ਸਵੱਛ ਅਭਿਆਨ ਦੇ ਤਹਿਤ ਬਣ ਰਹੇ ਅਜਨਾਲਾ ਅੰਦਰ ਬਾਥਰੂਮ
ਨਗਰ ਪੰਚਾਇਤ ਅਜਨਾਲਾ ਵੱਲੋਂ ਅਜਨਾਲਾ ਸ਼ਹਿਰ ਅੰਦਰ ਬਣਾਏ ਜਾ ਰਹੇ ਬਾਥਰੂਮ ਦਾ ਇਸਾਈ ਭਾਈਚਾਰੇ ਵੱਲੋਂ ਵਿਰੋਧ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਵਿਰੁੱਧ ਇਸਾਈ ਭਾਈਚਾਰੇ ਦੇ ਲੋਕਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਈਸਾਈ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਬਰਿਸਤਾਨ ਦੇ ਬਾਹਰ ਇਹ ਬਾਥਰੂਮ ਬਣਾਏ ਜਾ ਰਹੇ ਹਨ ਜਿਸ ਦੇ ਚਲਦੇ ਉਹ ਇਸ ਦਾ ਵਿਰੋਧ ਕਰਦੇ ਹਨ ਅਤੇ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਨਗਰ ਪੰਚਾਇਤ ਵੱਲੋਂ ਬਣ ਰਹੇ ਬਾਥਰੂਮਾਂ ਨੂੰ ਰੋਕਣਾ ਚਾਹੀਦਾ ਹੈ
ਇਸ ਮੌਕੇ ਐਡਵੋਕੇਟ ਸੁਨੀਲ ਪਾਲ ਅਤੇ ਉਹਨਾਂ ਦੇ ਸਾਥੀ ਨੇ ਕਿਹਾ ਕਿ ਇਸਾਈ ਭਾਈਚਾਰੇ ਦੀ ਕਬਰਿਸਤਾਨ ਦੇ ਬਾਹਰ ਨਗਰ ਪੰਚਾਇਤ ਅਜਨਾਲਾ ਵੱਲੋਂ ਬਾਥਰੂਮ ਬਣਾਏ ਜਾ ਰਹੇ ਹਨ। ਜੋ ਕਿ ਬਿਲਕੁਲ ਗਲਤ ਹੈ ਉਹਨਾਂ ਕਿਹਾ ਕਿ ਉਹ ਇਸ ਬਣ ਰਹੇ ਬਾਥਰੂਮ ਦਾ ਵਿਰੋਧ ਕਰਦੇ ਹਾਂ। ਅਤੇ ਨਗਰ ਪੰਚਾਇਤ ਅਜਨਾਲਾ ਨੂੰ ਬਹੁਤ ਵਾਰ ਇਸ ਸਬੰਧੀ ਰੋਕਿਆ ਗਿਆ ਹੈ। ਨਗਰ ਪੰਚਾਇਤ ਅਜਨਾਲਾ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਕਬਰਿਸਤਾਨ ਦੇ ਬਾਹਰ ਬਣਾਉਣ ਦੀ ਬਜਾਏ ਹੋਰ ਕਿਸੇ ਜਗ੍ਹਾ ਤੇ ਬਾਥਰੂਮ ਬਣਾਏ ਜਾਣ
ਇਹ ਵੀ ਪੜ੍ਹੋ-ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਨਾਲ ਸੂਬੇ ਵਿੱਚ ਵੱਡੇ ਨਿਵੇਸ਼ ਪ੍ਰਾਜੈਕਟਾਂ ਲਈ ਰਾਹ ਪੱਧਰਾ ਹੋਇਆ
ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਅਜਨਾਲਾ ਸ਼ਹਿਰ ਅੰਦਰ ਬਾਥਰੂਮਾਂ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਇਹ ਬਾਥਰੂਮ ਨਗਰ ਪੰਚਾਇਤ ਅਜਨਾਲਾ ਦੀ ਜਗ੍ਹਾ ਵਿੱਚ ਬਣਾਏ ਜਾ ਰਹੇ ਹਨ ਅਤੇ ਜਾਣ ਬੁੱਝ ਕੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਇਸ ਦੀ ਲਿਖਤੀ ਸ਼ਿਕਾਇਤ ਡੀਸੀ ਸਾਹਿਬ ਨੂੰ ਦੇ ਰਹੇ ਹਾਂ ਕਿ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ