BCCI ਨੇ ਕੋਰੋਨਾ ਸੰਕਟ ਕਾਰਨ ਟੀ-20 ਵਰਲਡ ਕੱਪ UAE ‘ਚ ਕਰਾਉਣ ਦਾ ਲਿਆ ਫੈਸਲਾ

0
52

ਕੋਵਿਡ ਕਾਰਨ ਹਰ ਖੇਤਰ ਪ੍ਰਭਾਵਿਤ ਹੋਇਆ ਹੈ। ਇਸ ਨਾਲ ਖਿਡਾਰੀ ਤੇ ਉਨ੍ਹਾਂ ਦੀ ਖੇਡ ‘ਤੇ ਵੀ ਅਸਰ ਪਿਆ ਹੈ।ਇਸ ਕੋਵਿਡ -19 ਨੇ ਭਾਰਤ ਤੋਂ ਟੀ -20 ਵਿਸ਼ਵ ਕੱਪ ਦੀ ਮੇਜ਼ਬਾਨੀ ਖੋਹ ਲਈ ਹੈ। ਕੋਰੋਨਾ ਦੇ ਕਾਰਨ, ਬੀਸੀਸੀਆਈ ਨੇ ਟੀ 20 ਵਰਲਡ ਕੱਪ ਭਾਰਤ ਦੀ ਬਜਾਏ ਯੂਏਈ ਵਿੱਚ ਕਰਵਾਉਣ ਦਾ ਫੈਸਲਾ ਲਿਆ ਹੈ।

ਇਸ ਸੰਬੰਧੀ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਦੱਸਿਆ ਕਿ ਉਹ ਜਲਦੀ ਹੀ ਆਈਸੀਸੀ ਨੂੰ ਸੂਚਿਤ ਕਰਨ ਜਾ ਰਹੇ ਹਨ। ਹਾਲਾਂਕਿ ਤਰੀਕਾਂ ਦੇ ਸੰਬੰਧ ਵਿੱਚ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਆਈਸੀਸੀ ਨੇ ਬੀਸੀਸੀਆਈ ਨੂੰ ਇਹ ਫੈਸਲਾ ਕਰਨ ਅਤੇ ਇਸ ਬਾਰੇ ਦੱਸਣ ਲਈ ਚਾਰ ਹਫ਼ਤੇ ਦਿੱਤੇ ਸਨ ਕਿ ਕੀ ਕੋਵਿਡ -19 ਸਥਿਤੀ ਦੇ ਮੱਦੇਨਜ਼ਰ ਭਾਰਤ ਇਸ ਸਮਾਗਮ ਦੀ ਮੇਜ਼ਬਾਨੀ ਕਰ ਸਕਦਾ ਹੈ। ਆਈਪੀਐਲ -14 ਦੇ ਦੂਜੇ ਪੜਾਅ ਦੇ ਮੈਚ ਯੂਏਈ ਵਿੱਚ 19 ਸਤੰਬਰ ਤੋਂ 15 ਅਕਤੂਬਰ ਤੱਕ ਹੋਣੇ ਹਨ।

ਮੰਨਿਆ ਜਾ ਰਿਹਾ ਹੈ ਕਿ ਟੀ 20 ਵਰਲਡ ਕੱਪ ਆਈਪੀਐਲ ਦੇ ਖਤਮ ਹੋਣ ਤੋਂ ਦੋ ਦਿਨ ਬਾਅਦ 17 ਅਕਤੂਬਰ ਤੋਂ ਆਯੋਜਿਤ ਕੀਤਾ ਜਾਵੇਗਾ।ਪਰ ਟੀ -20 ਵਰਲਡ ਕੱਪ ਦੇ ਸ਼ਡਿਊਲ ਬਾਰੇ ਅੰਤਿਮ ਫੈਸਲਾ ਆਈ.ਸੀ.ਸੀ ਵੱਲੋ ਲਿਆ ਜਾਣਾ ਹੈ। ਰਿਪੋਰਟ ਦੇ ਅਨੁਸਾਰ, ਅਬੂ ਧਾਬੀ, ਸ਼ਾਰਜਾਹ ਅਤੇ ਦੁਬਈ, ਸੰਯੁਕਤ ਅਰਬ ਅਮੀਰਾਤ ਵਿੱਚ ਟੀ -20 ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨਗੇ।

ਇਸ ਦੇ ਨਾਲ ਹੀ ਰਾਉਂਡ 1 ਦੇ ਮੈਚ ਓਮਾਨ ਵਿੱਚ ਕਰਵਾਏ ਜਾਣਗੇ। ਪਿਛਲੇ ਸਾਲ ਕੋਰੋਨਾ ਮਹਾਂਮਾਰੀ ਕਾਰਨ ਆਈਸੀਸੀ ਨੇ ਆਸਟ੍ਰੇਲੀਆ ਵਿੱਚ ਪ੍ਰਸਤਾਵਿਤ 2020 ਟੀ -20 ਵਿਸ਼ਵ ਕੱਪ ਮੁਲਤਵੀ ਕਰ ਦਿੱਤਾ ਸੀ। ਬਾਅਦ ਵਿਚ ਆਈਸੀਸੀ ਨੇ ਇਸ ਸੰਬੰਧ ‘ਚ ਫੈਸਲਾ ਕੀਤਾ ਸੀ ਕਿ 2021 ਐਡੀਸ਼ਨ ਭਾਰਤ ਵਿੱਚ ਖੇਡਿਆ ਜਾਵੇਗਾ, ਜਦਕਿ 2022 ਐਡੀਸ਼ਨ ਆਸਟ੍ਰੇਲੀਆ ਵਿੱਚ ਖੇਡਿਆ ਜਾਵੇਗਾ।

LEAVE A REPLY

Please enter your comment!
Please enter your name here