਂ ਬਾਅਦ ਮਾਹੌਲ ਖ਼ਰਾਬ ਹੋਇਆ ਅਤੇ 4 ਬੀਜੇਪੀ ਕਰਮਚਾਰੀ ਵੀ ਮਾਰੇ ਗਏ। ਹਿੰਸੇ ਤੋਂ ਬਾਅਦ ਪੂਰਾ ਯੂਪੀ ਰਾਜਨੀਤਕ ਅਖਾੜਾ ਬਣਿਆ ਹੋਇਆ ਹੈ।

LEAVE A REPLY

Please enter your comment!
Please enter your name here